ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਖੇਡਾਂ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਸਮਾਨਤਰ ਯੋਗਦਾਨ ਪਾਉਣ ਵਾਲੇ ਨੌਜਵਾਨ ਹਰਜੀਤ ਸਿੰਘ ( ਜੀਤ ਕਪਿਆਲ ) ਅਤੇ ਮਨਦੀਪ ਸਿੰਘ ਨੂੰ ਆਲ ਇੰਡੀਆ ਸਸਟੋਬਾਲ ਐਸੋਸੀਏਸ਼ਨ ਵਲੋਂ ਜਰਨਲ ਸਕੱਤਰ ਮੁਹੰਮਦ ਆਕੀਬ,ਚੇਅਰਮੈਨ ਬੀ ਐਸ ਰਫੀ ਉੱਲਾ, ਪ੍ਰਧਾਨ ਨਾਗਾਨਾਨਾ ਬੂਰੇਗੌੜਾ,ਪੰਜਾਬ ਪ੍ਰਧਾਨ ਰਣਧੀਰ ਸਿੰਘ ਕਲੇਰ,ਜਰਨਲ ਸਕੱਤਰ ਗੁਰਦੀਪ ਸਿੰਘ ਘੱਗਾ ਦੀ ਅਗਵਾਈ ਵਿੱਚ ਚੇਅਰਮੈਨ ਅਤੇ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਮਾਰਚ ਮਹੀਨੇ ਵਿੱਚ ਸੁਨਾਮ ਸ਼ਹਿਰ ਵਿਚ ਆਲ ਇੰਡੀਆ ਸਸਟੋਬਾਲ ਚੈਪੀਅਨਸ਼ਿਪ ਕਰਾਉਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਜੀਤ ਕਪਿਆਲ ਪੰਜਾਬ ਵਿੱਚ ਹੋਣ ਵਾਲੇ ਖੇਡ ਮੇਲਿਆਂ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ।ਮਨਦੀਪ ਸਿੰਘ ਉੱਘੇ ਕਾਰੋਬਾਰੀ ਅਤੇ ਖੇਡ ਸਪਾਂਸਰ ਹਨ। ਜਿਨਾਂ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਦੱਸਿਆ ਕਿ ਆਲ ਇੰਡੀਆ ਚੈਪੀਅਨਸ਼ਿਪ ਵਿੱਚ ਪੰਜਾਬ ਦੇ ਖਿਡਾਰੀਆ ਦੀ ਕਾਰਗੁਜ਼ਾਰੀ ਸਲਾਹੁਣਯੋਗ ਰਹੀ ਹੈ। ਹੁਣ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਇਸ ਪਾਸੇ ਹੋਰ ਹੰਭਲਾ ਮਾਰੀਏ। ਉਹਨਾਂ ਦੀ ਆਲ ਇੰਡੀਆ ਸਸਟੋਬਾਲ ਐਸੋਸੀਏਸ਼ਨ ਦੇ ਨੁਮਾਇੰਦਿਆ ਨਾਲ ਇਸ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਖਾਸ ਵਾਰਤਾਲਾਪ ਵੀ ਹੋਈ ਹੈ।ਅੱਜ ਪਿੰਡ ਕਪਿਆਲ ਦੀ ਗ੍ਰਾਮ ਪੰਚਾਇਤ ਵਲੋ ਮਨਿੰਦਰ ਸਿੰਘ ਦੀ ਅਗਵਾਈ ਹੇਠ ਜੀਤ ਕਪਿਆਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।
ਉਹਨਾਂ ਦੀ ਨਿਯੁਕਤੀ ਤੇ ਨੌਰਥ ਜੋਨ ਦੇ ਚੇਅਰਮੈਨ ਬਲਵਿੰਦਰ ਸਿੰਘ ਧਾਲੀਵਾਲ ਸੁਨਾਮ, ਜਿਲਾ ਸੰਗਰੂਰ ਦੇ ਚੇਅਰਮੈਨ ਸੰਜੀਵ ਬਾਂਸਲ,ਸੀਨੀਅਰ ਮੀਤ ਪ੍ਰਧਾਨ ਮੁਨੀਸ਼ ਸਿੰਗਲਾ ਦਿੜਬਾ, ਜਰਨਲ ਸਕੱਤਰ ਸੱਤਪਾਲ ਮਾਹੀ ਖਡਿਆਲ, ਕੁਲਜੀਤ ਸਰਪੰਚ ਪੰਨਵਾ, ਦਲਜੀਤ ਘੁਮਾਣ, ਜਸਵੀਰ ਰਿੰਕਾ, ਸੇਵਾ ਚੱਠਾ ,ਪੰਜਾਬ ਕੋਚ ਸਵਰਨਜੀਤ ਸਿੰਘ ਸੋਨੀ, ਭੁਪਿੰਦਰ ਸਿੰਘ ਪਟਵਾਰੀ, ਨਰਿੰਦਰ ਸ਼ਰਮਾ, ਕੁਲਦੀਪ ਔਜਲਾ ਆੜਤੀਆ ਐਸੋਸੀਏਸ਼ਨ ਛਾਹੜ,ਕੋਚ ਸ਼ੇਰਾ ਗਿੱਲ ਕੱਲਰ ਭੈਣੀ, ਲੱਡੂ ਖਡਿਆਲ, ਜੱਸੀ ਖਡਿਆਲ, ਜਗਦੀਪ ਘਾਕੀ ਆਦਿ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly