HOME ਬੀ ਜੇ ਪੀ ਦੇ ਸੀਨੀਅਰ ਆਗੂ ਅਤੇ ਜਿਲ੍ਹਾਂ ਕਿਸਾਨ ਵਿੰਗ ਦੇ ਪ੍ਰਧਾਨ...

ਬੀ ਜੇ ਪੀ ਦੇ ਸੀਨੀਅਰ ਆਗੂ ਅਤੇ ਜਿਲ੍ਹਾਂ ਕਿਸਾਨ ਵਿੰਗ ਦੇ ਪ੍ਰਧਾਨ ਪੰਡਿਤ ਸ਼ਿਵ ਸ਼ਰਮਾ ਦੀ ਲਾਸ਼ ਸਰਹਿੰਦ ਨਹਿਰ ‘ਚ ਮਿਲੀ

ਪੁਲਿਸ ਵਲੋਂ ਬੀ ਜੇ ਪੀ ਦੇ ਆਗੂ ਵਲੋਂ ਆਤਮ ਹੱਤਿਆ ਕਰਨ ਦੀ ਕੀਤੀ ਜਾਵੇਗੀ ਬਾਰਿਕੀ ਨਾਲ ਜਾਂਚ 

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਬੀ ਜੇ ਪੀ ਸੀਨੀਅਰ ਆਗੂ ਅਤੇ ਜਿਲ੍ਹਾਂ ਕਿਸਾਨ ਵਿੰਗ ਦੇ ਪ੍ਰਧਾਨ ਪੰਡਿਤ ਸ਼ਿਵ ਸ਼ਰਮਾ ਪਨਿਆਲੀ ਖੁਰਦ ਵਾਲੇ ਜੋ ਪਿਛਲੇ ਦਿਨੀਂ ਰੋਪੜ੍ਹ ਸਟੇਡੀਅਮ ਦੇ ਨਜ਼ਦੀਕ ਮੋਟਰਸਾਈਕਲ, ਪਰਸ ਅਤੇ ਹੋਰ ਸਮਾਨ ਰੱਖ ਲਾਪਤਾ ਹੋ ਗਏ ਸਨ ਅਤੇ ਉਨ੍ਹਾਂ ਦੀ ਭਾਲ ਲਈ ਰੋਪੜ੍ਹ ਪੁਲਿਸ ਪ੍ਰਸ਼ਾਸਨ ਅਤੇ ਪਰਿਵਾਰਕ ਮੈਂਬਰਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਸਰਹਿੰਦ ਨਹਿਰ ਵਿੱਚ ਭਾਲ ਕੀਤੀ ਜਾ ਰਹੀ ਸੀ। ਪਰ ਅੱਜ ਸ਼ਾਮ ਸਮੇਂ ਗੋਤਾਖੋਰਾਂ ਨੂੰ ਪੰਡਿਤ ਸ਼ਿਵ ਸ਼ਰਮਾ ਦੀ ਲਾਸ਼ ਸ਼ਹਿਜ਼ਾਦਾ ਅਜੀਤ ਸਿੰਘ ਅਕੈਡਮੀ ਦੇ ਸਾਹਮਣੇ ਰੋਪੜ੍ਹ ਬਾਈਪਾਸ ਦੇ ਪੁਲ ਕੋਲੋਂ ਨਹਿਰ ਵਿੱਚੋਂ ਮਿਲੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਥਾਣਾ ਰੋਪੜ੍ਹ ਦੇ ਇੰਚਾਰਜ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਪੁਲਿਸ ਅਤੇ ਗੋਤਾਖੋਰਾਂ ਤੇ ਪਰਿਵਾਰਕ ਮੈਂਬਰਾਂ ਵਲੋਂ ਪਰਸੋਂ ਤੋਂ ਸ਼ਿਵ ਸ਼ਰਮਾ ਦੀ ਭਾਲ ਕੀਤੀ ਜਾ ਰਹੀ ਸੀ ।ਪਰ ਬਾਰਿਸ਼ ਦੇ ਬਾਵਜੂਦ ਅੱਜ ਸ਼ਾਮ ਪੰਡਿਤ ਸ਼ਿਵ ਸ਼ਰਮਾ ਦੀ ਲਾਸ਼ ਨਹਿਰ ਵਿੱਚੋਂ ਮਿਲ ਜਿਸ ਨੂੰ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਰੋਪੜ੍ਹ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਲਾਸ਼ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਅਤੇ ਪੁਲਿਸ ਵਲੋਂ ਪੰਡਿਤ ਸ਼ਿਵ ਸ਼ਰਮਾ ਦੇ ਆਤਮ ਹੱਤਿਆ ਕਰਨ ਦੇ ਕਾਰਨਾਂ ਦੀ ਬਾਰਿਕੀ ਨਾਲ ਜਾਂਚ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਐਡੀਸ਼ਨਲ ਐੱਸ ਐੱਚ ਓ ਕੁਲਵਿੰਦਰ ਰਾਮ ਪਦ ਉਨਤ ਹੋ ਕੇ ਬਣੇ ਇੰਸਪੈਕਟਰ 
Next articleਹਿਮ ਜਯੋਤੀ ਕਲਿਆਣ ਸਮਿਤੀ ਦੁਆਰਾ 32ਵਾਂ ਸਾਲਾਨਾ ਸਮਾਗਮ “ਹਿਮੋਤਸਵ 2026” ਧੂਮਧਾਮ ਨਾਲ ਆਯੋਜਿਤ