ਕਾਂਗਰਸ- 7 ਆਪ- 2 ਅਕਾਲੀ ਦਲ- 2 ਤੇ ਆਜ਼ਾਦ- 2 ਸੀਟਾਂ ਤੇ ਜੇਤੂ ਰਹੇ
ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਮਹਿਤਪੁਰ ਨਗਰ ਪੰਚਾਇਤ ਚੋਣਾਂ ਚੋ ਕਾਂਗਰਸ ਦਾ ਇੱਕ ਵਾਰ ਫਿਰ ਦੁਬਾਰਾ ਨਗਰ ਪੰਚਾਇਤ ਤੇ ਕਬਜ਼ਾ ਹੋ ਚੁੱਕਾ ਹੈ। ਜਿਸ ਵਿੱਚ ਕਾਂਗਰਸ ਨੇ ਸੱਤ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਆਮ ਆਦਮੀ ਪਾਰਟੀ ਨੇ 2 ਸੀਟਾਂ ਤੇ ਅਕਾਲੀ ਦਲ ਬਾਦਲ ਨੇ 2 ਸੀਟਾਂ ਤੇ ਤੇ ਆਜ਼ਾਦ ਉਮੀਦਵਾਰਾਂ ਨੇ 2 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ। ਜਿਸ ਵਿੱਚ 1 ਨੰਬਰ ਵਾਰਡ ਚੋਂ ਕਾਂਗਰਸੀ ਉਮੀਦਵਾਰ ਕੁਲਵਿੰਦਰ ਕੌਰ ਪਤਨੀ ਠੇਕੇਦਾਰ ਪਰਸੋਤਮ ਲਾਲ 73 ਵੋਟਾਂ ਨਾਲ ਜੇਤੂ ਰਹੇ, 2 ਨੰਬਰ ਵਾਰਡ ਤੋਂ ਅਕਾਲੀ ਦਲ ਦੇ ਜਗਦੀਪ ਸਿੰਘ ਦੀਪਾ 11 ਵੋਟਾਂ ਨਾਲ ਜੇਤੂ ਰਹੇ। 3 ਨੰਬਰ ਵਾਰਡ ਚੋਂ ਆਜ਼ਾਦ ਉਮੀਦਵਾਰ ਰਾਜਵਿੰਦਰ ਕੌਰ ਪਤਨੀ ਚੰਦਨ 98 ਵੋਟਾਂ ਨਾਲ ਜੇਤੂ ਰਹੇ। 4 ਨੰਬਰ ਵਾਰਡ ਚੋਂ ਕਾਂਗਰਸੀ ਉਮੀਦਵਾਰ ਕਸ਼ਮੀਰੀ ਲਾਲ 96 ਵੋਟਾਂ ਨਾਲ ਜੇਤੂ ਰਹੇ। 5 ਨੰਬਰ ਵਾਰਡ ਕਾਂਗਰਸੀ ਉਮੀਦਵਾਰ ਪਰਵੀਨ ਮਹਿਤਾ ਪਤਨੀ ਰਕੇਸ਼ ਮਹਿਤਾ 16 ਵੋਟਾਂ ਨਾਲ ਜੇਤੂ ਰਹੇ। 6 ਨੰਬਰ ਵਾਰਡ ਚੋਂ ਕਾਂਗਰਸੀ ਉਮੀਦਵਾਰ ਤਰਜਿੰਦਰ ਸਿੰਘ ਜਿੰਦਰ 159 ਵੋਟਾਂ ਨਾਲ ਜੇਤੂ ਰਹੇ। 7 ਨੰਬਰ ਵਾਰਡ ਚੋਂ ਕਾਂਗਰਸੀ ਉਮੀਦਵਾਰ ਸਵਪਨਦੀਪ ਕੌਰ ਪਤਨੀ ਹਰਸਿਮਰਨਜੀਤ ਸਿੰਘ ਚਾਹਲ 202 ਵੋਟਾਂ ਨਾਲ ਜੇਤੂ ਰਹੇ। 8 ਨੰਬਰ ਵਾਰਡ ਚੋਂ ਕਾਂਗਰਸੀ ਉਮੀਦਵਾਰ ਮਹਿੰਦਰਪਾਲ ਸਿੰਘ ਟੁਰਨਾ 142 ਵੋਟਾਂ ਨਾਲ ਜੇਤੂ ਰਹੇ 9 ਨੰਬਰ ਵਾਰਡ ਚੋਂ ਆਮ ਆਦਮੀ ਪਾਰਟੀ ਉਮੀਦਵਾਰ ਗੁਰਵਿੰਦਰ ਕੌਰ ਪਤਨੀ ਨਿਰਮਲ ਸਿੰਘ 98 ਵੋਟਾਂ ਨਾਲ ਜੇਤੂ ਰਹੇ। 10 ਨੰਬਰ ਵਾਰਡ ਚੋਂ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਬਿੰਦਰ 31 ਵੋਟਾਂ ਨਾਲ ਜੇਤੂ ਰਹੇ।11 ਨੰਬਰ ਵਾਰਡ ਚੋਂ ਆਮ ਆਦਮੀ ਪਾਰਟੀ ਉਮੀਦਵਾਰ ਸੰਦੀਪ ਸਿੰਘ ਮਰੋਕ 132 ਵੋਟਾਂ ਨਾਲ ਜੇਤੂ ਰਹੇ। 12 ਨੰਬਰ ਵਾਰਡ ਚੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ 26 ਵੋਟਾਂ ਨਾਲ ਜੇਤੂ ਰਹੇ।13 ਨੰਬਰ ਵਾਰਡ ਚੋਂ ਅਕਾਲੀ ਦਲ ਉਮੀਦਵਾਰ ਜਰਨੈਲ ਸਿੰਘ ਜੈਲਦਾਰ 99 ਵੋਟਾਂ ਨਾਲ ਜੇਤੂ ਰਹੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



