ਕੋਵਿੰਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਮਨਾਇਆ ਗਿਆ ਹਰੀਪੁਰ ਮੇਲਾ

ਆਦਮਪੁਰ (ਸਮਾਜ ਵੀਕਲੀ)- ਹਜ਼ਰਤ ਪੀਰ ਬਾਬਾ ਸ਼ਾਹ ਕਮਾਲ ਜੀ ਦਾ ਸਾਲਾਨਾ ਜੋੜ ਮੇਲਾ ਕੋਵਿੰਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸੱਯਦ ਫਕੀਰ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲਿਆਂ ਦੀ ਸਰਪ੍ਰਸਤੀ ਹੇਠ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ । ਇਸ ਮੌਕੇ ਵੱਖ ਵੱਖ ਕਵਾਲਾਂ ਅਤੇ ਗਾਇਕਾਂ ਨੇ ਦਰਬਾਰ ਤੇ ਹਾਜ਼ਰੀ ਭਰਦਿਆਂ ਨੇ ਸੂਫ਼ੀਆਨਾ ਕਲਾਮ ਪੇਸ਼ ਕੀਤੇ ।

ਕੱਵਾਲ ਕਰਾਮਤ ਫਕੀਰ, ਸਲੀਮ ਮੁਹੰਮਦ ,ਆਵਦ ਸ਼ੌਕਤ ਅਲੀ ਮਤੋਈ ਤੋਂ ਇਲਾਵਾ ਗਾਇਕ ਬੂਟਾ ਮੁਹੰਮਦ , ਕੁਲਵਿੰਦਰ ਕਿੰਦਾ, ਦਲਵਿੰਦਰ ਦਿਆਲਪੁਰੀ, ਸੁਰਿੰਦਰ ਲਾਡੀ , ਰਿਕ ਨੂਰ ਕੁਲਜਿੰਦਰ ਬੈਂਸ, ਕੁਲਦੀਪ ਚੁੰਬਰ , ਚਰਨਪ੍ਰੀਤ ਚੰਨੀ, ਸਰਬਜੀਤ ਫੁੱਲ, ਸੁਰਿੰਦਰ ਬੰਗਾ, ਤਰਲੋਚਨ ਬੱਧਣ, ਪੀ ਐਸ ਬਿੱਲਾ, ਮਿੰਟੂ ਹੇਰ, ਦਲਵੀਰ ਸ਼ੌਂਕੀ ,ਬੀਬਾ ਗੁਰਨੂਰ, ਲਵਦੀਪ, ਸਾਹਿਲ ਨਾਰੰਗਪੂਰੀ ,ਐਂਕਰ ਦਿਨੇਸ਼, ਲੱਕੀ ਮੇਨਕਾ, ਜਿੰਦਰ ਕਾਮੇਡੀਅਨ , ਕੁਮਾਰ ਰਾਜਨ , ਸੋਹਣ ਸ਼ੰਕਰ, ਜੋਗੀ ਸਿਤਾਰਾ ਨੇ ਦਰਬਾਰ ਤੇ ਹਾਜ਼ਰੀ ਭਰੀ ਇਸ ਤੋਂ ਪਹਿਲਾਂ ਸੱਯਦ ਫਕੀਰ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲਿਆਂ ਦੀ ਸਰਪ੍ਰਸਤੀ ਹੇਠ ਸਮੂਹ ਦਰਬਾਰ ਦੀਆਂ ਸੇਵਾਦਾਰ ਸੰਗਤਾਂ ਵਲੋਂ ਦਾਤਾ ਸ਼ਾਹ ਕਮਾਲ ਜੀ ਦੇ ਦਰਬਾਰ ਤੇ ਚਾਦਰ ਅਤੇ ਝੰਡੇ ਦੀ ਰਸਮ ਅਦਾ ਕੀਤੀ। ਸੰਤ ਅਮਰੀਕ ਦਾਸ ਨਰੂੜ , ਸੰਤ ਹਰਚਰਨ ਦਾਸ ਸ਼ਾਮਚੁਰਾਸੀ , ਬੀਬੀ ਕਿਰਨਾਂ ਮਾਈ ਰਾਮਾ ਮੰਡੀ, ਸੋਨੀਆ ਮਹੰਤ ਰਾਮਾ ਮੰਡੀ, ਸੋਨੀਆ ਮਹੰਤ ਜੰਡੂ ਸਿੰਘਾ ਬੌਨੇ ਸ਼ਾਹ ਆਦਮਪੁਰ ਜੀ ਨੇ ਵੀ ਦਰਬਾਰ ਤੇ ਸਿਜਦਾ ਕੀਤਾ । ਮੇਲੇ ਦੌਰਾਨ ਸ਼ੋਸ਼ਲ ਡਿਸਟੈਂਸ ਦਾ ਧਿਆਨ ਰੱਖਦਿਆਂ ਸਰਕਾਰੀ ਨਿਯਮਾਂ ਦੀ ਪਾਲਣਾ ਕੀਤੀ ਗਈ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੋਟਲ ਗ੍ਰੈਂਡ ਕਿੰਗ ਦੇ ਮਾਲਕ ਨਾਨਕਪੁਰ ਨੇ ਸੰਤ ਸੀਚੇਵਾਲ ਦੇ ਸੇਵਾਦਾਰਾਂ ਤੇ ਸ਼ਰੇਆਮ ਗੁੰਡਾਗਰਦੀ ਤੇ ਧੱਕੇਸ਼ਾਹੀ ਕਰਨ ਦੇ ਲਗਾਏ ਦੋਸ਼
Next articleਸੀਨੀਅਰ ਮੈਡੀਕਲ ਅਫ਼ਸਰ ਬਲਾਕ ਪੀ.ਐਚ.ਸੀ. ਚੱਕੋਵਾਲ ਨੂੰ ਦਿੱਤੀ ਹਾਜ਼ਰੀ ਰਿਪੋਰਟ