ਸਤੰਬਰ ਸਤਾਰਾਂ

ਬਲਜਿੰਦਰ ਸਿੰਘ "ਬਾਲੀ ਰੇਤਗੜੵ "

(ਸਮਾਜ ਵੀਕਲੀ)

ਤਖਤ ਦਿੱਲੀ ਦਾ ਬੁਲਾਵਾ, ਦੇ ਰਿਹੈ, ਸਜਾ ਲਉ ਸਿਰ ਦਸਤਾਰਾਂ
ਜਾਗ਼ ਇਨਕਲਾਬ ਦਾ ਲਾ ਗਿਐ, ਸਾਨੂੰ ਹਾਕਿਮਾ ਸਤੰਬਰ ਸਤਾਰਾਂ
ਤਖ਼ਤ ਦਿੱਲੀ ਦਾ ਬੁਲਾਵਾ ਦੇ ਗਿਐ———–‘

ਤੀਰ ਵੱਜਦੇ ਤਾਂ ਰੋਹ ਜਾਗ਼ਦੈ, ਕੌਮਾਂ ਸੁੱਤੀਆਂ ਦੇ ਖੂਨ ਵਿਚ
ਹੱਥ ਇੱਜਤਾਂ ਨੂੰ ਪੈਣ ਜਦੋਂ, ਵਿਸ਼ਵਾਸ਼ ਰਹਿੰਦਾ ਨਾ ਕਾਨੂੰਨ ਵਿਚ
ਫਿਰ ਵੰਗ਼ਾਰਦੇ ਦੁੱਲੇ ਤਾਜ਼ਾਂ ਨੂੰ, ਲਾਹੇ ਹਕੂਮਤ ਜਦੋਂ ਦਸਤਾਰਾਂ
ਤਖ਼ਤ ਦਿੱਲੀ ਦਾ ਬੁਲਾਵੇ ਦੇ ਰਿਹੈ—————–

ਭੁੱਖ-ਰਿਜਕ ਦੀ ਦੁਹਾਈ ਵੀ, ਸੰਘਰਸ਼ ਤੇ ਅਪਮਾਨ ਬਣਜੇ
ਸਰਕਾਰੀ ਲੱਠਬਾਜ਼ਾਂ ਅੱਗੇ, ਅਹਿੰਸਾਂ ਹੋ ਲਹੂ-ਲੁਹਨ ਤਣਜੇ
ਮਤੀਰਿਆਂ ਜਿਉਂ ਸਿਰ ਭੰਨੇ, ਸਾਡੇ ਹੀ ਆਪਣਿਆਂ ਗ਼ਦਾਰਾਂ
ਤਖ਼ਤ ਦਿੱਲੀ ਦਾ ਬੁਲਾਵੇ ਦੇ ਰਿਹੈ—————-

ਤੁਰੇ ਜੱਗੇ ਜਿਉਣੇ ਮੌੜ ਕਿਸ਼ਨੇ,ਰਾਹ ਰੋਕ ਲਏ ਹਿੱਕਾਂ ਡਾਹ ਕੇ
ਧੂੜਾਂ ਪੱਟੀਆਂ ਨਾਕੇ ਉਡਾ ਕੇ,ਬੈਠੇ ਕਿਰਤੀ ਚੁਫ਼ੇਰੇ ਘੇਰੇ ਪਾ ਕੇ
ਪੁੱਤ ਮਿੱਟੀ ਦੇ ਕਿਸਾਨ ਲਾਡਲ਼ੇ,ਪਾਣੀ ਦੀਆਂ ਝੰਲਦੇ ਬੁਛਾਰਾਂ
ਤਖ਼ਤ ਦਿੱਲੀ ਦਾ ਬੁਲਾਵੇ ਦੇ ਰਿਹੈ, ——— ———‘

ਦਿਨ ਕਾਲਾ ਇਤਿਹਾਸ ਦਾ, ਕਰਾਂਗੇ ਸੁਨਿਹਰੀ ਪੰਨਿਆਂ ਚ
ਲਿਖੂ ਗੀਤਾਂ ‘ਚ ਇਬਾਰਤਾਂ,”ਬਾਲੀ ਰੇਤਗੜੵ” ਬੰਨਿਆਂ ‘ਚ
ਨੌਜਵਾਨ ਖਿੱਚ ਲੈ ਆਉਣਗੇ, ਤਖਤ, ਸਤਾ ਦੀਆ ਮੀਨਾਰਾਂ
ਤਖ਼ਤ ਦਿੱਲੀ ਦਾ ਬੁਲਾਵੇ ਦੇ ਰਿਹੈ————

ਬਲਜਿੰਦਰ ਸਿੰਘ “ਬਾਲੀ ਰੇਤਗੜੵ “
9465129168 whatsapp
7087629168

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁੱਲ ਹਿੰਦ ਕਿਸਾਨ ਸਭਾ ਨੇ ਥਾਣਾ ਮਹਿਤਪੁਰ ਅੱਗੇ ਦਿੱਤਾ ਵਿਸ਼ਾਲ ਧਰਨਾ ਮਾਮਲਾ ਪੁਲਿਸ ਵਧੀਕੀਆਂ ਦਾ
Next articleਡੀ.ਡੀ.ਪੰਜਾਬੀ ਦਾ “ਸੁਨਹਿਰੀ ਸਫਰ”ਪੰਜਾਬੀ ਵਿਰਸੇ ਤੋਂ ਕੋਹਾਂ ਦੂਰ