ਪੁਸਤਕ ਮੇਰੀ ਨਜ਼ਰ ਵਿੱਚ
ਪੁਸਤਕ ਦਾ ਨਾਂ : ਵਜ਼ੂਦ ਜ਼ਿੰਦਗੀ ਦਾ (ਕਾਵਿ ਸੰਗ੍ਰਹਿ)
ਲੇਖਕ ਦਾ ਨਾਂ : ਕੇਵਲਜੀਤ ਸਿੰਘ ‘ਕੰਵਲ’ ਪੰਨੇ 116
ਮੁੱਲ : 200/- ਰੁਪਏ ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
-ਤੇਜਿੰਦਰ ਚੰਡਿਹੋਕ

(ਸਮਾਜ ਵੀਕਲੀ) ਕਵੀ ਤਾਂ ਉਂਜ ਹੀ ਸੰਵੇਦਨਸ਼ੀਲ ਹੁੰਦਾ ਹੈ। ਆਪਣੇ ਸੂਖਮ ਮਨ ਤੇ ਪਏ ਪ੍ਰਭਾਵ ਨੂੰ ਵਿਅਕਤ ਕਰਨਾ ਉਸ ਦੀ ਜਿੰਮੇਵਾਰੀ ਬਣ ਜਾਂਦਾ ਹੈ। ਕੇਵਲਜੀਤ ਸਿੰਘ ਕੰਵਲ ਨੂੰ ਸਮਾਜ ਵਿੱਚਲੀਆਂ ਵਾਪਰਦੀਆਂ ਵਿਸੰਗਤੀਆਂ ਕਚੋਟਦੀਆਂ ਹਨ। ਕੇਵਲਜੀਤ ਸਿੰਘ ਕੰਵਲ ਨੇ ਹੁਣ ਤੱਕ ਕੇਵਲ ਕਾਵਿ ਸੰਗ੍ਰਹਿਆਂ ਦੀ ਸਿਰਜਨਾ ਕੀਤੀ ਹੈ ਭਾਵੇਂ ਉਸ ਦਾ ਪਲੇਠਾ ਕਾਵਿ ਸੰਗ੍ਰਹਿ ‘ਸਫ਼ਰ ਜ਼ਿੰਦਗੀ ਕਾ’ ਹਿੰਦੀ ਵਿੱਚ ਪ੍ਰਕਾਸ਼ਿਤ ਹੋਇਆ ਹੈ ਅਤੇ ਫਿਰ ਦੋ ਹੋਰ ਕਾਵਿ ਸੰਗ੍ਰਹਿ ਮਾਂ ਬੋਲੀ ਪੰਜਾਬੀ ਵਿੱਚ ਛਪੇ ਹਨ।
ਹਥਲੀ ਪੁਸਤਕ ‘ਵਜ਼ੂਦ ਜ਼ਿੰਦਗੀ ਦਾ’ ਉਸ ਦੀ ਚੌਥਾ ਕਾਵਿ ਸੰਗ੍ਰਹਿ ਹੈ। ਜਿਹੜਾ ਉਸ ਨੇ ਆਪਣੇ ਮਾਤਾ ਪਿਤਾ ਨੂੰ ਸਮਰਪਣ ਕੀਤਾ ਹੈ। ਪੁਸਤਕ ਦੀ ਸਿਰਲੇਖਤ ਕਵਿਤਾ ਵਜ਼ੂਦ ਜ਼ਿੰਦਗੀ ਦਾ ਪੁਸਤਕ ਵਿੱਚ ਦੂਜੇ ਸਥਾਨ ਤੇ ਹੈ ਪਰ ਪਹਿਲ ਉਸ ਨੇ ਮਾਂ ਬੋਲੀ ਪੰਜਾਬੀ ਅਤੇ ਮਾਂ ਨੂੰ ਦਿੱਤਾ ਹੈ ਜਿਸ ਤੋਂ ਲੇਖਕ ਦੀ ਮਾਂ ਅਤੇ ਬੋਲੀ ਬਾਰੇ ਬੜੀ ਸ਼ਿਦਤ ਨਾਲ਼ ਹਾਵ-ਭਾਵ ਪ੍ਰਗਟ ਕੀਤੇ ਹਨ। ਪੁਸਤਕ ਵਿੱਚ ਭਾਵੇਂ ਸਮਾਜਿਕਲੂ ਆਰਥਿਕਲੂ ਰਾਜਨੀਤਕਲੂ ਸਿਹਤ ਅਤੇ ਸਿੱਖਿਆ ਨੂੰ ਉਭਾਰਿਆ ਗਿਆ ਹੈ ਪਰ ਪਦਾਰਥਵਾਦੀ ਯੁੱਗ ਵਿੱਚ ਸਮਾਜ ਅੰਦਰ ਪ੍ਰਚਲਤ ਵਿਸੰਗਤੀਆਂ ਵੀ ਉਸ ਨੂੰ ਕਚੋਟਦੀਆਂ ਜਾਪਦੀਆਂ ਹਨ। ਇਹਨਾਂ ਵਿੱਚ ਨਸ਼ਾਲੂ ਬੇਰੁਜ਼ਗਾਰੀਲੂ ਭਿ੍ਰਸ਼ਟਾਚਾਰਲੂ ਅਫਸਰਸ਼ਾਹੀਲੂ ਪ੍ਰਵਾਸਲੂ ਲਿਵ ਇੰਨ ਆਦਿ ਉਸ ਦੀਆਂ ਕਵਿਤਾਵਾਂ ਦਾ ਮੁੱਖ ਆਧਾਰ ਹੈ।
ਹੁਣ ਜੇਕਰ ਪੁਸਤਕ ਵਿੱਚਲੀਆਂ ਰਚਨਾਵਾਂ ਦੀ ਗੱਲ ਕੀਤੀ ਜਾਵੇ ਤਾਂ ਕਵਿਤਾ ਆਪਣੀ ਮਾਂ ਅਤੇ ਮਾਂ ਬੋਲੀ ਨੂੰ ਸਮਾਨ ਮੰਨਦੀ ਹੈ। ਮਨੁੱਖ ਜੋ ਨਾਸ਼ਵਾਨ ਜੀਵ ਹੈ ਪਰ ਬੋਲੀ ਤਾਂ ਕਦੇ ਨਹੀਂ ਮਰਦੀ। ਮਾਂ ਦੇ ਛੱਡ ਜਾਣ ਤੋਂ ਬਾਅਦ ਮਾਂ ਬੋਲੀ ਉਸ ਨੂੰ ਆਪਣੇ ਨਾਲ਼ ਜੋੜੀ ਰੱਖਦੀ ਹੈ। ਮਨੁੱਖ ਮਿ੍ਰਗਤਿ੍ਰਸ਼ਨਾ ਵਿੱਚ ਭਟਕਦਾ ਫਿਰਦਾ ਹੈ। ਪਦਾਰਥਵਾਦੀ ਯੁੱਗ ਅੰਦਰ ਮਨੁੱਖ ਵਸਤਾਂ ਦੇ ਪਿੱਛੇ ਤੁਰਿਆ ਜਾ ਰਿਹਾ ਹੈ। ਉਸ ਵਿੱਚ ਕਿਧਰੇ ਵੀ ਸੰਵੇਦਨਸ਼ੀਲਤਾਲੂ ਭਾਵਨਾ ਆਦਿ ਨਹੀਂ ਲੱਭਦੀ। ਸਮਾਜ ਵਿੱਚ ਵਿਚਰਦਾ ਮਨੁੱਖ ਅੰਦਰੋਂ ਖਾਲੀ-ਖਾਲੀ ਜਾਪਦਾ ਹੈ। ਉਸ ਅੰਦਰ ਇੰਨਾਂ ਖ਼ਲਾਅ ਪਿਆ ਹੈ ਕਿ ਉਸ ਨੂੰ ਪੂਰਿਆ ਜਾਣਾ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਅਸੰਭਵ ਜਾਪਦਾ ਹੈ। ਚਾਹੇ ਮਨੁੱਖ ਜਾਣਦਾ ਹੈ ਕਿ ਉਹ ਖਾਲੀ ਹੱਥ ਸੰਸਾਰ ਤੇ ਆਇਆ ਹੈ ਅਤੇ ਖਾਲੀ ਹੱਥ ਜਾਂਣਾ ਹੈ ਪਰ ਫਿਰ ਵੀ ਉਸ ਦੀ ਤਿ੍ਰਸ਼ਨਾ ਨਹੀਂ ਭਰਦੀ। ਕਵਿਤਾ ‘ਖਾਲੀ’ ਦੀਆਂ ਪੰਕਤੀਆਂ ਦੇਖਣਾ –
‘ਬਥੇਰਾ ਖੱਟ ਕੇ ਵੀਲੂ ਕੋਈ ਕਮੀ ਜਿਹੀ ਲੱਗਦੀ ਰਹਿੰਦੀ
ਬੇਹਾਲ ਜਿਹਾ ਫਿਰੀ ਜਾਂਦਾਲੂ ਧੂੜਕੂ ਜਿਹਾ ਲੱਗਾ ਰਹਿੰਦਾ।’ (ਪੰਨਾ 38)
ਅੱਜ ਦੇ ਸਮੇਂ ਮਨੁੱਖ ਅੰਤਰ ਮਨ ਤੋਂ ਖੁਸ਼ ਨਹੀਂ ਹੈ। ਸਮਾਜ ਅੰਦਰ ਮੁਖੋਟਾ ਲਾ ਕੇ ਸਿਰਫ ਖੁਸ਼ ਰਹਿਣ ਦਾ ਯਤਨ ਕਰਦਾ ਹੈ। ਮਨੁੱਖ ਅੰਦਰ ਕੋ੍ਰਧਲੂ ਈਰਖਾਲੂ ਨਫਰਤਲੂ ਧੋਖਾਲੂ ਦਗ਼ਾਲੂ ਫਰੇਬਲੂ ਤੇਜ਼ ਭੱਜਦੀ ਜ਼ਿੰਦਗੀ ਦੇ ਬਾਵਜੂਦ ਖੁਸ਼ ਰਹਿਣ ਦਾ ਢੋਂਗ ਕਰਦਾ ਹੈ। ਕਵਿਤਾ ‘ਨਕਲੀ ਹਾਸਾ’ ਇਸ ਪੱਖ ਦਾ ਪ੍ਰਮਾਣ ਦਿੰਦੀ ਹੈ ਜਦੋਂ ਇਸ ਕਵਿਤਾ ਦਾ ਪਾਠ ਕਰਦਿਆਂ ਸਤਰਾਂ ਸਾਹਮਣੇ ਆਉਂਦੀਆਂ ਹਨ –
‘ਕਿੱਦਾਂ ਦਾ ਸਮਾਂ ਆ ਗਿਆ
ਮੁਲੱ੍ਹਮਾ ਲਾ ਕੇ ਚਿਹਰੇ ’ਤੇ
ਖੁਸ਼ ਦਿਸਣ ਦਾ ਨਾਟਕ ਕਰਦੇ ਆਂ।
ਹੱਸਣਾ ਭੁੱਲ ਗਏ ਲੋਕ,
ਨਕਲੀ ਜਿਹਾ ਹਾਸਾ ਹੱਸਦੇ ਆਂ।’ (ਪੰਨਾ 54)
ਜਿੱਥੇ ਪੁਸਤਕ ਵਿੱਚ ਸ਼ਹੀਦਾਂ ਦੀ ਗੱਲ ਕੀਤੀ ਹੈ ਉੱਥੇ ਕਾਰਪੋਰੇਟ ਘਰਾਣਿਆਂ ਦੀ ਗੱਲ ਵੀ ਸਾਹਮਣੇ ਆਉਂਦੀ ਹੈ। ਕਾਰਪੋਰੇਟ ਘਰਾਣਿਆਂ ਵਲੋਂ ਕੀਤੀ ਜਾਂਦੀ ਲੁੱਟ ਘੱਸੁਟ ਦਾ ਵਰਨਣ ਕਵਿਤਾ ‘ਕਾਰਪੋਰੇਟ’ ਵਿੱਚੋਂ ਮਿਲਦਾ ਹੈ। ਪ੍ਰਾਈਵੇਟ ਅਦਾਰਿਆਂ ਵਿੱਚ ਸਾਰਾ ਹਫਤਾ ਚੋਵੀ ਘੰਟੇ ਕੰਮ ਲੈ ਕੇ ਵੀ ਉਜਰਤ ਦਾ ਪੂਰਾ ਨਾ ਮਿਲਣਾਲੂ ਮਨੁੱਖ ਨੂੰ ਮਸ਼ੀਨ ਬਣਾਉਣਾਲੂ ਤਨਾਅ ਪੈਦਾ ਕਰਨਾਲੂ ਆਪਣੇ ਮੁਫਾਦ ਲਈ ਮਨੁੱਖ ਨੂੰ ਨਾ ਘਰ ਦਾ ਛੱਡਿਆ ਨਾ ਘਾਟ ਦਾ। ਇਸੇ ਦੌੜ ਵਿੱਚ ਮਨੁੱਖ ਅਪਣੇ ਆਪ ਅਤੇ ਪਰਿਵਾਰ ਤੋਂ ਗੁਆਚ ਕੇ ਇਕੱਲਾ ਰਹਿ ਗਿਆ ਹੈ। ਅਧੁਨਿਕ ਸਮੇਂ ਦੌਰਾਨ ਲਿਵ ਇੰਨ ਰਿਲੇਸ਼ਨ ਦੀ ਵੀ ਇੱਕ ਵੱਡੀ ਤਰਾਸਦੀ ਹੈ ਜਿਸ ਰਾਹੀਂ ਸਮਾਜ ਦਾ ਅਕਸ਼ ਹੀ ਬਦਲ ਗਿਆ ਹੈ। ਅੱਜ ਦੀ ਪੀੜੀ ਲਿਵ ਇੰਨ ਵਿੱਚ ਰਹਿਣ ਕਰਕੇ ਵਿਆਹ ਵਰਗੇ ਬੰਧਨ ਤੋਂ ਆਜ਼ਾਦ ਰਹਿਣਾ ਚਾਹੁੰਦੇ ਹਨ ਜਿਸ ਦਾ ਕੋਈ ਆਧਾਰ ਨਹੀਂ ਬਣਦਾ ਅਤੇ ਨਾ ਹੀ ਅਜਿਹੇ ਰਿਸ਼ਤੇ ਸਥਿਰ ਰਹਿੰਦੇ ਹਨ। ਮਾਂ-ਪਿਓ ਦੀਆਂ ਜਿੰਮੇਵਾਰੀਆਂ ਦੀ ਰੂਪ ਰੇਖਾ ਬਦਲ ਗਈ ਹੈ।
ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਤਾਕਤਲੂ ਧਨ-ਦੌਲਤਲੂ ਰੰਗ-ਰੂਪਲੂ ਜ਼ਮੀਨਲੂ ਜਾਤ ਤੇ ਰੁਤਬੇ ਦਾ ਬਹੁਤ ਗਰੂਰ ਰਿਹਾ ਹੈ। ਪਰ ਕਵਿਤਾ ‘ਗਰੂਰ’ ਦੱਸਦੀ ਹੈ ਕਿ ਆਖਿਰ ਮਨੁੱਖ ਨੂੰ ਇੱਕ ਦਿਨ ਸਭ ਕੁਝ ਤਿਆਗਣਾ ਹੀ ਪੈਂਦਾ ਹੈ ਤੇ ਫਿਰ ਸਭ ਮਿੱਟੀ ਵਿੱਚ ਜਜ਼ਬ ਹੋ ਜਾਂਦਾ ਹੈ। ਇਹਨਾਂ ਸਤਰਾਂ ਦਾ ਮੁਤਾਲਿਆ ਕਰਕੇ ਦੇਖੋ-
‘ਹੰਕਾਰਲੂ ਵਜ਼ੂਦ ਸਾਰਾ ਮਿੱਟੀ ’ਚ ਦਫ਼ਨ ਆ।
ਦੀਵਾ ਵੀ ਨਾ ਬਲਦਾ ਕੋਈ ਕਬਰ ’ਤੇ
ਗਰੂਰ ਬਹੁਤ ਰਿਹਾ ਸਾਰੀ ਜ਼ਿੰਦਗੀ
ਅਹਿਮ ਨੂੰ ਪਾਲਦਾ ਰਿਹਾ ਆਦਮੀ।’ (ਪੰਨਾ 101)
ਇਸੇ ਤਰ੍ਹਾਂ ਪੁਸਤਕ ਦੀ ਆਖ਼ਰੀ ਕਵਿਤਾ ‘ਅਰਪਣ’ ਰਾਹੀਂ ਲੇਖਕ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦਾ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਕਲਮ ਦੇ ਲੇਖੇ ਲਾਲੂ ਮਾਂ ਬੋਲੀ ਪੰਜਾਬੀ ਨੂੰ ਅਰਪਣ ਕਰਦਾ ਹੈ। ਜ਼ਿੰਦਗੀ ਦੀ ਅਸਥਿਰਤਾ ਨੂੰ ਸਾਹਮਣੇ ਰੱਖਦਿਆਂ ਕਵਿਤਾ ‘ਕਾਵਿ ਮਹਿਫ਼ਲ’ ਰਾਹੀਂ ਸਮੁੱਚੀ ਮਨੁੱਖ ਜਾਤੀ ਨੂੰ ਕਾਵਿ ਮਹਿਫ਼ਲਾਂ ਸਜਾਉਣਲੂ ਕਵਿਤਾ ਸੁਣਨ ਤੇ ਸੁਣਾਉਣ ਲਈ ਪ੍ਰੇਰਦਿਆਂ ਇੱਕ ਪੈਦਾ ਕਰਦੀ ਹੈ ਕਿ ਸਿਲਸਿਲਾ ਮਹਿਫ਼ਲਾਂ ਦਾ ਨਿਰੰਤਰ ਚਲਦੇ ਰਹਿਣਾ ਚਾਹੀਦਾ ਹੈ।
ਲੇਖਕ ਨੇ ਆਪਣੇ ਭਾਵ ਸਪਸ਼ਟ ਅਤੇ ਸਾਫ਼ ਪੇਸ਼ ਕੀਤੇ ਹਨ। ਪੁਸਤਕ ਵਿੱਚਲੀਆਂ ਹੋਰ ਕਵਿਤਾਵਾਂ ਰਿਸ਼ਤੇਲੂ ਰੁੱਤਾਂਲੂ ਭੰਵਰਲੂ ਜਾਲਸਾਜ਼ੀਲੂ ਮੌਤ ਦਾ ਸ਼ਹਿਰਲੂ ਤਲਾਸ਼ਲੂ ਮਿੱਟੀ ਦਾ ਪੁਤਲਾਲੂ ਤੋਪਾਂ-ਬੰਬਲੂ ਆਦਮੀਲੂ ਔਕਾਤਲੂ ਸ਼ਤਰੰਜ ਅਤੇ ਖੁੱਸ ਗਿਆ ਸਾਡਾ ਵਿਰਸਾ ਵੀ ਪੜ੍ਹਨਯੋਗ ਹਨ। ਲੇਖਕ ਇਸ ਪੁਸਤਕ ਲਈ ਵਧਾਈ ਦਾ ਪਾਤਰ ਹੈ ਜਿਸ ਨੇ ਇੱਕ ਸੰਵੇਦਨਸ਼ੀਲ ਸ਼ਾਇਰੀ ਪਾਠਕਾਂ ਦੇ ਸਨਮੁੱਖ ਰੱਖੀ ਹੈ।
ਤੇਜਿੰਦਰ ਚੰਡਿਹੋਕ, ਸਾਬਕਾ ਏ.ਐਸ.ਪੀ, ਬਰਨਾਲਾ।
ਸੰਪਰਕ 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj