ਸਮਾਗਮ ਦਾ ਮੁੱਖ ਵਿਸ਼ਾ ‘ਪੰਜਾਬੀ ਮਾਂ ਬੋਲੀ ਦੀ ਬੁਲੰਦੀ ਲਈ ਹਾਕ ” ਅਤੇ ਭਵਿੱਖ ਵਿੱਚ ਚੁਣੌਤੀਆਂ’ ਹੋਵੇਗਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ , ਸਾਹਿਤ ਸਭਾ ਅਤੇ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਵੱਲੋਂ ‘ਕੌਮਾਂਤਰੀ ਮਾਂ ਬੋਲੀ ਦਿਵਸ’ ਨੂੰ ਸਮਰਪਿਤ ਸੈਮੀਨਾਰ 20 ਫਰਵਰੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਨੇੜੇ ਕਚਿਹਰੀ ਰੋਡ ਵਿਖੇ ਸਵੇਰੇ 11:00 ਵਜੇ ਕਰਵਾਇਆ ਰਿਹਾ ਹੈ।ਇਸ ਸਮਾਗਮ ਦਾ ਮੁੱਖ ਵਿਸ਼ਾ ‘ਪੰਜਾਬੀ ਮਾਂ ਬੋਲੀ ਦੀ ਬੁਲੰਦੀ ਲਈ ਹਾਕ ” ਅਤੇ ਭਵਿੱਖ ਵਿੱਚ ਚੁਣੌਤੀਆਂ’ ਹੋਵੇਗਾ। ਇਸ ਸਮਾਗਮ ਦੇ ਮੁੱਖ ਬੁਲਾਰੇ ਉੱਘੇ ਪੱਤਰਕਾਰ ਬਲਤੇਜ ਪੰਨੂੰ, ਡਾਕਟਰ ਬਲਜੀਤ ਕੌਰ ਸੇਵਾ ਮੁਕਤ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪ੍ਰੋ ਕੁਲਵੰਤ ਸਿੰਘ ਔਜਲਾ ਪੰਜਾਬੀ ਚਿੰਤਕ ਅਤੇ ਕਵੀ, ਡਾਕਟਰ ਸੁਖਵਿੰਦਰ ਸਿੰਘ ਰੰਧਾਵਾ ਪ੍ਰਿੰਸੀਪਲ ਪੰਜਾਬੀ ਚਿੰਤਕ ਅਤੇ ਬੁਲਾਰੇ ਵਜੋਂ ਡਾ. ਰਾਮ ਮੂਰਤੀ, ਕੰਵਰ ਇਕਬਾਲ ਸਿੰਘ ਕੋਮਾਤਰੀ ਕਵੀ ਅਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੀਆਂ। ਇਸ ਸਬੰਧੀ ਜਾਣਕਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਵਰੁਣ ਸ਼ਰਮਾ ਅਤੇ ਸਾਹਿਤ ਸਭਾ ਦੇ ਪ੍ਰਧਾਨ ਡਾਕਟਰ ਸਵਰਨ ਸਿੰਘ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੋਮੀ ਨੇ ਦਿੱਤੀ ਅਤੇ ਉਨ੍ਹਾਂ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਜ਼ਿਲ੍ਹਾ ਕਪੂਰਥਲਾ ਦੇ ਪੱਤਰਕਾਰਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਕਵੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ।
ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਵਰੁਣ ਸ਼ਰਮਾ ਜਰਨਲ ਸਕੱਤਰ ਬਲਵਿੰਦਰ ਸਿੰਘ ਧਾਲੀਵਾਲ, ਗੁਰੂ ਨਾਨਕ ਪ੍ਰੈੱਸ ਕਲੱਬ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਰਜਿੰਦਰ ਸਿੰਘ ਰਾਣਾ ਲੀਗਲ ਅਡਵਾਈਜ਼ਰ, ਸਰਪ੍ਰਸਤ ਸਤਪਾਲ ਕਾਲਾ, ਸਰਪ੍ਰਸਤ ਪਰਸਨ ਲਾਲ ਭੋਲਾ, ਸਤਨਾਮ ਸਿੰਘ ਮੋਮੀ ਪ੍ਰਧਾਨ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ, ਐਡਵੋਕੇਟ ਜਸਪਾਲ ਸਿੰਘ ਧੰਜੂ ਸਾਬਕਾ ਚੇਅਰਮੈਨ ਕੰਬੋਜ ਵੇਲਫੈਆਰ ਬੋਰਡ ਪੰਜਾਬ, ਡਾਕਟਰ ਸੁਨੀਲ ਧੀਰ ਫਾਉਂਡਰ ਪ੍ਰਧਾਨ, ਚੇਅਰਮੈਨ ਸੁਰਿੰਦਰਪਾਲ ਸਿੰਘ ਸੋਢੀ, ਵਾਇਸ ਚੇਅਰਮੈਨ ਬਲਬੀਰ ਸਿੰਘ ਧੰਜੂ,ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਬੱਬੂ, ਦੀਪਕ ਧੀਰ ਸੀਨੀਆਰ ਮੀਤ ਪ੍ਰਧਾਨ, ਦਿਲਬਾਗ ਸਿੰਘ ਮੀਤ ਪ੍ਰਧਾਨ, ਰਣਜੀਤ ਸਿੰਘ ਮੀਤ ਪ੍ਰਧਾਨ , ਬਿਕਰਮ ਵਿੱਕੀ ਵਾਇਸ ਚੇਅਰਮੈਨ ਅਨੁਸ਼ਾਸਨ ਕਮੇਟੀ, ਅਸ਼ਵਨੀ ਜੋਸ਼ੀ ਖਜ਼ਾਨਾਚੀ, ਸਿਮਰਨਜੀਤ ਸਿੰਘ ਖਜ਼ਾਨਾਚੀ, ਮਨੋਜ ਸ਼ਰਮਾ, ਮੁੱਖ ਸਲਾਹਕਾਰ ਰਾਜਵੀਰ ਸਿੰਘ ਅਮਰਕੋਟ, ਦੀਪਕ ਸ਼ਰਮਾ, ਸੰਦੀਪ ਉਬਰਾਏ, ਬਲਜਿੰਦਰ ਸਿੰਘ, ਸੰਦੀਪ ਜੋਸ਼ੀ, ਸਿਮਰਨਜੀਤ ਸਿੰਘ ਮਰੋਕ, ਨਵ ਕਿਰਨ ਲਾਹੌਰੀ, ਗੁਰਪ੍ਰੀਤ ਸਿੰਘ ਢੋਟ, ਕਰਨ ਪੁਰੀ, ਚੰਦਨ ਮੜੀਆ ਅਤੇ (ਸਾਰੇ ਕਾਰਜਕਾਰਨੀ ਮੈਂਬਰ) ਬੀਬੀ.ਕੁਲਵਿੰਦਰ ਕੌਰ ਕੰਵਲ ਬੁਲਾਰਾ ਪ੍ਰੈਸ ਕਲੱਬ ਆਦਿ ਹਾਜ਼ਰ ਸਨ।