ਆਪ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਬਸਪਾ ਦਾ ਵੱਡਾ ਪ੍ਰਦਰਸ਼ਨ,ਆਮ ਲੋਕਾਂ, ਦਲਿਤਾਂ, ਪੱਛੜਿਆਂ ਦੀ ਸੁਣਵਾਈ ਨਾ ਹੋਣ ’ਤੇ ਰੋਸ ਪ੍ਰਗਟ ਕੀਤਾ

ਲੋਕਾਂ ਨੂੰ ਹੱਕ ਦਿਵਾਉਣ ਲਈ ਲਗਾਤਾਰ ਸੰਘਰਸ਼ ਕਰਾਂਗੇ : ਐਡਵੋਕੇਟ ਬਲਵਿੰਦਰ ਕੁਮਾਰ

ਜਲੰਧਰ (ਸਮਾਜ ਵੀਕਲੀ)  ਆਪ ਸਰਕਾਰ ਦੌਰਾਨ ਆਮ ਲੋਕਾਂ, ਦਲਿਤਾਂ-ਪੱਛੜਿਆਂ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਸੁਣਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਸੋਮਵਾਰ ਨੂੰ ਬਸਪਾ ਨੇ ਜਲੰਧਰ ਪੁਲਿਸ ਕਮਿਸ਼ਨਰ ਦਫਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਭਾਰੀ ਗਰਮੀ ਦੇ ਬਾਵਜੂਦ ਬਸਪਾ ਵਰਕਰ ਵੱਡੀ ਗਿਣਤੀ ਵਿੱਚ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਅਤੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਦਾ ਪ੍ਰਗਟਾਵਾ ਕੀਤਾ।
ਬਸਪਾ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਦੀ ਅਗਵਾਈ ਵਿੱਚ ਕੀਤੇ ਗਏ ਇਸ ਪ੍ਰਦਰਸ਼ਨ ਨੂੰ ਬਸਪਾ ਆਗੂ ਤੀਰਥ ਰਾਜਪੁਰਾ, ਇੰਜ. ਜਸਵੰਤ ਰਾਏ, ਜਗਦੀਸ਼ ਸ਼ੇਰਪੁਰੀ, ਸੁਖਵਿੰਦਰ ਬਿੱਟੂ, ਦੇਵਰਾਜ ਸੁਮਨ, ਮਦਨ ਮੱਦੀ, ਬਲਵਿੰਦਰ ਰਲ, ਜਗਦੀਸ਼ ਦੀਸ਼ਾ ਨੇ ਸੰਬੋਧਿਤ ਕੀਤਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸੂਬੇ ਵਿੱਚ ਜਦੋਂ ਦੀ ਆਪ ਸਰਕਾਰ ਬਣੀ ਹੈ, ਉਦੋਂ ਤੋਂ ਹੀ ਜਲੰਧਰ ਵਿੱਚ ਖਾਸ ਕਰਕੇ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੌਰਾਨ ਹੀ ਜਲੰਧਰ ਵਿੱਚ ਪਹਿਲਾਂ ਐਸਸੀ ਵਿਦਿਆਰਥੀਆਂ ’ਤੇ ਲਾਠੀਚਾਰਜ ਕੀਤਾ ਗਿਆ। ਫਿਰ ਸਈਪੁਰ ਵਿੱਚ ਬਸਪਾ ਆਗੂਆਂ ’ਤੇ ਪੁਲਿਸ ਵੱਲੋਂ ਹਿੰਸਾ ਕੀਤੀ ਗਈ ਅਤੇ ਉਸ ਤੋਂ ਬਾਅਦ ਉਨ੍ਹਾਂ ’ਤੇ ਹਾਈਵੇ ਐਕਟ ਦੇ ਝੂਠੇ ਪਰਚੇ ਦਰਜ ਕੀਤੇ ਗਏ। ਬਸਪਾ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਢਾਲਿਆ ਜਾ ਰਿਹਾ ਹੈ ਕਿ ਉਸ ਵਿੱਚ ਦਲਿਤ, ਪੱਛੜੇ ਵਰਗਾਂ ਤੇ ਆਮ ਲੋਕਾਂ ਦੀ ਕੋਈ ਸੁਣਵਾਈ ਹੀ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਚਾਹੇ ਦਿਹਾਤੀ ਪੁਲਿਸ ਪ੍ਰਸ਼ਾਸਨ ਹੋਵੇ ਜਾਂ ਸ਼ਹਿਰੀ ਕਮਿਸ਼ਨਰੇਟ ਪੁਲਿਸ, ਦੋਨਾਂ ਵਿੱਚ ਹੀ ਅਜਿਹੀ ਸਥਿਤੀ ਹੈ। ਲੋਕਾਂ ਨੂੰ ਇਨਸਾਫ ਲਈ ਦਫਤਰਾਂ ਵਿੱਚ ਧੱਕੇ ਖਾਣੇ ਪੈਂਦੇ ਹਨ ਤੇ ਸਾਲ-ਸਾਲ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ। ਉਚ ਅਧਿਕਾਰੀਆਂ ਨੂੰ ਮਿਲਣਾ ਵੀ ਉਨ੍ਹਾਂ ਲਈ ਕਾਫੀ ਔਖਾ ਹੈ। ਇਸ ਤੋਂ ਇਲਾਵਾ ਵਿਦੇਸ਼ ਭੇਜਣ ਦੇ ਨਾਂ ’ਤੇ ਵੀ ਲੋਕਾਂ ਨਾਲ ਵੱਡੇ ਪੱਧਰ ’ਤੇ ਠੱਗੀ ਹੋ ਰਹੀ ਹੈ। ਇਨ੍ਹਾਂ ਮਾਮਲਿਆਂ ਵਿੱਚ ਵੀ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ। ਨਸ਼ਾ ਵੀ ਮੁਹੱਲਿਆਂ ਵਿੱਚ ਤੇਜੀ ਨਾਲ ਫੈਲ ਰਿਹਾ ਹੈ। ਇਸ ’ਤੇ ਵੀ ਰੋਕ ਨਹੀਂ ਲੱਗ ਰਹੀ। ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਆਮ ਲੋਕਾਂ ਪ੍ਰਤੀ ਪ੍ਰਸ਼ਾਸਨ ਦਾ ਨਜ਼ਰੀਆ ਬਦਲਣ ਲਈ ਹੀ ਅੱਜ ਬਸਪਾ ਵੱਲੋਂ ਧਰਨਾ ਲਗਾਇਆ ਗਿਆ ਸੀ ਤੇ ਜਦੋਂ ਤੱਕ ਪੁਲਿਸ ਦਾ ਰਵਈਆ ਨਹੀਂ ਬਦਲਦਾ, ਉਦੋਂ ਤੱਕ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਵੀ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਬਸਪਾ ਆਗੂ ਪਰਮਜੀਤ ਮੱਲ, ਸਲਵਿੰਦਰ ਕੁਮਾਰ, ਕ੍ਰਾਂਤੀ ਵੀਰ ਸ਼ਾਹਕੋਟ, ਗੁਰਪਾਲ ਪਾਲਾ, ਮੰਗਲ ਸਿੰਘ ਮੈਂਟੀ, ਮੈਡਮ ਸਤਨਾਮ ਕੌਰ, ਮਾਸਟਰ ਹਰਜਿੰਦਰ, ਡਾ. ਦਵਿੰਦਰ ਜੱਖੂ, ਦਵਿੰਦਰ ਗੋਗਾ, ਅਸ਼ੋਕ ਗੋਖਾ, ਐਡਵੋਕੇਟ ਦੀਪਕ, ਅਮਨਦੀਪ ਨਵਾਂ ਪਿੰਡ ਨੈਚਾ, ਹਰਜਿੰਦਰ ਬਿੱਲਾ, ਅਮਰਜੀਤ ਨੰਗਲ, ਸ਼ਾਦੀ ਲਾਲ, ਗਿਆਨ ਚੰਦ, ਕਮਲਦੀਪ ਬਾਦਸ਼ਾਹਪੁਰ, ਪਾਲੀ ਹੁਸੈਨਪੁਰ, ਸੋਹਣ ਕੁਰਾਲਾ, ਚਮਨ ਘੋੜਾਵਾਹੀ, ਗਿਰਧਾਰੀ ਲਾਲ ਪਾਸਲਾ, ਅਸ਼ੋਕ ਘੁੜਕਾ, ਜਸਵਿੰਦਰ ਜੱਸੀ, ਸੋਹਣ ਲਾਲ ਮੋਮੀ, ਅਵਤਾਰ ਸੋਨੂੰ ਬੇਗਮਪੁਰ, ਰਾਮ ਸਰਪੰਚ, ਹੰਸਰਾਜ ਸਿੱਧੂ, ਖੁਸ਼ੀ ਰਾਮ ਸਰਪੰਚ, ਅਸ਼ੋਕ ਸਈਪੁਰੀਆ, ਬਿੱਲਾ ਸੰਤੋਖਪੁਰਾ, ਕੇਵਲ ਭੱਟੀ, ਬਿੰਦਰ ਲਾਖਾ, ਹਰਮੇਸ਼ ਖੁਰਲਾ ਕਿੰਗਰਾ, ਹੈਪੋ ਢਿਲਵਾਂ, ਪ੍ਰੇਮ ਕੁਮਾਰ, ਸਤਪਾਲ ਬੱਧਣ, ਜਸਪਾਲ ਰਾਮਨਗਰ, ਰਣਜੀਤ ਕੁਮਾਰ ਆਦਿ ਵੀ ਮੌਜ਼ੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਹੀਰੇ ਦੀ ਤਲਾਸ਼ ਖ਼ਤਮ’ ਲੋਕ ਅਰਪਣ 28 ਜੁਲਾਈ ਨੂੰ
Next articleਅੰਬੇਡਕਰ ਸਟੂਡੈਂਟ ਐਸੋਸੀਏਸ਼ਨ