HOME ਇਲਾਕੇ ਦੀਆਂ ਗੰਭੀਰ ਸਮੱਸਿਆਂਵਾਂ ਨੂੰ ਲੈ ਕੇ ਸਮਾਜ ਸੇਵੀਆਂ ਦਾ ਵਫ਼ਦ ਗੜ੍ਹਸ਼ੰਕਰ...

ਇਲਾਕੇ ਦੀਆਂ ਗੰਭੀਰ ਸਮੱਸਿਆਂਵਾਂ ਨੂੰ ਲੈ ਕੇ ਸਮਾਜ ਸੇਵੀਆਂ ਦਾ ਵਫ਼ਦ ਗੜ੍ਹਸ਼ੰਕਰ ਐਸ ਡੀ ਐਮ ਨੂੰ ਮਿਲਿਆ

2

ਗੜ੍ਹਸ਼ੰਕਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਗੜ੍ਹਸ਼ੰਕਰ ਇਲਾਕੇ ਵਿੱਚ ਕੰਮ ਕਰ ਰਹੀਆਂ ਵੱਖ ਵੱਖ ਸੰਸਥਾਵਾਂ ਆਦਰਸ਼ ਸੋਸ਼ਲ ਵੈਲਫੇਅਰ ਸੋਸਾਇਟੀ ਰਜਿ. ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ, ਜੀਵਨ ਜਾਗ੍ਰਿਤੀ ਮੰਚ ਰਜਿ., ਦੁਆਬਾ ਸਾਹਿਤ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸਾਂਝੇ ਵਫਦ ਵਲੋਂ ਸਾਂਝੇ ਰੂਪ ਵਿੱਚ ਇਲਾਕੇ ਦੀ ਗੰਭੀਰ ਸਮੱਸਿਆ ਬਾਰੇ ਐਸਡੀਐਮ ਮੈਡਮ ਓਇਸ਼ੀ ਮੰਡਲ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਆਦਰਸ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ਤੀਸ਼ ਕੁਮਾਰ ਸੋਨੀ ਅਤੇ ਅਧਿਆਪਕ ਆਗੂ ਮੁਕੇਸ਼ ਕੁਮਾਰ ਨੇ ਦੱਸਿਆ ਕਿ ਗੜ੍ਹਸ਼ੰਕਰ ਤੋਂ ਕੋਟ-ਫਤੂਹੀ ਜਾ ਰਹੀ ਨਹਿਰ ਦੇ ਨਾਲ ਨਾਲ ਜਾ ਰਹੀ ਸੜਕ ‘ਤੇ ਪਿਛਲੇ ਡੇਢ ਦੋ ਮਹੀਨੇ ਵਿੱਚ ਨਹਿਰ ਦੇ ਨਾਲ ਰੇਲਿੰਗ ਨਾ ਹੋਣ ਕਾਰਨ ਕਾਫੀ ਐਕਸੀਡੈਂਟ ਹੋ ਚੁੱਕੇ ਹਨ। ਇਹਨਾਂ ਐਕਸੀਡੈਂਟਾਂ ਵਿੱਚ ਕਾਫੀ ਜਾਨ ਮਾਲ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਇਸੇ ਤਰੀਕੇ ਨਾਲ ਗੜ੍ਹਸ਼ੰਕਰ ਤੋਂ ਬਲਾਚੌਰ ਜਾ ਰਹੀ ਸੜਕ ‘ਤੇ ਸਮੁੰਦੜੇ ਦੇ ਕੋਲ ਦੁਬਾਰਾ ਸੜਕ ਵਿੱਚ ਡੂੰਘੇ ਟੋਏ ਪੈ ਚੁੱਕੇ ਹਨ। ਇਹਨਾਂ ਦੋਹਾਂ ਸਮੱਸਿਆਵਾਂ ਬਾਰੇ ਐਸਡੀਐਮ ਮੈਡਮ ਨੇ ਗੰਭੀਰਤਾ ਪੂਰਵਕ ਗੱਲ ਸੁਣਦਿਆਂ ਹੋਇਆਂ ਐਕਸੀਅਨ ਨੂੰ ਲੈ ਕੇ ਖੁਦ ਵਿਜਿਟ ਕਰਕੇ ਇਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਸਮੇਂ ਵਫਦ ਵਿੱਚ ਪ੍ਰਿੰਸੀਪਲ ਬਿੱਕਰ ਸਿੰਘ, ਸੰਤੋਖ ਸਿੰਘ, ਸੁਰਜੀਤ ਸਿੰਘ, ਮਨਦੀਪ ਕੁਮਾਰ, ਕਮਲਦੇਵ, ਸੁਖਦੇਵ ਡਾਨਸੀਵਾਲ, ਡਾ. ਲਖਵਿੰਦਰ ਲੱਕੀ, ਪ੍ਰੀਤ ਪਾਰੋਵਾਲੀਆ, ਅਮਰਜੀਤ ਸਿੰਘ ਬੰਗੜ, ਹੰਸਰਾਜ ਗੜ੍ਹਸ਼ੰਕਰ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ: ਸਾਧੂ-ਸੰਤਾਂ ਦੀ ਧਰਤੀ ‘ਤੇ ਆਪਸੀ ਭਾਈਚਾਰੇ ਦੀ ਮਿਸਾਲ : ਡਾ. ਰਾਜ ਕੁਮਾਰ ਚੱਬੇਵਾਲ
Next articleਦਾਣਾ ਮੰਡੀ ਹੁਸ਼ਿਆਰਪੁਰ ਨੂੰ ਮਾਡਲ ਮੰਡੀ ਵਜੋਂ ਕੀਤਾ ਜਾਵੇਗਾ ਵਿਕਸਿਤ – ਆਸ਼ਿਕਾ ਜੈਨ