ਸਵ: ਬਲਕਾਰ ਸਿੰਘ ਮੰਤਰੀ ਦੀ ਯਾਦ ਨੂੰ ਸਮਰਪਿਤ ਮੁਫਤ ਮੈਡੀਕਲ ਜਾਂਚ ਕੈਂਪ ਆਯੋਜਿਤ 

ਵੱਖ-ਵੱਖ ਬਿਮਾਰੀਆਂ ਤੋਂ ਪ੍ਰਭਾਵਿਤ 150 ਤੋਂ ਵੱਧ ਮਰੀਜ਼ਾਂ ਨੇ ਮੁਫਤ ਮੈਡੀਕਲ ਜਾਂਚ ਕੈਂਪ ਦਾ ਲਾਭ ਉਠਾਇਆ 
ਕਪੂਰਥਲਾ, ( ਕੌੜਾ  )- ਕਾਲਾ ਸੰਘਿਆਂ   ਵਿਖ਼ੇ ਸਵ: ਬਲਕਾਰ ਸਿੰਘ ਮੰਤਰੀ ਦੀ ਯਾਦ ਨੂੰ ਸਮਰਪਿਤ ਮੁਫਤ ਮੈਡੀਕਲ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਸ਼ਮਸ਼ੇਰ ਸਿੰਘ ਜਰਮਨ , ਅੰਕਿਤ ਚੌਧਰੀ ਜਰਮਨ, ਨੰਬਰਦਾਰ ਤੀਰਥ ਸਿੰਘ ਕਾਲ਼ਾ ਸੰਘਿਆਂ, ਕੁਲਵੰਤ ਸਿੰਘ ਚਰਨ ਸਿੰਘ ਸੰਤੋਖ ਸਿੰਘ ਸਾਬਕਾ ਪੰਚ ਅਤੇ ਪਰਮਜੀਤ ਸਿੰਘ ਵੱਸਣ ਆਦਿ ਦੇ ਉੱਦਮ ਅਤੇ ਵਿਸ਼ੇਸ ਉਪਰਲਿਆਂ ਸਦਕਾ ਆਯੋਜਿਤ ਉਕਤ ਮੁਫ਼ਤ ਮੈਡੀਕਲ ਜਾਂਚ ਕੈਂਪ ਵਿੱਚ ਭਾਰਤੀ ਜਨਤਾ ਪਾਰਟੀ ਕਪੂਰਥਲਾ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ , ਭਾਜਪਾ ਦੇ ਯੁਵਾ ਜਿਲਾ ਪ੍ਰਧਾਨ ਸੰਨੀ ਬੈਂਸ , ਭਾਜਪਾ ਦੇ ਐਸ ਸੀ ( ਸੈੱਲ) ਕਪੂਰਥਲਾ ਦੇ ਜਿਲ੍ਹਾ ਪ੍ਰਧਾਨ ਰੋਸ਼ਨ ਸੱਭਰਵਾਲ, ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਸ਼ਵਨੀ ਤੁੱਲੀ, ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਦੀਪਾ ਬਡਿਆਲ, ਸੁੱਚਾ ਸਿੰਘ ਵਰਿਆਂ ਦੋਨਾ, ਬੀਬੀ ਹਰਜਿੰਦਰ ਕੌਰ ਖੁਸਰੋਪੁਰ ਸਰਕਲ ਪ੍ਰਧਾਨ ਐੱਸ ਸੀ ਮਹਿਲਾ ਮੋਰਚਾ ਆਦਿ  ਵਿਸ਼ੇਸ਼ ਤੌਰ ਉੱਤੇ ਪਹੁੰਚੇ ਅਤੇ ਮੈਡੀਕਲ ਜਾਂਚ ਕੈਂਪ ਵਿੱਚ ਪਹੁੰਚੇ ਮਰੀਜਾਂ ਦਾ ਹਾਲਚਾਲ ਜਾਣਿਆ।
             ਉਕਤ ਮੁਫਤ ਮੈਡੀਕਲ ਜਾਂਚ ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਤੋਂ ਪ੍ਰਭਾਵਿਤ ਪਹੁੰਚੇ ਮਰੀਜ਼ਾਂ ਦਾ ਡਾਕਟਰ ਅਭੀਲਕਸ਼ , ਡਾਕਟਰ ਐਸ ਪੀ ਨੰਡਾ , ਡਾਕਟਰ ਕਮਲਦੀਪ ਸਿੰਘ ਔਜਲਾ, ਡਾਕਟਰ ਹਰਲੀਨ ਕੌਰ, ਡਾਕਟਰ ਪੀਓਸ਼ ਸੂਦ ਆਦਿ ਮਾਹਰ ਡਾਕਟਰਾਂ ਵੱਲੋਂ ਜਿੱਥੇ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਉੱਥੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਮੁਹਈਆ ਕਰਵਾਈਆਂ ਗਈਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਪਰਿਵਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਰਿਵਾਰ ਹੋਇਆ ਨਤਮਸਤਕ
Next article ਏਹੁ ਹਮਾਰਾ ਜੀਵਣਾ ਹੈ -580