ਮਨੁੱਖਤਾ ਦੀ ਸੇਵਾ

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਸੇਵਾ ਮਨੁੱਖਤਾ ਦੀ ਸਭ ਤੋਂ ਵੱਡੀ,
ਏਸ ਵਿੱਚ ਕੋਈ ਕਸਰ ਨਾ ਛੱਡੀ,
ਇਹ ਵੀ ਇੱਕ ਕੁਰਬਾਨੀ ਵੱਡੀ,
ਗੁਰਪ੍ਰੀਤ ਜੀ ਦੀ ਮੁਹਿੰਮ ਹੈ ਵੱਡੀ ,
ਦੁਖੀ ਲੋਕਾਂ ਦੀ ਸੇਵਾ ਹੈ ਵੱਡੀ,
ਹਸਨਪੁਰ ਦੀ ਸੰਸਥਾ ਹੈ ਵੱਡੀ,
ਜੋ ਗੁਰਪ੍ਰੀਤ ਜੀ ਨੇ ਬਣਾਈ ਹੈ ਵੱਡੀ,
ਗਰੀਬ,ਅਮੀਰ,ਬੇਸਹਾਰਾ,
ਕੋਈ ਸੀ ਦੁੱਖਾਂ ਦਾ ਮਾਰਾ,
ਕਿਸੇ ਨੂੰ ਘਰ ਵਿੱਚੋਂ ਕੱਢਿਆ ਸੀ,
ਕਿਸੇ ਨੂੰ ਸੰਗਲਾਂ ਨਾਲ ਬੰਨਿਆ ਸੀ,
ਕਿਸੇ ਬਜ਼ੁਰਗ ਦੀ ਸੰਭਾਲ ਨੀ ਹੋਈ,
ਕੋਈ ਜਾਂਦਾ ਸੀ ਦਰਦਾਂ ਵਿੱਚ ਰੋਈ,
ਗੁਰਪ੍ਰੀਤ ਸਹਾਰਾ ਬਣ ਕੇ ਆਇਆ,
ਸੁਪਨਿਆਂ ਦਾ ਘਰ ਹੈ ਬਣਾਇਆ,
ਉਸ ਨੇ ਮਿਹਨਤ ਨਾਲ ਸਾਥੀਆਂ,
ਰਲ ਕੇ ਮਨੁੱਖਤਾ ਦੀ ਸੇਵਾ ਕੇਂਦਰ,
ਹਸਨਪੁਰ ਲੁਧਿਆਣਾ ਚ ਬਣਾਇਆ,
ਇਹੋ ਜਿਹੀ ਸੇਵਾ ਹਰ ਕੋਈ ਨੀ ਕਰਦਾ,
ਕਿਸੇ ਲਈ ਅੱਜ ਕੋਈ ਕੋਈ ਖੜਦਾ,
ਇਹੋ ਕੰਮ ਵੀਰ ਦੇ ਜਿੰਮੇ ਆਇਆ,
ਤਾਂ ਹੀ ਸੇਵਾ ਕੇਂਦਰ ਬਣਾਇਆ,
ਰੱਬਾ ਦੇਵੀਂ ਹਿੰਮਤ ਇਹਨਾਂ ਵੀਰਾਂ ਨੂੰ,
ਧਰਮਿੰਦਰ ਦੀ ਦੁਆ ਹੈ ਤੈਨੂੰ,
ਦਿਨੋਂ ਦਿਨ ਇਹ ਵਧਦੇ ਜਾਵਣ,
ਮਨੁੱਖਾਂ ਦੀ ਸੇਵਾ ਕਰਦੇ ਜਾਵਣ,
ਇਹਨਾਂ ਅੱਗੇ ਧਰਮਿੰਦਰ ਸੀਸ ਝੁਕਾਵੇ,
ਜਿਹੜਾ ਮਨੁੱਖ ਦੂਜੇ ਦੇ ਕੰਮ ਆਵੇ।

ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਓ
Next articleਮੁੰਡਿਓ