ਸੀਨੀਅਰ ਕਾਂਗਰਸੀ ਆਗੂ ਸੰਯੁਕਤ ਸਮਾਜ ਮੋਰਚੇ ’ਚ ਸ਼ਾਮਲ

ਮੌੜ ਮੰਡੀ (ਸਮਾਜ ਵੀਕਲੀ):  ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਲੱਖਾ ਸਿੰਘ ਸਿਧਾਣਾ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਕਾਂਗਰਸ ਪਾਰਟੀ ਦੇ ਚਾਰ ਕੌਂਸਲਰ ਕਾਂਗਰਸ ਦਾ ਹੱਥ ਛੱਡ ਕੇ ਸੰਯੁਕਤ ਸਮਾਜ ਮੋਰਚੇ ਵਿੱਚ ਸ਼ਾਮਲ ਹੋ ਗਏ। ਸੀਨੀਅਰ ਕਾਂਗਰਸੀ ਆਗੂ  ਕੌਂਸਲ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਕਰਨੈਲ ਸਿੰਘ ਦੇ ਘਰ ਰੱਖੇ ਸਮਾਗਮ ਅੱਜ ਕੌਂਸਲਰ ਕਰਨੈਲ ਸਿੰਘ ਉਨ੍ਹਾਂ ਦੀ ਪਤਨੀ ਮੌਜੂਦਾ ਕੌਂਸਲਰ ਮਨਦੀਪ ਕੌਰ, ਕੌਂਸਲਰ ਕੁਲਵਿੰਦਰ ਸਿੰਘ , ਕੌਂਸਲਰ ਯਾਦਵਿੰਦਰ ਸਿੰਘ, ਰਾਜੂ ਐੱਮਸੀ,  ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਸੰਯੁਕਤ ਕਿਸਾਨ ਮੋਰਚੇ ਦੇ ਉਮੀਦਵਾਰ ਸਲੱਖਾ ਸਿਧਾਣਾ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ। ਇਸ ਉਪਰੰਤ ਲੱਖਾ ਸਿੰਘ ਸਿਧਾਣਾ ਨੇ ਸ਼ਾਮਲ ਹੋਣ ਵਾਲੇ ਸਮੂਹ ਵਿਅਕਤੀਆਂ ਦਾ ਸਨਮਾਨ ਕੀਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਣਤੰਤਰ ਦਿਵਸ: ਸਕੱਤਰੇਤ ਗੇਟ ਬੰਦ ਲੋਕ ਹੋਏ ਤੰਗ
Next article‘ਝਾੜੂ’ ਫੜਨ ਵਾਲੇ ਦੋ ਘੰਟੇ ਬਾਅਦ ‘ਤੱਕੜੀ’ ਵਿੱਚ ਤੁਲੇ