ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ 6 ਕਰੋੜ ਦੇ ਉਜਾੜੇ ਦੀ ਰਿਪੋਰਟ! ਮਾਮਲਾ 20 ਸਾਲਾਂ ਤੋਂ ਨਿਆਂ ਲਈ ਲੜ੍ਹ ਰਹੇ ਦੋ ਪੀੜ੍ਹਤ ਪਰਿਵਾਰਾਂ ਦਾ! ਕਾਨੂੰਨੀ ਕਾਰਵਾਈ ਲਈ ਵਫ਼ਦ ਮੁੱਖ ਮੰਤਰੀ ਨੂੰ ਮਿਲੇਗਾ

ਜਗਰਾਉਂ  (ਸਮਾਜ ਵੀਕਲੀ) (  ਮੁੱਲਾਂਪੁਰ  ) ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ 20 ਸਾਲਾਂ ਤੋਂ ਨਿਆਂ ਲਈ ਲੜ੍ਹ ਰਹੇ ਅਨੁਸੂਚਿਤ ਜਾਤੀ ਦੇ ਦੋ ਪਰਿਵਾਰਾਂ ਦੇ ਹੋਏ ਆਰਥਿਕ ਅਤੇ ਸਮਾਜਿਕ ਉਜਾੜੇ ਦੀ 6 ਕਰੋੜ ਰੁਪਏ ਦੇ ਨੁਕਸਾਨ ਦੀ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜਦਿਆਂ ਸਰਕਾਰੀ ਰੂਲਾਂ ਮੁਤਾਬਿਕ ਭਰਪਾਈ ਕਰਨ ਦੀ ਸਿਫਾਰਸ਼ ਕੀਤੀ ਹੈ। ਪ੍ਰਾਪਤ ਰਿਪੋਰਟ ਪ੍ਰੈਸ ਨੂੰ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਰਣਜੀਤ ਸਿੰਘ ਗੁੜੇ, ਜਸਵੰਤ ਸਿੰਘ, ਹਰਭਜਨ ਸਿੰਘ ਅੱਬੂਵਾਲ, ਮਿਸਤਰੀ ਮਜਦੂਰ ਨਿਰਮਾਣ ਯੂਨੀਅਨ (ਸੀਟੂ) ਦੇ ਪ੍ਰਧਾਨ ਨਿਰਮਲ ਸਿੰਘ ਧਾਲੀਵਾਲ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ, ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਭਰਭੂਰ ਸਿੰਘ ਨੇ ਦੱਸਿਆ ਕਿ ਪੀੜਤਾ ਮਨਪ੍ਰੀਤ ਕੌਰ ਅਤੇ ਮਾਤਾ ਸੁਰਿੰਦਰ ਕੌਰ ਦੇ ਦੋਵੇਂ ਪਰਿਵਾਰ ਦੋ ਦਹਾਕਿਆਂ ਤੋਂ ਪੁਲਿਸ ਅੱਤਿਆਚਾਰਾਂ ਖਿਲਾਫ ਨਿਆਂ ਦੀ ਲੜ੍ਹਾਈ ਲੜ ਰਹੇ ਹਨ ਅਤੇ ਲੰਘੇ 2 ਸਾਲਾਂ ਤੋਂ ਸਿਟੀ ਥਾਣੇ ਮੂਹਰੇ ਅਣਮਿੱਥੇ ਸਮੇਂ ਲਈ ਧਰਨੇ ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਪਰਿਵਾਰਾਂ ਨੇ ਲੰਘੇ ਸਮੇਂ ਦੁਰਾਨ ਭਾਰੀ ਆਰਥਿਕ ਅਤੇ ਸਮਾਜਿਕ ਤਸ਼ੱਦਦ ਝੱਲਿਆ ਹੈ। ਸੰਘਰਸ਼ ਕਮੇਟੀ ਦੇ ਕਨਵੀਨਰ ਤਰਲੋਚਨ ਸਿੰਘ ਝੋਰੜਾਂ, ਸਾਧੂ ਸਿੰਘ ਅੱਚਰਵਾਲ, ਜਗਰੂਪ ਸਿੰਘ, ਜਸਦੇਵ ਸਿੰਘ ਲਲਤੋਂ ਅਤੇ ਨਿਰਮਲ ਸਿੰਘ ਧਾਲੀਵਾਲ ਨੇ ਦਾਅਵਾ ਕੀਤਾ ਕਿ ਪੀੜਤਾ ਮਨਪ੍ਰੀਤ ਕੌਰ, ਜੋਕਿ ਇੱਕ ਰਾਜਨੀਤਕ ਪਾਰਟੀ ਨਾਲ ਸਬੰਧਤ ਸੀ, ਨੂੰ ਸਿਆਸੀ ਰੰਜ਼ਿਸ਼ ਤਹਿਤ ਜਾਤੀ ਵਿੱਤਕਰਾ ਕਰਦਿਆਂ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਸੀ ਅਤੇ ਇਹ ਸਾਰਾ ਪੂਰੀ ਤਰ੍ਹਾਂ ਇਕ ਸਿਆਸੀ ਰੰਜ਼ਿਸ਼ ਦਾ ਵਰਤਾਰਾ ਸੀ। ਉਨ੍ਹਾਂ ਕਿਹਾ ਕਿ ਰਿਪੋਰਟ ਅਨੁਸਾਰ ਪੀੜਤਾਂ ਨੂੰ ਨਾਂ ਸਿਰਫ ਤਸੀਹੇ ਦਿੱਤੇ ਸਗੋਂ ਝੂਠੇ ਕੇਸਾਂ ਵਿੱਚ ਵੀ ਫਸਾਇਆ ਗਿਆ ਸੀ। ਝੋਰੜਾਂ ਅਨੁਸਾਰ ਪ੍ਰਸ਼ਾਸਨ ਨੇ ਸਰਕਾਰੀ ਰੂਲਾਂ ਮੁਤਾਬਿਕ ਨੁਕਸਾਨ ਦੀ ਭਰਪਾਈ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਦੱਸਣਯੋਗ ਹੈ ਕਿ ਧਰਨਾਕਾਰੀ ਜੱਥੇਬੰਦੀਆਂ ਪੀਓਏ ਰੂਲਜ਼ 1995 ਤਹਿਤ ਪੀੜ੍ਹਤ ਪਰਿਵਾਰਾਂ ਦੇ ਹੋਏ ਉਜਾੜੇ ਦਾ ਸਰਵੇ ਕਰਵਾਉਣ ਦੀ ਮੰਗ ਕਰ ਰਹੀਆਂ ਸਨ ਅਤੇ ਕੌਮੀ ਕਮਿਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨੋਟਿਸ ਭੇਜ ਕੇ ਉਜਾੜੇ ਦਾ ਵੇਰਵਾ ਵੀ ਮੰਗਿਆ ਸੀ। ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਰਿਪੋਰਟ ਅਨੁਸਾਰ ਪੀੜਤਾਂ ਨਾਲ ਜਾਤੀ ਮੰਦਭਾਵਨਾ ਤਹਿਤ ਹੋਏ ਅੱਤਿਆਚਾਰਾਂ ਕਾਰਨ ਭਾਰੀ ਮਾਨਸਿਕ ਤੇ ਆਰਥਿਕ ਨੁਕਸਾਨ ਹੋਇਆ ਹੈ। ਮਾਸਟਰ ਇਕਬਾਲ ਸਿੰਘ ਨੂੰ ਝੂਠੇ ਕੇਸਾਂ ਕਾਰਨ ਆਪਣੀ ਨੌਕਰੀ ਛੱਡਣੀ ਪਈ ਅਤੇ ਆਪਣਾ ਜੱਦੀ ਘਰ ਬਾਰ ਵੇਚਣਾ ਪਿਆ। ਇਸ ਸਮੇਂ ਜਿੰਦਰ ਮਾਣੂੰਕੇ, ਗੁਰਚਰਨ ਬਾਬੇਆਂ, ਜਲੌਰ ਸਿੰਘ, ਦਰਸ਼ਨ ਸਿੰਘ, ਸੁਖਬੀਰ ਸਿੰਘ ਰਤਨ, ਪ੍ਰੇਮ ਸਿੰਘ ਜੋਧਾਂ, ਜਸਵੀਰ ਕੌਰ ਧਾਲੀਵਾਲ, ਸਮਾਜਸੇਵੀ ਕੁਲਵੰਤ ਸਿੰਘ ਬਰਸਾਲ, ਸਮਾਜਸੇਵੀ ਸੱਤਪਾਲ ਸਿੰਘ ਦੇਹੜਕਾ, ਸਮਾਜਸੇਵੀ ਦੇਵ ਸਰਾਭਾ, ਨੰਬਰਦਾਰ ਜੱਗਾ ਸਿੰਘ ਢਿੱਲੋਂ, ਰਾਮਤੀਰਥ ਲੀਲ੍ਹ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਖਿਆਰੇ ਪਤੀ
Next articleਧੰਨ ਧੰਨ ਰੱਤੜੇ ਵਾਲੀ ਸਰਕਾਰ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਭਗਤਪੁਰਾ ਕਾਲੋਨੀ ਸ਼ੇਖੂਪੁਰ ਜਿਲਾ ਕਪੂਰਥਲਾ ਵਿਖੇ।