ਸਰਕਾਰੀ ਹਾਈ ਸਕੂਲ ਜਨਾਲ ਵਿੱਚ ਬੱਚਿਆਂ ਨੂੰ ਵੋਟ ਦੇ ਅਧਿਕਾਰ ਤੋਂ ਜਾਣੂ ਕਰਵਾਉਣ ਲਈ ਸੈਮੀਨਾਰ

ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਦਿੜਬਾ ਹਲਕੇ ਵਿੱਚ ਵੋਟ ਦੇ ਅਧਿਕਾਰ ਵਿਸ਼ੇ ਤੇ ਸਰਕਾਰੀ ਸਕੂਲਾਂ ਵਿੱਚ ਵੱਖ -ਵੱਖ ਤਰਾ ਦੀਆ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ । ਐਸ. ਡੀ. ਐਮ ਦਿੜਬਾ ਡਾ. ਸਿਮਰਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਹਾਈ ਸਕੂਲ ਜਨਾਲ ਵਿੱਚ ਬੱਚਿਆਂ ਨੂੰ ਵੋਟ ਦੇ ਅਧਿਕਾਰ ਤੋਂ ਜਾਣੂ ਕਰਵਾਉਣ ਲਈ ਸੈਮੀਨਾਰ ਕੀਤਾ ਗਿਆ । ਇਸ ਮੋਕੇ ਤੇ ਸਵੀਪ ਨੋਡਲ ਅਫਸਰ ਲੱਖਾਂ ਸਿੰਘ ਗੁੱਜਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਨਾ ਬੱਚਿਆਂ ਦੀ ਉਮਰ 1 ਜਨਵਰੀ 2022 ਨੂੰ 18 ਸਾਲ ਦੀ ਹੋ ਰਹੀ ਹੈ ਉਹ ਆਪਣੀ ਵੋਟ ਬਣਵਾ ਸਕਦੇ ਹਨ ।

ਸੈਮੀਨਾਰ ਦੋਰਾਨ ਬੱਚਿਆਂ ਨੂੰ ਵੋਟ ਬਣਵਾਉਣ ਦੀ ਵਿਧੀ ਤੋ ਜਾਣੂ ਕਰਵਾਇਆਂ ਗਿਆ ਅਤੇ ਬੱਚਿਆਂ ਨੂੰ ਚੋਣ ਪ੍ਰਕਿਰਿਆ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਵੀ ਦਿੱਤੀ ਗਈ ।ਉੱਘੇ ਸਮਾਜ ਸੇਵੀ ਮਾਸਟਰ ਲਛਮਨ ਸਿੰਘ ਚੱਠਾ ਨੇ ਵੀ ਵੋਟ ਦੇ ਅਧਿਕਾਰ ਸੰਬੰਧੀ ਅਤੇ ਹੋਰ ਸਮਾਜਿਕ ਮੁੱਦਿਆਂ ਤੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ । ਇਸ ਮੌਕੇ ਤੇ ਮੁੱਖ ਅਧਿਆਪਕਾ ਰਿਕਲ ਸਿੰਗਲਾਂ , ਬਿਨੋਦ ਕੁਮਾਰ , ਸਤਵਿੰਦਰ ਕੌਰ , ਬਲਵਿੰਦਰ ਸਿੰਘ , ਸਤਵੀਰ ਕੌਰ ਆਦਿ ਵੀ ਹਾਜ਼ਰ ਸਨ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਫ਼ਰ
Next articleਬੁਰਾਈ ‘ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਹੈ ਦੁਸਹਿਰਾ – ਬਾਂਸਲ