ਆਲ ਇੰਡੀਆ ਸਿਵਲ ਸਰਵਿਸਿਜ਼ ਕਬੱਡੀ ਟੂਰਨਾਮੈਂਟ ਲਈ ਜਿਲ੍ਹੇ ਕਪੂਰਥਲਾ ਦੀਆਂ ਦੋ ਪੀ ਟੀ ਆਈ ਅਧਿਆਪਕਾਂ ਦੀ ਖਿਡਾਰਨਾਂ ਲਈ ਚੋਣ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਆਲ ਇੰਡੀਆ ਸਿਵਲ ਸਰਵਿਸਿਜ਼ ਕਬੱਡੀ (ਪੁਰਸ਼ /ਮਹਿਲਾ) ਟੂਰਨਾਮੈਂਟ 2022-23 ਨਿਊ ਮਲਟੀਪਰਪਜ਼ ਹਾਲ ਦੇਹਰਾਦੂਨ ਉੱਤਰਾਖੰਡ ਵਿੱਚ 20 ਫਰਵਰੀ ਤੋਂ 24 ਫਰਵਰੀ ਤੱਕ ਹੋ ਰਿਹਾ ਹੈ । ਜਿਸ ਵਿੱਚ ਪੰਜਾਬ ਵੂਮੈਨ ਦੀ ਟੀਮ ਲਈ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਮੁਲਾਜ਼ਮਾਂ ਦੇ ਟਰਾਈਲ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਪਿਛਲੇ ਦਿਨੀਂ ਹੋਏ ਸਨ। ਜਿਸ ਵਿਚ ਜਿਲ੍ਹਾ ਕਪੂਰਥਲਾ ਜ਼ਿਲ੍ਹੇ ਦੀਆਂ ਦੋ ਪੀਟੀਆਈ ਅਧਿਆਪਕਾਂ ਸ੍ਰੀਮਤੀ ਮਨਦੀਪ ਕੌਰ ਪੀ ਪੀ ਆਈ (ਐੱਨ ਆਈ ਐੱਸ) ਕਬੱਡੀ ਸਰਕਾਰੀ ਹਾਈ ਸਕੂਲ ਮਹਿਤਾਬਗੜ੍ਹ ਕਪੂਰਥਲਾ ਅਤੇ ਸ੍ਰੀਮਤੀ ਰਾਜੀ ਪੀ ਟੀ ਆਈ ਅਧਿਆਪਿਕਾ ਸਰਕਾਰੀ ਹਾਈ ਸਕੂਲ ਇਬਰਾਈਮਵਾਲ ਹੋਣਹਾਰ ਖਿਡਾਰਨਾਂ (ਅਧਿਆਪਕਾਵਾਂ) ਲਈ ਪੰਜਾਬ ਲਈ ਚੋਣ ਕੀਤੀ ਗਈ।

ਜ਼ਿਲ੍ਹਾ ਸਿੱਖਿਆ ਅਧਿਕਾਰੀ ਦਲਜੀਤ ਕੌਰ,ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮਨ ਕੌਂਡਲ ,ਡੀ ਐੱਸ ਸਪੋਰਟਸ ਸੁਖਵਿੰਦਰ ਸਿੰਘ ਖੱਸਣ ਨੇ ਕਿਹਾ ਕਿ ਉਕਤ ਅਧਿਆਪਕਾਵਾਂ ਦੀ ਖਿਡਾਰਨਾਂ ਦੀ ਚੋਣ ਨਾਲ ਜ਼ਿਲ੍ਹਾ ਕਪੂਰਥਲਾ ਦੇ ਸਿੱਖਿਆ ਵਿਭਾਗ ਦਾ ਨਾਮ ਪੂਰੇ ਪੰਜਾਬ ਤੇ ਭਾਰਤ ਵਿੱਚ ਰੋਸ਼ਨ ਹੋਇਆ ਹੈ। ਉਧੱਰ ਚੁਣੇ ਹੋਏ ਅਧਿਆਪਕਾਵਾਂ ਨੇ ਸ੍ਰੀਮਤੀ ਮਨਦੀਪ ਕੌਰ ਅਤੇ ਅਧਿਆਪਕਾ ਸ੍ਰੀਮਤੀ ਰਾਜੀ ਨੇ ਇਸ ਚੋਣ ਤੇ ਕਿਹਾ ਕਿ ਇਸ ਮੁਕਾਬਲੇ ਲਈ ਸਾਨੂੰ ਪੀ ਪੀ ਆਈ ਅਧਿਆਪਕ ਹਰਪ੍ਰੀਤ ਪਾਲ ਸਿੰਘ ਤੇ ਸਮੂਹ ਸਰੀਰਕ ਸਿੱਖਿਆ ਜਥੇਬੰਦੀ ਵੱਲੋਂ ਮਿਲੀ ਪ੍ਰੇਰਨਾ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ। ਉਹਨਾਂ ਕਿਹਾ ਹੁਣ ਇਹ ਟੂਰਨਾਮੈਂਟ ਜਿੱਤ ਕੇ ਜ਼ਿਲ੍ਹੇ ਦਾ ਨਾਂ ਉੱਚਾ ਕਰਨ ਦੀ ਜੋ ਜ਼ਿੰਮੇਵਾਰੀ ਸਾਨੂੰ ਮਿਲੀ ਹੈ ਉਸ ਨੂੰ ਅਸੀਂ ਪੂਰੀ ਤਨਦੇਹੀ ਨਾਲ ਨਿਭਾਵਾਂਗੀਆਂ।

 

Previous articleਗੀਤ
Next articleਪੰਜਾਬੀਉ! ਹੋ ਹੁਸ਼ਿਆਰ ਜਾਉ