(ਸਮਾਜ ਵੀਕਲੀ)
ਮਤਲਬਖੋਰੀ ਦੁਨੀਆਂ ਦਾ ਕੈਸਾ ਵਸੇਬਾ ਏਥੇ ਕੋਈ ਕਿਸੇ ਲਈ ਖੜ੍ਹਦਾ ਨਹੀਂ।
ਜਾਨ ਵਾਰਨ ਦੇ ਫੋਕੇ ਦਿਲਾਸੇ ਰਹੇ ਇਹ ਜਾਂ ਉਹ ਕੋਈ ਕਦੇ ਮਰਦਾ ਨਹੀਂ ।
ਅਮੁੱਲੀਆਂ ਸ਼ਹੀਦੀਆਂ ਦਾ ਜਿਕਰ ਕਰਾਂ ਜੇ,ਇਤਿਹਾਸ ਨੇ ਪਾਸੇ ਪਲਟ ਦਿੱਤੇ,
ਕਿੰਨੇ ਤਰਾਂ ਦੇ ਭੇਖੀ ਚੋਲੇ ਅਤੇ ਡੇਰੇ,ਕੋਈ ਵੀ ਜੁਲਮ ਖਿਲਾਫ ਲੜਦਾ ਨਹੀਂ ।
ਕੈਸਾ ਨਿਰਮੋਹਾ ਤਲਖ਼ੀ ਭਰਿਆ ਜ਼ਮਾਨਾ,ਦੁੱਖ ਘਟਾਉਣ ਦੀ ਥਾਵੇਂ ਵਧਾ ਰਿਹੈ,
ਕਿਸ ਬੰਦੇ ਨੂੰ ਸੰਕਟ ਚੋਂ ਕੱਢਣਾਾ,ਅਜਿਹੀਆਂ ਮਹੀਨ ਯੁਗਤਾਂ ਘੜਦਾ ਨਹੀਂ ।
ਰਸਮਾਂ ਕਰਨ ਵਿੱਚ ਰੋਅਬ ਆ ਬਹਿੰਦਾ,ਸ਼ਗਨ ਬਾਰੇ ਵੀ ਕੀ ਗਿਣਤੀ ਰਰੇ,
ਏਸੇ ਵਿੱਚ ਇੱਕ ਧਿਰ ਰਹੇ ਭਾਰੂ, ਪਰ ਗਰੀਬ ਦਾ ਦਾਮਨ ਕੋਈ ਫੜਦਾ ਨਹੀਂ ।
ਧਰਮਾਂ ਦੀਆਂ ਕੇਵਲ ਅਰਦਾਸਾਂ ਜੋਦੜੀਆਂ,ਇੱਥੋਂ ਗੱਲ ਨਹੀਂ ਅਗਾਂਹ ਵਧਦੀ,
ਤਾਂਹੀਓਂ ਹੀ ਹਰ ਭਰਮੀ ਧਰਮੀ ਦਿਖਾਵੀ ਬੰਦਾ,ਸੱਚ ਦੀ ਬੇੜੀ ਚੜ੍ਹਦਾ ਨਹੀਂ ।
ਸਮਾਂ ਖੁਸ਼ਕ ਹੈ,ਰੀਤਾਂ ਬਦਲੀਆਂ,ਪਰ ਪਛਤਾਵਾ ਬੜਾ ਓਸ ਯੁੱਗ ਬੀਤੇ ਦਾ,
ਕਿਸੇ ਦਾ ਮਰ ਜਾਵੇ ਜੇ ਕੋਈ ਰਿਸ਼ਤਾ,ਦਿਲਾਂ ਅੰਦਰੋਂ ਸੋਗ ਕੋਈ ਕਰਦਾ ਨਹੀਂ ।
ਅੱਜ ਮਾਨਵ ਬੜੀਆਂ ਸ਼ਤਰੰਜਾਂ ਖੇਡਦਾ,ਠਿੱਬੀਆਂ ਚਾਲਾਂ ਵਿੱਚੋਂ ਦੀ ਲੰਘ ਰਿਹੈ,
ਪੂਰਾ ਰੱਜਿਆ ਘਰ ਵੀ ਜੋ ਹੈਗਾ,ਜਾ ਪੀੜਤ ਧਿਰ ਲਈ ਹਾਮੀ ਭਰਦਾ ਨਹੀਂ,
ਸੁਖਦੇਵ ਸਿੱਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly