ਸੀਨੀਅਰ ਮੈਡੀਕਲ ਅਫ਼ਸਰ ਬਲਾਕ ਪੀ.ਐਚ.ਸੀ. ਚੱਕੋਵਾਲ ਨੂੰ ਦਿੱਤੀ ਹਾਜ਼ਰੀ ਰਿਪੋਰਟ

ਹੁਸ਼ਿਆਰਪੁਰ , (ਕੁਲਦੀਪ ਚੁੰਬਰ ) (ਸਮਾਜ ਵੀਕਲੀ) – ਹੁਸ਼ਿਆਰਪੁਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਜਿਲ੍ਹਾ ਪਰੀਸ਼ਦ ਅਧੀਨ ਚਲਾਏ ਜਾ ਰਹੇ ਸਬਸਿਡਰੀ ਹੈਲਥ ਸੈਂਟਰਾਂ ਵਿੱਚ ਕੰਮ ਕਰਦੇ ਬਲਾਕ ਚੱਕੋਵਾਲ ਅਧੀਨ ਆਉਂਦੇ ਦੋ ਰੂਰਲ ਮੈਡੀਕਲ ਅਫ਼ਸਰਾਂ ਵੱਲੋਂ ਅੱਜ ਬਤੌਰ ਮੈਡੀਕਲ ਅਫ਼ਸਰ ਸਿਹਤ ਵਿਭਾਗ ਵਿੱਚ ਸ਼ਾਮਿਲ ਹੁੰਦਿਆਂ ਡਾ. ਬਲਦੇਵ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਬਲਾਕ ਪੀ.ਐਚ.ਸੀ. ਚੱਕੋਵਾਲ ਨੂੰ ਹਾਜ਼ਰੀ ਰਿਪੋਰਟ ਦਿੱਤੀ ਗਈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਦੇਵ ਸਿੰਘ ਜੀ ਨੇ ਦੱਸਿਆ ਹੁਸ਼ਿਆਰਪੁਰ ਜਿਲ੍ਹੇ ਵਿੱਚ ਕੁੱਲ 10 ਰੂਰਲ ਮੈਡੀਕਲ ਅਫ਼ਸਰ ਹਨ ਜੋ ਕਿ ਸਿਹਤ ਵਿਭਾਗ ਵਿੱਚ ਸ਼ਾਮਿਲ ਕੀਤੇ ਗਏ ਹਨ ਜਿਨ੍ਹਾ ਵਿੱਚ ਬਲਾਕ ਚੱਕੋਵਾਲ ਅਧੀਨ ਸਬਸਿਡਰੀ ਹੈਲਥ ਸੈਂਟਰ ਲਾਚੋਵਾਲ ਤੋਂ ਡਾ. ਸਨੇਹ ਲੱਤਾ ਸੰਧੂ ਅਤੇ ਸਬਸਿਡਰੀ ਹੈਲਥ ਸੈਂਟਰ ਲਾਂਬੜਾ ਤੋਂ ਡਾ. ਨੀਤਾ ਨੇ ਅੱਜ ਸਿਹਤ ਵਿਭਾਗ ਵਿੱਚ ਬਤੌਰ ਮੈਡੀਕਲ ਅਫ਼ਸਰ ਜੁਆਇਨ ਕੀਤਾ ਹੈ।

ਇਹਨਾਂ ਦੇ ਨਾਲ ਹੀ ਇਹਨਾਂ ਸੈਂਟਰਾਂ ਅਧੀਨ ਕੰਮ ਕਰਦੇ ਰੂਰਲ ਫਾਰਮੇਸੀ ਅਫ਼ਸਰਾਂ ਸ਼੍ਰੀਮਤੀ ਸੀਮਾ ਲਾਚੋਵਾਲ, ਸ਼ੀ੍ ਗੁਰਿੰਦਰਪਾਲ ਸਿੰਘ ਲਾਂਬੜਾ ਅਤੇ ਦਰਜਾ-4 ਸ਼੍ਰੀਮਤੀ ਹਰਮੇਸ਼ ਕੁਮਾਰੀ, ਸ਼੍ਰੀ ਕੁਲਵਿੰਦਰ ਕੌਰ ਨੂੰ ਵੀ ਸਿਹਤ ਵਿਭਾਗ ਵਿੱਚ ਸ਼ਾਮਿਲ ਕੀਤਾ ਗਿਆ ਹੈ। ਡਾ. ਬਲਦੇਵ ਸਿੰਘ ਜੀ ਨੇ ਕਿਹਾ ਕਿ ਮੈਡੀਕਲ ਅਫ਼ਸਰਾਂ ਅਤੇ ਹੋਰ ਸਟਾਫ਼ ਦਾ ਸਿਹਤ ਵਿਭਾਗ ਵਿੱਚ ਸ਼ਾਮਿਲ ਹੋਣ ਨਾਲ ਕੋਵਿਡ-19 ਦੇ ਇਸ ਦੌਰ ਵਿੱਚ ਕੰਮ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇਗਾ ਅਤੇ ਲੋਕਾਂ ਵਿੱਚ ਪੂਰੀ ਤਨਦੇਹੀ ਨਾਲ ਵਧੀਆਂ ਸੇਵਾਂਵਾਂ ਉਪਲਬੱਧ ਕਰਵਾਈਆਂ ਜਾ ਸਕਣਗੀਆਂ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਵਿੰਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਮਨਾਇਆ ਗਿਆ ਹਰੀਪੁਰ ਮੇਲਾ
Next articleਕਾਂਗਰਸੀ ਆਗੂ ਨੰਬਰਦਾਰ ਕੁਲਵੰਤ ਸਿੰਘ ਸਾਂਧਰਾ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ