ਕਿਸੇ ਵੀ ਕਿਸਾਨ-ਮਜਦੂਰ ਦੀ ਜਮੀਨ ਜਾਂ ਘਰ ਸਰਕਾਰ ਨੂੰ ਖੋਹਣ ਨਈਂ ਦਿਆਂਗੇ – ਸੁੱਖ ਗਿੱਲ ਮੋਗਾ,ਕੇਵਲ ਖਹਿਰਾ
ਮਹਿਤਪੁਰ,ਜਲੰਧਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਅੱਜ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਵੱਲੋਂ ਖੁੱਦ ਅਬਾਦਕਾਰ ਜਮੀਨ ਮਾਲਕਾਂ ਦੇ ਹੱਕ ਵਿੱਚ ਬਲਾਕ ਮਹਿਤਪੁਰ ਜਿਲ੍ਹਾ ਜਲੰਧਰ ਵਿਖੇ ਬੀਡੀਪੀਓ ਦੇ ਦਫਤਰ ਅੱਗੇ ਧਰਨਾਂ ਦੇ ਕੇ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਬੀਕੇਯੂ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਵਿਸ਼ੇਸ਼ ਤੌਰ ਤੇ ਪਹੁੰਚੇ,ਧਰਨੇ ਨੂੰ ਸੰਬੋਧਨ ਕਰਦਿਆਂ ਕੌਮੀ ਜਨਰਲ ਸਕੱਤਰ ਪੰਜਾਬ ਕੇਵਲ ਸਿੰਘ ਖਹਿਰਾ,ਜਿਲ੍ਹਾ ਪ੍ਰਧਾਨ ਜਸਵੰਤ ਸਿੰਘ ਲੋਹਗੜ,ਕਾਮਰੇਡ ਕੁਲਵੰਤ ਸਿੰਘ ਸੰਧੂ ਅਤੇ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਭਾਰਤ-ਪਾਕਿਸਤਾਨ ਦੀ ਵੰਡ ਤੋਂ ਲੈਕੇ ਇਹ ਅਬਾਦਕਾਰ 40-45 ਸਾਲਾਂ ਤੋਂ ਜਮੀਨਾਂ ਅਬਾਦ ਕਰਕੇ ਵਾਹ ਰਹੇ ਹਨ ਅਤੇ ਕਈ ਕਿਸਾਨਾਂ ਮਜਦੂਰਾਂ ਨੇ ਇਸ ਜਮੀਨ ਵਿੱਚ ਆਪਣੇ ਘਰ ਬਣਾਏ ਹੋਏ ਹਨ,ਜਥੇਬੰਦੀ ਦੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕੇ ਜੇ ਤੁਸੀਂ ਕਿਸਾਨਾਂ ਤੋਂ ਜਮੀਨਾਂ ਖੋਹਣ ਦੀ ਕੋਸ਼ਿਸ਼ ਕਰੋਗੇ ਤਾਂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਕਿਸਾਨਾਂ ਨਾਲ ਹਿੱਕ ਡਾਹਕੇ ਖੜੇਗੀ ਅਤੇ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਆਉਣ ਵਾਲੇ ਸਮੇਂ ਚ ਇਹ ਮਸਲਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ 32 ਜਥੇਬੰਦੀਆਂ ਵਿੱਚ ਵੀ ਉਠਾਇਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਮਹਿਤਪੁਰ ਹਲਕੇ ਦੇ ਸਾਰੇ ਅਬਾਦਕਾਰ ਕਿਸਾਨਾਂ ਨੂੰ ਇਕੱਠੇ ਕਰਕੇ ਅਤੇ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈਕੇ ਇੱਕ ਮੀਟਿੰਗ ਤੋਂ ਬਾਅਦ ਸਰਕਾਰ ਖਿਲਾਫ ਸੰਘਰਸ਼ ਵਿੱਡਣ ਦਾ ਐਲਾਨ ਕੀਤਾ ਜਾਵੇਗਾ ਅਤੇ ਕੇਵਲ ਸਿੰਘ ਖਹਿਰਾ,ਜਸਵੰਤ ਸਿੰਘ ਲੋਹਗੜ੍ਹ ਅਤੇ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਕਿਸਾਨ ਮਜਦੂਰ ਦੀ ਜਮੀਨ ਜਾਂ ਘਰ ਕਿਸੇ ਵੀ ਹਾਲਤ ਸਰਕਾਰ ਨੂੰ ਖੋਹਣ ਨਈ ਦਿੱਤਾ ਜਾਵੇਗਾ,ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਬੀਰ ਸਿੰਘ ਭੱਦਮਾਂ ਤਹਿਸੀਲ ਪ੍ਰਧਾਨ,ਸੁਰਿੰਦਰ ਸਿੰਘ ਸਰਪੰਚ ਮੈਂਬਰ ਕੋਰ ਕਮੇਟੀ ਪੰਜਾਬ,ਹਰਦੀਪ ਸਿੰਘ ਲਾਡੀ,ਗੁਰਮੁੱਖ ਸਿੰਘ,ਕਮਲਜੀਤ ਪੀਟਰ,ਬਲਵਿੰਦਰ ਸਿੰਘ ਭੱਦਮਾਂ,ਸੁਰਿੰਦਰ ਸਿੰਘ ਭੱਦਮਾਂ,ਜਰਨੈਲ ਸਿੰਘ ਦਾਨੇਵਾਲ,ਮਹਿੰਦਰ ਸਿੰਘ ਰਾਏਪੁਰ ਗੁੱਜਰਾਂ,ਅਵਤਾਰ ਸਿੰਘ,ਗੁਰਜਿੰਦਰ ਸਿੰਘ,ਹਰਦੀਪ ਸਿੰਘ ਲਾਡੀ,ਸੰਤੋਖ ਸਿੰਘ,ਦਲਬੀਰ ਸਿੰਘ,ਕਸ਼ਮੀਰ ਸਿੰਘ,ਰਵਿੰਦਰ ਸੋਢੀ,ਦਲਜੀਤ ਸਿੰਘ ਬਾਬਾ,ਸੁੱਖਾ ਘੋੜੀਆ ਵਾਲਾ ਸਰਪੰਚ,ਸੁੱਖਾ ਨੂਰਪੁਰ,ਮਾਨੀ ਬਾਲੋਕੀ ਅਤੇ ਤਲਵਿੰਦਰ ਗਿੱਲ ਯੂਥ ਆਗੂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj