“ਈਟੀਐਮ ਸ਼ਾਈਨਿੰਗ ਸਟਾਰ ਸਟੇਟ ਐਵਾਰਡ” ਦੇ ਖ਼ਿਤਾਬ ਲਈ ਸੈਮੀ ਫਾਈਨਲ ਮੁਕਾਬਲਾ 1 ਅਕਤੂਬਰ ਨੂੰ

ਮੁਕਤਸਰ ਸਾਹਿਬ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) : ਸੰਗੀਤ ਕਲਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਇਲਾਕੇ ਦੀ ਆਈਐਸਓ ਤੋਂ ਪ੍ਰਮਾਣਤ ਸੰਸਥਾ ‘ਰਿਦਮ ਇੰਸੀਚਿਊਟ ਆਫ਼ ਪਰਫਾਰਮਿੰਗ ਆਰਟਸ ਸ੍ਰੀ ਮੁਕਤਸਰ ਸਾਹਿਬ ਚੇਅਰਮੈਨ ਬਾਈ ਭੋਲਾ ਯਮਲਾ ਦੀ ਯੋਗ ਅਗਵਾਈ ਹੇਠ ਕਰਵਾਏ ਜਾ ਰਹੇ “ਈਟੀਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ” ਦੇ ਖ਼ਿਤਾਬ ਲਈ ਸੈਮੀਫਾਈਨਲ ਇੱਕ ਅਕਤੂਬਰ ਨੂੰ ਸਥਾਨਕ ਸੇਂਟ ਸਹਾਰਾ ਕਾਲਜ ਆਫ ਐਜੂਕੇਸ਼ਨ ਫਿਰੋਜ਼ਪੁਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਠੀਕ 11 ਵਜੇ ਕਰਵਾਇਆ ਜਾ ਰਿਹਾ ਹੈ ਸਮਾਗਮ ਦੇ ਮੁੱਖ ਮਹਿਮਾਨ ਸਮਾਜ ਸੇਵੀ ਸਰਪੰਚ ਗੁਰਪ੍ਰੀਤ ਸਿੰਘ ਖੋਖਰ ,ਪ੍ਰਿੰਸੀਪਲ ਡਾ ਸੰਦੀਪ ਕਟਾਰੀਆ ਹੋਣਗੇ ।

ਸਮਾਗਮ ਦੀ ਪ੍ਰਧਾਨਗੀ ਡਾ ਨਰੇਸ਼ ਪਰੂਥੀ ਜ਼ਿਲ੍ਹਾ ਕੋਆਰਡੀਨੇਟਰ ਸਮਾਜਸੇਵੀ ਸੰਸਥਾਵਾਂ ,ਉੱਘੇ ਸਾਹਿਤਕਾਰ ਪ੍ਰਗਟ ਸਿੰਘ ਜੰਬਰ ,ਡੀਐੱਸਪੀ ਸਰਦਾਰ ਹਰਵਿੰਦਰ ਸਿੰਘ ਚੀਮਾ ਕਰਨਗੇ । ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਪੱਤਰਕਾਰ ਸੁਰਿੰਦਰ ਸਿੰਘ ਚੱਠਾ ਵੀ ਸ਼ਿਰਕਤ ਕਰਨਗੇ । ਇਸ ਦੌਰਾਨ ਪੰਜਾਬ ਭਰ ਤੋਂ ਔਡੀਸ਼ਨ ਪਾਸ ਕਰ ਚੁੱਕੇ ਪ੍ਰਤੀਯੋਗੀ ਭਾਗ ਲੈਣਗੇ ਇੱਥੇ ਜ਼ਿਕਰਯੋਗ ਹੈ ਕਿ ਚਾਰ ਕੈਟਾਗਰੀਆਂ ਡਾਂਸ ,ਸਿੰਗਿੰਗ, ਐਕਟਿੰਗ ਤੇ ਮਾਡਲਿੰਗ ਵਿਚੋਂ ਰੌਚਕ ਮੁਕਾਬਲਾ ਕਰਵਾਇਆ ਜਾਵੇਗਾ ਇਹ ਮੁਕਾਬਲਾ ਵੱਖ ਵੱਖ ਤਿੰਨ ਉਮਰ ਗਰੁੱਪਾਂ ਵਿੱਚ ਵੰਡਿਆ ਹੋਇਆ ਹੈ ਹਰ ਗਰੁੱਪ ਵਿਚੋਂ ਫਸਟ ਰਹਿਣ ਵਾਲੇ ਵਿਦਿਆਰਥੀ ਨੂੰ ‘ਈਟੀਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ-2021″ ਦੇ ਖਿਤਾਬ ਨਾਲ ਨਿਵਾਜਿਆ ਜਾਵੇਗਾ ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਪ੍ਰਤੀਯੋਗੀਆਂ ਸਮੇਤ ਸਾਰੇ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਜਾਰੀ ਕੀਤੇ ਜਾਣਗੇ ।

ਪ੍ਰਧਾਨ ਸੁਖਦੇਵ ਸਿੰਘ ਸਾਗਰ, ਸੁਖਰਾਜ ਬਰਕੰਦੀ, ਰਿਦਮਜੀਤ, ਗੁਰਪ੍ਰੀਤ ਸਿੰਘ ਅਹਿਲ ,ਜਗਦੇਵ ਸਿੰਘ ਸਹੋਤਾ ਹੋਰਾਂ ਨੇ ਦੱਸਿਆ ਕਿ ਇਸ ਦੌਰਾਨ ਸੰਸਥਾ ਵੱਲੋਂ ਜੂਨ ਮਹੀਨੇ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਲਗਾਏ ਗਏ “20ਵੇਂ ਮੁਫਤ ਪ੍ਰਤਿਭਾ ਖੋਜ ਕੈਂਪ” ਦੇ ਸਾਰੇ ਵਿਦਿਆਰਥੀਆਂ ਸਰਟੀਫਿਕੇਟ ਦਿੱਤੇ ਜਾਣਗੇ ।ਇਸ ਦੌਰਾਨ ਉੱਘੇ ਲੋਕ ਗਾਇਕ ਵਾਈਸ ਆਫ ਪੰਜਾਬ ਦਰਸ਼ਨਜੀਤ ਮਨੋਰੰਜਨ ਕਰਨਗੇ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਬੜਾਂ
Next articleਤਾਜ਼ੇ ਘਟਨਾ ਕਰਮ ਦੇ ਸੰਕੇਤ