HOME ਸੀਨੀਅਰ ਪੱਤਰਕਾਰ ਸ੍ਰੀ ਗੁਰਮੀਤ ਖਾਨਪੁਰੀ ਨੂੰ ਸਦਮਾ, ਧਰਮ ਪਤਨੀ ਸ਼੍ਰੀਮਤੀ ਅਮਰਜੀਤ...

ਸੀਨੀਅਰ ਪੱਤਰਕਾਰ ਸ੍ਰੀ ਗੁਰਮੀਤ ਖਾਨਪੁਰੀ ਨੂੰ ਸਦਮਾ, ਧਰਮ ਪਤਨੀ ਸ਼੍ਰੀਮਤੀ ਅਮਰਜੀਤ ਕੌਰ ਦਾ ਦੇਹਾਂਤ

2

ਦੇਸ਼ ਵਿਦੇਸ਼ ਦੇ ਕਲਾਕਾਰਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਸਰੀ /ਵੈਨਕੂਵਰ   (ਸਮਾਜ ਵੀਕਲੀ)  (ਕੁਲਦੀਪ ਚੁੰਬਰ)- ਕਸਬਾ ਸ਼ਾਮ ਚੁਰਾਸੀ ਦੇ ਸਿਰਮੌਰ , ਸੀਨੀਅਰ ਪੱਤਰਕਾਰ (ਰੋਜਾਨਾ ਅਜੀਤ) ਅਤੇ ਉਸਤਾਦ ਨਜ਼ਾਕਤ ਅਲੀ ਸਲਾਮਤ ਅਲੀ ਸੱਭਿਆਚਾਰਕ ਸੁਸਾਇਟੀ ਸ਼ਾਮ ਚੁਰਾਸੀ ਵਿੱਚ ਚੇਅਰਮੈਨ ਸ੍ਰੀਮਾਨ ਗੁਰਮੀਤ ਖਾਨਪੁਰੀ ਜੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਹਨਾਂ ਦੇ ਧਰਮ ਪਤਨੀ ਸ਼੍ਰੀਮਤੀ ਅਮਰਜੀਤ ਕੌਰ ਆਪਣੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ। ਇਸ ਦੁੱਖ ਦੀ ਘੜੀ ਵਿੱਚ ਹਰ ਵਰਗ ਦੇ ਵਿਅਕਤੀ ਵਲੋਂ ਸ੍ਰੀ ਖਾਨਪੁਰੀ ਜੀ ਦੇ ਪਰਿਵਾਰ ਨਾਲ  ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਵੱਖ-ਵੱਖ ਧਾਰਮਿਕ, ਸਮਾਜਿਕ, ਵਿਦਿਅਕ ਅਤੇ ਸਭਿਆਚਾਰਕ ਮੰਚਾਂ ਵਲੋਂ ਉਹਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਕਨੇਡਾ ਤੋਂ ਵਿਸ਼ੇਸ਼ ਤੌਰ ਤੇ ਕੁਲਦੀਪ ਚੁੰਬਰ, ਲੋਕ ਗਾਇਕ ਸੁਰਿੰਦਰ ਲਾਡੀ, ਐਸ ਰਿਸ਼ੀ, ਲਾਡੀ ਸੂਸਾਂ ਵਾਲਾ, ਉਪਿੰਦਰ ਮਠਾਰੂ, ਜਸਵੀਰ ਸ਼ੀਰਾ, ਬੀ ਕੇ ਮਾਨ, ਸੁਨੀਲ ਅਲਾਵਲਪੁਰ, ਰਿੱਕ ਨੂਰ, ਰਵੀ ਅਲਾਵਲਪੁਰ, ਰਾਜ ਗੁਲਜਾਰ, ਰੰਮੀ ਅਰਜਨਵਾਲ, ਲੋਕ ਗਾਇਕ ਸੁਰਿੰਦਰਜੀਤ ਮਕਸੂਦਪੁਰੀ, ਪ੍ਰੀਤ ਗੁਰਾਇਆ, ਜੀਵਨ ਮਾਨ , ਐਂਕਰ ਦਿਨੇਸ਼ ਦੀਪ ਇਟਲੀ, ਪੰਮਾ ਸੁੰਨੜ, ਵਿੱਕੀ ਮੋਰਾਂਵਾਲੀਆ, ਏ ਐਸ ਰਮਤਾ ਯੂਐਸਏ, ਰਾਮ ਜੀ ਭੋਗਪੁਰ ਨਿਊਯਾਰਕ, ਰੱਤੂ ਰੰਧਾਵਾ ਆਸਟ੍ਰੇਲੀਆ, ਅਮਰਜੀਤ ਬੰਗੜ ਨਿਊਜ਼ੀਲੈਂਡ, ਗੋਲਡੀ ਦਰਦੀ ਇਟਲੀ, ਦਲਵੀਰ ਹਰੀਪੁਰੀਆ ਟੋਰਾਂਟੋ ਸਮੇਤ ਕਈ ਹੋਰ ਕਲਾਕਾਰਾਂ ਨੇ ਸਤਿਕਾਰਯੋਗ ਗੁਰਮੀਤ ਖਾਨਪੁਰੀ ਜੀ ਅਤੇ ਉਹਨਾਂ ਦੇ ਬੇਟੇ ਸੁਖਜੀਤ ਖਾਨਪੁਰੀ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਅੰਤਿਮ ਅਰਦਾਸ ਅਤੇ ਭੋਗ 1 ਅਕਤੂਬਰ ਨੂੰ ਸ਼੍ਰੀਮਤੀ ਅਮਰਜੀਤ ਕੌਰ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 1 ਅਕਤੂਬਰ 2025 ਨੂੰ ਉਹਨਾਂ ਦੇ ਜੱਦੀ ਪਿੰਡ ਖਾਨਪੁਰ (ਸਹੋਤਾ) ਜ਼ਿਲ੍ਹਾ ਹੁਸ਼ਿਆਰਪੁਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸਵੇਰੇ 11 ਵਜੇ ਤੋਂ ਡੇਢ ਵਜੇ ਤੱਕ ਹੋਵੇਗੀ । ਜਿਸ ਵਿੱਚ ਵੱਖ-ਵੱਖ ਵਰਗਾਂ ਦੇ ਵਿਅਕਤੀਆਂ ਵਲੋਂ ਵਿਛੜੀ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSUNDAY SAMAJ WEEKLY = 28/09/2025
Next article*ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਨੇ ਸਰਕਾਰੀ ਪ੍ਰਾਇਮਰੀ ਸਕੂਲ, ਲੰਗੜੋਆ ਵਿਖੇ ਵਿਦਿਆਰਥੀਆਂ ਨੂੰ ਦਿਵਾਈ ਸਵੱਛਤਾ ਸ਼ਪਥ*