(ਸਮਾਜ ਵੀਕਲੀ)
ਅੱਗ ਲਾਈ ਏ ,ਰੂੜੀ ਉੱਤੇ ਬੈਠੇ ਨੇ,
ਖਚਰੀ ਹਾਸੀ,ਫੂਹੜੀ ਉੱਤੇ ਬੈਠੇ ਨੇ।
ਚਿੱਟੇ ਦਿਨ ਏ ਕਤਲ,ਸੜ ਇਮਾਨ ਰਿਹਾ,
ਬੋਲਣ ਵਾਲੇ ਸੋਚਾਂ ਨੂੜੀ ਬੈਠੇ ਨੇ।
ਹਰ ਪਾਸੇ ਸੜਿਆਂਦ, ਸਾਹ ਨਾ ਲੈ ਹੋਵੇ,
ਔਖੇ ਸੌਖੇ ਸਾਹ ਨੂੰ ਤੂੜੀ ਬੈਠੇ ਨੇ।
ਇੱਜਤਾਂ ਲੁੱਟੀਆਂ, ਮਾਨਵਤਾ ਦਾ ਕਤਲ ਹੋਇਆ,
ਪਹਿਰੇਦਾਰ ਪਾਈ ਚੂੜੀ ਬੈਠੇ ਨੇ।
ਨਹੀ ਬੈਸਤੰਰ ਦੇਵ ਏ ਤਾਂ ਅਗਨੀ ਏ,
ਬੇਸਮਝ ਸਭ ਨੀਂਦ ਚ ਗੂੜੀ ਬੈਠੇ ਨੇ।
ਚੀਖ ਚੀਖ ਕੇ ਭਾਰਤ ਮਾਂ ਪੁਕਾਰ ਰਹੀ,
ਖੇਤ ਦੇ ਰਾਖੇ ਨੀਂਦ ਚ ਗੂੜੀ ਬੈਠੇ ਨੇ।
ਸਤਨਾਮ ਕੌਰ ਤੁਗਲਵਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly