*ਕੀਹਦੀ ਦੇਵੇ ਮਾਂਜ ਪਤੀਲੀ…*

ਹਰਮੇਲ ਸਿੰਘ ਧੀਮਾਨ

 (ਸਮਾਜ ਵੀਕਲੀ)

ਦੂਨੀਆਂ ਯਾਰੋ ਰੰਗ ਰੰਗੀਲੀ।
ਲੱਗਦੀ ਵੇਖਣ ਨੂੰ ਸ਼ਰਮੀਲੀ।
ਪੱਛਮ ਤਾਈਂ ਕੀ ਅਪਨਾਇਆ,
ਪਹਿਲਾਂ ਨਾਲੋਂ ਹੋਈ ਖਰਚੀਲੀ।
ਅਪਣੀ ਵੋਟ ਦੀ ਵਰਤੋ ਕਰ ਕੇ,
ਕੀਹਦੀ ਦੇਵੇ ਮਾਂਜ ਪਤੀਲੀ।
ਘਰ ਸੱਪਣੀ ਨੇ ਡੇਰਾ ਲਾਇਆ,
ਬੀਨ ਵਜਾਈ,ਗਈ ਨਾ ਕੀਲ੍ਹੀ।
ਗਿੱਧੇ ਦੇ ਵਿੱਚ ਛੋਟੀ ਭਾਬੀ,
ਬੋਲੀ ਪਾਉਂਦੀ ਬੜੀ ਸੁਰੀਲੀ।
ਸਾਕੀ ਨੇ ਜਦ ਜਾਮ ਬਣਾਇਆ,
ਵੇਖ ਕੇ ਹੋ ਗਈ ਅੱਖ ਨਸ਼ੀਲੀ।
ਗੱਭਰੂ ਦੇਸ਼ ਦੇ ਜਾਗੇ ‘ਬੁਜਰਕ’,
ਆ ਜਾਂਦੀ ਫਿਰ ਤਬਦੀਲੀ।
ਹਰਮੇਲ ਸਿੰਘ ਧੀਮਾਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੱਗ ਲਾਈ ਏ
Next articleHockey India approves financial model for Hockey India League, paves way for its revival