ਸੀਨੀਅਰ ਸਿਟੀਜਨ ਵੈਲਫੇ਼ਅਰ ਐਸੋਸ਼ੀਏਸ਼ਨ ਦੀ ਮੀਟਿੰਗ

ਧੂਰੀ,(ਸਮਾਜ ਵੀਕਲੀ) (ਰਮੇਸ਼ਵਰ ਸਿੰਘ)ਅੱਜ ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸ਼ੀਏਸ਼ਨ ਧੂਰੀ ਦੀ ਮਹੀਨਾਵਾਰ ਮੀਟਿੰਗ ਨਗਰ ਕੌਂਸਲ ਦੇ ਪਾਰਕ ਵਿੱਚ ਸ਼ਾਮ ਨੂੰ ਐਸੋਸ਼ੀਏਸ਼ਨ ਦੇ ਪ੍ਰਧਾਨ ਸ਼੍ਰੀ ਜਗਦੀਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਨੇ ਪਿਛਲੇ ਦਿਨੀਂ ਪੰਜਾਬ ਵਿੱਚ ਹੋਈ ਸਾਤੀ ਪੂਰਬਕ ਚੋਣ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਜਨਰਲ ਸਕੱਤਰ ਨੇ ਧੂਰੀ ਸ਼ਹਿਰ ਦੀਆਂ ਵੱਡੀਆਂ ਮੁਸ਼ਕਿਲਾਂ ਨੂੰ ਉਭਾਰਨ ਲਈ ਐਸੋਸ਼ੀਏਸ਼ਨ ਵਲੋਂ ਸ਼ਹਿਰ ਅੰਦਰ ਕੀਤੇ ਸਕੂਟਰ, ਮੋਟਰਸਾਈਕਲ ਮਾਰਚ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਅੰਦਰ ਅੱਜ ਦੇ ਦਿਨ ਘੱਟੋ ਘੱਟ ਚਾਰ ਰੇਲਵੇ ਓਵਰ ਬ੍ਰਿਜ ਦੀ ਲੋੜ ਹੈ,ਇਸ ਤੋਂ ਬਿਨਾਂ ਸ਼ਹਿਰ ਅੰਦਰ ਪੀਣ ਵਾਲੇ ਸਾਫ ਪਾਣੀ ਦੀ ਬਹੁਤ ਵੱਡੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਾਣੀ ਬਾਰੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਵਲੋਂ ਸਰਕਾਰ ਨੂੰ ਪਾਣੀ ਦੀ ਸਪਲਾਈ ਬਾਰੇ ਗ਼ਲਤ ਜਾਣਕਾਰੀ ਦੇ ਕੇ ਗੁਮਰਾਹ ਕੀਤਾ ਜਾ ਰਿਹਾ ਹੈ।ਜਨਤਾ ਨਗਰ, ਧਰਮਪੁਰਾ,ਸੰਗਤ ਨਗਰ ਭਾਵ ਰੇਲਵੇ ਲਾਈਨ ਤੋਂ ਪਾਰ ਇਲਾਕੇ ਲਈ ਸੀਵਰੇਜ਼ ਸਿਸਟਮ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ।ਇਸ ਸੰਬੰਧੀ ਆਉਣ ਵਾਲੇ ਦਿਨਾਂ ਵਿਚ ਇਹ ਮਸਲੇ ਸਰਕਾਰ ਕੋਲ ਉਠਾਏ ਜਾਣਗੇ। ਮੀਟਿੰਗ ਵਿੱਚ ਕਾਮਰੇਡ, ਗਾਇਕ ਗੁਰਦਿਆਲ ਸਿੰਘ ਨਿਰਮਾਣ ਨੇ ਗੀਤਕਾਰ ਮੂਲ ਚੰਦ ਸ਼ਰਮਾ (ਰੰਚਣਾ) ਜੀ ਦਾ ਲਿਖਿਆ ਹੋਇਆ ਗੀਤ ਸੁਣਾਇਆ,ਇਸ ਤੋਂ ਉਪਰੰਤ ਕੁਲਜੀਤ ਧਵਨ ਵਲੋਂ ਚੁਟਕਲੇ ਸੁਣਾ ਕੇ ਸੀਨੀਅਰਜ਼ ਦਾ ਮਨੋਰੰਜਨ ਕੀਤਾ।ਇਸ ਮਹੀਨੇ ਜੂਨ ਮਹੀਨੇ ਵਿੱਚ ਜਨਮੇ 17 ਸੀਨੀਅਰ ਸਿਟੀਜ਼ਨ ਸਾਥੀਆਂ ਦਾ ਜਨਮਦਿਨ ਮਨਾਕੇ ਉਨਾਂ ਦੀ ਲੰਮੀ ਪ੍ਰਸੰਨ ਚਿੱਤ ਉਮਰ ਦੀ ਕਾਮਨਾ ਕੀਤੀ ਗਈ। ਮੀਟਿੰਗ ਵਿੱਚ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਖੁਸ਼ੀ ਮਹਿਸੂਸ ਕੀਤੀ ਕਿ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸੁਖਦੇਵ ਸ਼ਰਮਾ ਜੀ ਬੀਮਾਰੀ ਉਪਰੰਤ ਤੰਦਰੁਸਤ ਹੋ ਰਹੇ ਹਨ ਅਤੇ ਉਹਨਾਂ ਦੇ ਜਲਦੀ ਤੰਦਰੁਸਤੀ ਦੀ ਕਾਮਨਾ ਕੀਤੀ ਗਈ। ਮੀਟਿੰਗ ਵਿੱਚ ਸਰਦਾਰ ਹਰਜਿੰਦਰ ਸਿੰਘ ਢੀਂਡਸਾ ਵਲੋਂ ਵੀ ਆਪਣੀ ਕਵਿਤਾ ਸੁਣਾਈ ਗਈ।ਅੰਤ ਵਿਚ ਪ੍ਰਧਾਨ ਜੀ ਵਲੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਿੰਡ ਬੂਲਪੁਰ, ਟੋਡਰਵਾਲ, ਥੇ -ਵਾਲਾ , ਕਾਹਨਾਂ ਦੀਆਂ 20-25 ਮੋਟਰਾਂ ਤੋਂ ਚੋਰਾਂ ਦੁਆਰਾ ਕੀਮਤੀ ਸਮਾਨ ਚੋਰੀ
Next articleਭਾਣਾ ਮੰਨਦਿਆਂ