HOME ਆਮ ਆਦਮੀ ਪਾਰਟੀ ਦੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਨੇ ਪਿੰਡ ਬੂਥਗੜ੍ਹ...

ਆਮ ਆਦਮੀ ਪਾਰਟੀ ਦੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਨੇ ਪਿੰਡ ਬੂਥਗੜ੍ਹ ਵਿੱਚ ਕੀਤੀ ਲੋਕ ਮਿਲਣੀ

2
ਫੋਟੋ ਕੈਪਸ਼ਨ. ਪਿੰਡ ਬੂਥਗੜ੍ਹ ਵਿਖੇ ਲੋਕ ਮਿਲਣੀ ਸਮਾਗਮ ਦੇ ਦੋਰਾਨ ਆਪ ਆਗੂ ਅਸ਼ੋਕ ਕਟਾਰੀਆ ਦਾ ਸਨਮਾਨ ਕਰਦੇ ਹੋਏ ਸਮੂਹ ਨਗਰ ਨਿਵਾਸੀ ਤਸਵੀਰ।

ਨਵਾਂਸ਼ਹਿਰ /ਪੋਜੇਵਲ ਸਰਾਂ   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ ) ਵਿਧਾਨ ਸਭਾ ਹਲਕਾ ਬਲਾਚੋਰ ਦੇ ਬਲਾਕ ਸੜੋਆ ਦੇ ਪਿੰਡ ਬੂਥਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਬਲਾਚੋਰ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਦੇ ਵੱਲੋਂ ਪਿੰਡ ਬੂਥਗੜ੍ਹ ਵਿਖੇ ਪਿੰਡਵਾਸੀਆ ਨਾਲ ਲੋਕ ਮਿਲਣੀ ਕੀਤੀ ਤੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕੀਤੀ ਇਸ ਮੋਕੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ  ਨੇ ਪਿੰਡ ਦੇ ਲੋਕਾਂ ਨੂੰ ਸਰਕਾਰ ਦੀਆਂ ਪਿਛਲੇ ਚਾਰ ਸਾਲ ਦੀਆਂ ਪੰਜਾਬ ਸੂਬੇ ਲਈ ਪ੍ਰਾਪਤੀਆਂ ਤੇ ਸੂਬੇ ਦੇ ਅੰਦਰ ਚੋਣਾਂ ਤੋਂ ਪਹਿਲੇ ਲੋਕਾਂ ਨਾਲ ਕੀਤੇ ਵਾਧਿਆਂ ਨੂੰ ਪੂਰਾ ਕਰਵਾ ਕਿ ਉਨ੍ਹਾਂ ਵਾਰੇ ਵਿਸਥਾਰ ਪੂਰਵਕ ਜਾਗਰੂਕ ਕਰਵਾਇਆ ਕਟਾਰੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਪੰਜਾਬ ਦੀ ਪਹਿਲੀ ਅਜਿਹੀ ਸਰਕਾਰ ਜਿਸ ਨੇ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਹਰ ਚੋਣ ਵਾਧੇ ਨੂੰ ਪੂਰਾ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਸ਼ਵਾਸ ਕਰਦੇ ਹਨ ਜਿਸ ਇਮਾਨਦਾਰੀ ਦੇ ਸਦਕਾ ਉਨ੍ਹਾ ਨੇ ਬਿਨ੍ਹਾਂ ਭੇਦਭਾਵ ਤੋਂ ਸੂਬੇ ਅੰਦਰ ਨੋਜਵਾਨਾਂ ਨੂੰ ਰੋਜ਼ਗਾਰ ਮਹੁਇਆ ਕਰਵਾਇਆ ਹੈ ਇਸ ਮੋਕੇ ਪਿੰਡ ਬੂਥਗੜ੍ਹ ਦੇ ਮੋਹਤਬਾਰ ਆਗੂ ਮਾਸਟਰ ਰਾਮ ਕ੍ਰਿਸ਼ਨ ਭੂੰਬਲਾ ਨੇ ਅਸ਼ੋਕ ਕਟਾਰੀਆ ਨੂੰ ਪਿੰਡ ਦੀਆਂ ਲੰਬੇ ਸਮੇਂ ਤੋਂ ਪਈਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਅਸ਼ੋਕ ਕਟਾਰੀਆ ਨੇ ਪਿੰਡਵਾਸੀਆ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦੀ ਸਮੱਸਿਆ ਦਾ ਹੱਲ ਜ਼ਰੂਰ ਕੀਤਾ ਜਾਵੇਗਾ ਇਸ ਮੋਕੇ ਹੁਸਨ ਲਾਲ ਪ੍ਰਧਾਨ ਝੰਡੂਪੁਰ,ਸਰਪੰਚ ਰਾਮ ਸਰੂਪ ਮਾਲੇਵਾਲ,ਪਵਨ ਰੀਠੂ,ਸਾਬਕਾ ਸਰਪੰਚ ਹਰਮੇਸ਼ ਕਟਵਾਰਾ,ਠੇਕੇਦਾਰ ਪ੍ਰੇਮ ਚੰਦ,ਚੂਹੜ੍ਹ ਸਿੰਘ ਦੇਦੜ,ਸਾਬਕਾ ਪ੍ਰਿੰਸੀਪਲ ਰਘਵੀਰ ਕਟਾਰੀਆ,ਧਰਮ ਚੰਦ ਭੂੰਬਲਾ,ਚੂਹੜ੍ਹ ,ਰਾਮ ਸਰੂਪ,ਕਸ਼ਮੀਰੀ ਲਾਲ,ਮਦਨ ਲਾਲ ਭੂੰਬਲਾ,ਬਲਵੀਰ ਭੂੰਬਲਾ,ਸੇਠੀ ਭੂੰਬਲਾ ਮਾਲੇਵਾਲ,ਕਾਲਾ ਪ੍ਰਧਾਨ ਮਾਲੇਵਾਲ,ਸਬਾਕਾ ਪ੍ਰਿੰਸੀਪਲ ਵਿਜੇ ਕੁਮਾਰ,ਤੇਲੂ ਰਾਮ ਦੇਦੜ,ਪੱਪੂ ਚੇਚੀ,ਬਲਬੀਰ ਚੇਚੀ,ਜੀਤ ਰਾਮ,ਬਿੱਟੂ ਚੇਚੀ,ਪਵਨ ਕੁਮਾਰ ਭੂੰਬਲਾ,ਤੇਲੂ ਰਾਮ ਮਿਸਤਰੀ,ਫੁੱਮਣ ਸਿੰਘ, ਰਜਿੰਦਰ ਕਾਕੂ,ਬੱਬੂ ਚੇਚੀ,ਗੁਰਪਾਲ ਭੂੰਬਲਾ,ਮਹਿੰਦਰਪਾਲ ਮਿਸਤਰੀ,ਮੋਹਣ ਲਾਲ ਪਟਵਾਰੀ,ਰਾਕੇਸ਼ ਕੇਸ਼ੌ,ਰਾਮ ਲਾਲ,ਰਾਮ ਸ਼ਾਹ,ਲ਼ੇਖ ਰਾਜ,ਬੀਰਬਲ ਕਾਲਾ,ਬਲਵਿੰਦਰ ਬਿੰਦੂ,ਸੁਨੀਲ ਕੁਮਾਰ,ਕਲੱਬ ਪ੍ਰਧਾਨ ਗੁਰਮੀਤ ਦੇਦੜ,ਸੁਰਜੀਤ ਜੀਤੂ,ਸੰਜੂ,ਜਸਪਾਲ ਜੱਸੀ,ਸੋਨੂੰ ਮੀਲੂ, ਬਲਾਕ ਪ੍ਰਧਾਨ ਹੁਸਨ ਲਾਲ,ਸੁੱਚਾ ਦੇਦੜ,ਜਸਪਾਲ ਮੋਨੂੰ,ਸੁਖਪਾਲ ਸੁੱਖਾ,ਮੋਹਿਤ ਚੇਚੀ ਆਦਿ ਸਮੂਹ ਪਿੰਡਵਾਸੀ ਨੋਜਵਾਨ ਮੋਕੇ ਤੇ ਹਾਜ਼ਿਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਵਧੀਕ ਡਿਪਟੀ ਕਮਿਸ਼ਨਰ ਨੇ ਬੈਂਕਰਾਂ ਦੀ ਤਿਮਾਹੀ ਮੀਟਿੰਗ ਕੀਤੀ
Next articleਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵਲੋਂ ਮੋਦੀ ਸਰਕਾਰ ਦੇ ਖ਼ਿਲਾਫ਼ ਮਾਨਸਾ ਵਿਖੇ ਸਾਂਝੀ ਰੈਲੀ ਅਤੇ ਵਿਖਾਵਾ