ਦਹੂਆ ਕੰਪਨੀ ਵੱਲੋਂ ਪੀ ਐਮ ਇੰਟਰਪ੍ਰਾਈਜ਼ ਦੀ ਅਗਵਾਈ ਵਿੱਚ ਕਰਵਾਇਆ ਗਿਆ ਸੈਮੀਨਾਰ

ਦੁਕਾਨਦਾਰਾਂ ਨੂੰ ਸੀਸੀਟੀਵੀ ਕੈਮਰਿਆਂ ਦੇ ਨਵੇਂ ਫੀਚਰ ਦੇ ਬਾਰੇ ਦਿੱਤੀ ਗਈ ਜਾਣਕਾਰੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਦਹੂਆ ਕੰਪਨੀ ਵੱਲੋਂ ਇੱਕ ਵਿਸ਼ੇਸ਼ ਸੈਮੀਨਾਰ ਪੀ ਐਮ ਇੰਟਰਪ੍ਰਾਈਜ਼ ਦੀ ਅਗਵਾਈ ਹੇਠ ਇੱਕ ਨਿੱਜੀ ਹੋਟਲ ਚ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਭਰ ਤੋਂ ਦੁਕਾਨਦਾਰਾਂ ਨੇ ਸੈਮੀਨਾਰ ਚ ਹਿੱਸਾ ਲਿਆ ।ਸੈਮੀਨਾਰ ਚ ਵਿਸ਼ੇਸ਼ ਤੌਰ ਤੇ ਦਹੂਆ ਕੰਪਨੀ ਦੇ ਏਰੀਆ ਮੈਨੇਜਰ ਜਗਦੀਪ ਸਿੰਘ ਅਤੇ ਤਕਨੀਸ਼ੀਅਨ ਨਕੁਲ ਗੋਇਲ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਤਾਂ ਪੀ ਐਮ ਇੰਟਰਪ੍ਰਾਈਜ਼ ਦੇ ਐਮ ਡੀ ਪ੍ਰਵੇਸ਼ ਮੋਗਲਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਦਹੂਆ ਕੰਪਨੀ ਨੂੰ ਸੁਲਤਾਨਪੁਰ ਲੋਧੀ ਵਿਚ ਜੇਕਰ ਏਨਾ ਪਿਆਰ ਮਿਲ ਰਿਹਾ ਹੈ ।ਉਹ ਪੀ ਐਮ ਇੰਟਰਪ੍ਰਾਈਜ਼ ਦੀ ਬਦੌਲਤ ਮਿਲ ਰਿਹਾ ਹੈ ।ਉਨ੍ਹਾਂ ਨੇ ਇਸ ਮੌਕੇ ਤੇ ਦਹੂਆ ਕੰਪਨੀ ਦੇ ਅਲੱਗ-ਅਲੱਗ ਸੀਸੀਟੀਵੀ ਕੈਮਰਿਆਂ ਦੇ ਨਵੇਂ ਮਾਡਲਾਂ ਬਾਰੇ ਦੁਕਾਨਦਾਰਾਂ ਨੂੰ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਡੀ ਕੰਪਨੀ ਵੱਲੋਂ ਸੀਸੀਟੀਵੀ ਕੈਮਰੇ ਸੀਯੂ 2, ਰੇਜ਼ ਲਾਂਚ ਕੀਤਾ ਗਿਆ ਹੈ। ਜੋ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਅਤੇ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਸੀਸੀਟੀਵੀ ਕੈਮਰਿਆਂ ਦੇ ਨਵੇਂ ਫੀਚਰ ਦੇ ਬਾਰੇ ਵੀ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਹੁਣ ਗ੍ਰਾਹਕਾਂ ਦੀ ਸੁਵਿਧਾ ਨੂੰ ਮੁੱਖ ਰਖਦੇ ਹੋਏ ਦਹੂਆ ਕੰਪਨੀ ਵੱਲੋਂ ਪੀ ਐਮ ਇੰਟਰਪ੍ਰਾਈਜ਼ ਵਿਖੇ ਸਰਵਿਸ ਸੈਂਟਰ ਬਣਾਇਆ ਗਿਆ ਹੈ। ਜਿੱਥੇ ਗ੍ਰਾਹਕਾਂ ਨੂੰ 72 ਘੰਟਿਆਂ ਵਿਚ ਸਰਵਿਸ ਉਪਲੱਬਧ ਹੋਵੇਗੀ।ਇਸ ਮੌਕੇ ਤੇ ਦਹੂਆ ਕੰਪਨੀ ਦੇ ਏਰੀਆ ਮੈਨੇਜਰ ਜਗਦੀਪ ਸਿੰਘ ਅਤੇ ਤਕਨੀਸ਼ੀਅਨ ਨਕੁਲ ਗੋਇਲ,ਪੀ ਐਮ ਇੰਟਰਪ੍ਰਾਈਜ਼ ਦੇ ਐਮ ਡੀ ਪ੍ਰਵੇਸ਼ ਮੋਗਲਾ ਨੇ ਸਮੂਹ ਦੁਕਾਨਦਾਰਾਂ ਨੂੰ ਕੰਪਨੀ ਦੇ ਮਾਨਤਾ ਪ੍ਰਾਪਤ ਸਰਟੀਫਿਕੇਟ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਪੀ ਐਮ ਇੰਟਰਪ੍ਰਾਈਜ਼ ਪ੍ਰਵੇਸ਼ ਮੋਗਲਾ ਨੇ ਏਰੀਆ ਮੈਨੇਜਰ ਜਗਦੀਪ ਸਿੰਘ ,ਤਕਨੀਸ਼ੀਅਨ ਨਕੁਲ ਗੋਇਲ ਅਤੇ ਸਮੂਹ ਦੁਕਾਦਾਰਾਂ ਦਾ ਧੰਨਵਾਦ ਕੀਤਾ।ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਅਤੇ ਉਹਨਾਂ ਨੇ ਕਿਹਾ ਇਤਿਹਾਸ ਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸੀਸੀ ਟੀਵੀ ਕੈਮਰੇ ਵਾਲੀ ਕੰਪਨੀ ਨੇ ਸੁਲਤਾਨਪੁਰ ਲੋਧੀ ਚ ਦੁਕਾਨਦਾਰਾਂ ਦੀ ਸਹੂਲਤ ਨੂੰ ਮੁੱਖ ਰਖਦੇ ਹੋਏ ਇਹ ਸੈਮੀਨਾਰ ਕਰਵਾਇਆ ਹੈ।

ਉਹਨਾਂ ਨੇ ਕਿਹਾ ਸਾਡੇ ਪਹਿਲਾ ਵੀ ਗ੍ਰਾਹਕ ਨੂੰ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ।ਅਤੇ ਅੱਗੇ ਵੀ ਦਹੂਆ ਕੰਪਨੀ ਵੱਲੋਂ ਗ੍ਰਾਹਕ ਨੂੰ ਹੋਰ ਬਿਹਤਰ ਸੇਵਾਵਾਂ ਦਿੱਤੀਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਹੁਣ ਗ੍ਰਾਹਕ ਨੂੰ ਸੀਸੀਟੀਵੀ ਕੈਮਰਿਆਂ ਦੀ ਸਰਵਿਸ ਕਰਵਾਉਣ ਲਈ ਵੱਡੇ ਸ਼ਹਿਰਾਂ ਵਿੱਚ ਨਹੀਂ ਜਾਣਾ ਪਵੇਗਾ । ਹੁਣ ਗ੍ਰਾਹਕਾਂ ਨੂੰ ਸਾਰੀਆਂ ਸੇਵਾਵਾਂ ਪੀ ਐਮ ਇੰਟਰਪ੍ਰਾਈਜ਼ ਉਪਲੱਬਧ ਕਰਵਾਈਆਂ ਜਾਣਗੀਆਂ ।ਇਸ ਮੌਕੇ ਤੇ ਤੇਜਿੰਦਰ ਖਿੰਡਾ, ਟਵਿੰਕਲ, ਗੁਰਪ੍ਰੀਤ ਸਿੰਘ ਟਿੱਬਾ, ਅਰੁਣ ਕਪੂਰ, ਗੁਰਮੇਲ ਸਿੰਘ, ਬਿੱਕਰ ,ਸੋਢੀ ਅਤੇ ਵੱਡੀ ਗਿਣਤੀ ਵਿਚ ਮੌਜੂਦ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁਲਡੋਜ਼ਰ
Next articleरेल डिब्बा कारखाना में विश्व पर्यावरण दिवस 2023 का आयोजन