ਲੇਖਕ ਪਾਠਕ ਸਾਹਿਤ ਸਭਾ ਵੱਲੋਂ ਯਾਦਗਾਰੀ ਪੁਰਸਕਾਰ ਲਈ ਜਗਰਾਜ ਚੰਦ ਰਾਏਸਰ ਦੀ ਚੋਣ

ਚੰਡਿਹੋਕ ਪਰਿਵਾਰ ਵੱਲੋਂ 23 ਅਪ੍ਰੈਲ ਨੂੰ ਭੇਟ ਕੀਤਾ ਜਾਵੇਗਾ ਪੁਰਸਕਾਰ

ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ): ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਵੱਲੋਂ ਸਾਲ 2023 ਲਈ ਸ੍ਰੀਮਤੀ ਮਨਜੀਤ ਕੌਰ ਅਤੇ ਸ. ਤਰਲੋਚਨ ਸਿੰਘ ਚੰਡਿਹੋਕ ਯਾਦਗਾਰੀ ਪਹਿਲਾ ਪਾਠਕ ਪੁਰਸਕਾਰ ਜਗਰਾਜ ਚੰਦ ਰਾਏਸਰ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਸਭਾ ਦੇ ਸੰਸਥਾਪਕ/ ਪ੍ਰਧਾਨ ਤੇਜਿੰਦਰ ਚੰਡਿਹੋਕ ਅਤੇ ਜਨਰਲ ਸਕੱਤਰ ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੇ ਪ੍ਰੈਸ ਨੂੰ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਭਾ ਲੇਖਕਾਂ ਅਤੇ ਪਾਠਕਾਂ ਦੀ ਸਭਾ ਹੈ­ ਇਸ ਲਈ ਇਸ ਸਾਲ ਸਭਾ ਵੱਲੋਂ ਬਣਾਈ ਚੋਣ ਕਮੇਟੀ ਦੀ ਸਿਫਾਰਸ਼ ਨੂੰ ਮੁੱਖ ਰੱਖਦੇ ਹੋਏ ਰਾਏਸਰ ਬਰਨਾਲਾ ਦੇ ਵਸਨੀਕ ਅਤੇ ਪਾਠਕ ਜਗਰਾਜ ਚੰਦ ਰਾਏਸਰ ਨੂੰ ਇਹ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਹੈ। ਜਗਰਾਜ ਚੰਦ ਰਾਏਸਰ ਨੂੰ ਇਹ ਪੁਰਸਕਾਰ 23 ਅਪ੍ਰੈਲ ਨੂੰ ਭੇਟ ਕੀਤਾ ਜਾਵੇਗਾ। ਜਗਰਾਜ ਚੰਦ ਰਾਏਸਰ ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਸੋਸਾਇਟੀ ਰਜਿ. ਰਾਏਸਰ ਦਾ ਮੈਂਬਰ ਹੈ ਅਤੇ ਸਾਹਿਤ ਦਿਲਚਸਪੀ ਨਾਲ ਪੜ੍ਹਦਾ ਹੈ। ਇਸ ਪਾਠਕ ਦਾ ਪਹਿਲਾਂ ਕੋਈ ਸਨਮਾਨ ਨਹੀਂ ਹੋਇਆ। ਇਸ ਪੁਰਸਕਾਰ ਤੋਂ ਪਹਿਲਾਂ ਪਿਛਲੇ ਸਾਲ ਪਹਿਲੇ ਲੇਖਕ ਚਰਨੀ ਬੇਦਿਲ ਦਾ ਸਨਮਾਨ ਕੀਤਾ ਗਿਆ ਸੀ। ਇਸ ਸਨਮਾਨ ਵਿੱਚ ਮਾਣ ਪੱਤਰ­ ਲੋਈ­ ਪਸਤਕਾਂ ਤੋਂ ਬਿਨਾਂ ਨਗਦ ਰਾਸ਼ੀ ਵੀ ਸ਼ਾਮਲ ਹੁੰਦੀ ਹੈ।

ਤੇਜਿੰਦਰ ਚੰਡਿਹੋਕ­
ਸਾਹਿਤ ਸੰਪਾਦਕ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕਾਂ ਨੂੰ ਅੰਕੜਿਆਂ ਦੁਆਰਾ ਧੋਖਾ ਦਿੱਤਾ ਜਾ ਰਿਹਾ ਹੈ
Next articleLargest German port reports good 2022 result despite global ship congestion