ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਹਰਿਆਣਾ ਦੀਆਂ ਸਿੱਖ ਸੰਗਤਾਂ ਸਾਹਮਣੇ ਜਗਦੀਸ਼ ਸਿੰਘ ਝੀਂਡਾ ਦੇ ਦੋਗਲੇਪਣ ਦੀਆਂ ਕਾਰਵਾਈਆਂ ਇੱਕ-ਇੱਕ ਕਰਕੇ ਨੰਗੀਆਂ ਹੋ ਰਹੀਆਂ ਹਨ । ਸਰਕਾਰੀ ਸੁਰੱਖਿਆ ਨਾ ਲੈਣ ਦੇ ਵੱਡੇ-ਵੱਡੇ ਮੀਡੀਆ ਵਿੱਚ ਦਾਅਵੇ ਕਰਨ ਵਾਲਾ ਜਗਦੀਸ਼ ਸਿੰਘ ਝੀਂਡਾ ਝੂਠੀ ਸ਼ਾਨੋ ਸ਼ੌਕਤ ਬਣਾਉਣ ਲਈ ਹਰਿਆਣਾ ਤੇ ਕੇਂਦਰ ਸਰਕਾਰ ਦੀ ਸੁਰੱਖਿਆ ਲੈਣ ਲਈ ਲੇਲੜੀਆਂ ਕੱਢ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸ੍ਰ: ਗੁਰਬੀਰ ਸਿੰਘ ਤਲਾਕੌਰ ਯਮੁਨਾਨਗਰ ਨੇ ਇੱਕ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਸਬੂਤਾਂ ਦੇ ਆਧਾਰ ਤੇ ਕੀਤਾ । ਸ੍ਰ: ਤਲਾਕੌਰ ਨੇ ਮੁੱਖ ਮੰਤਰੀ ਹਰਿਆਣਾ ਅਤੇ ਗ੍ਰਹਿ ਮੰਤਰੀ ਭਾਰਤ ਨੂੰ ਝੀਂਡਾ ਵੱਲੋਂ ਲਿਖੇ ਦੋ ਵੱਖ-ਵੱਖ ਪੱਤਰ ਮੀਡੀਆ ਨੂੰ ਜਾਰੀ ਕਰਦਿਆਂ ਉਸਦੇ ਦੋਗਲੇਪਨ ਦਾ ਖੁਲਾਸਾ ਕੀਤਾ । ਸ੍ਰ: ਤਲਾਕੌਰ ਨੇ ਕਿਹਾ ਕਿ ਜਗਦੀਸ਼ ਸਿੰਘ ਝੀਂਡਾ ਨੇ 23 ਮਈ 2025 ਨੂੰ ਆਪਣੀ ਪ੍ਰਧਾਨਗੀ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਹ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਗੱਡੀਆਂ ਗੋਲਕ ਅਤੇ ਤੇਲ ਦੀ ਵਰਤੋਂ ਨਹੀਂ ਕਰੇਗਾ ਅਤੇ ਨਾ ਹੀ ਸਰਕਾਰ ਦੀ ਸੁਰੱਖਿਆ ਲਵੇਗਾ ਪਰ ਹਰ ਵਾਰ ਦੀ ਤਰ੍ਹਾਂ ਜਗਦੀਸ਼ ਸਿੰਘ ਝੀਂਡਾ ਇੱਕ ਵਾਰ ਫੇਰ ਸ਼ਰੇ ਬਾਜ਼ਾਰ ਝੂਠਾ ਸਾਬਤ ਹੋਇਆ ਹੈ ਉਸਨੇ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਜਿੱਥੇ ਦੋ ਗੱਡੀਆਂ ਦੀ ਦੁਰਵਰਤੋਂ ਉਥੇ 10 ਮੁਲਾਜ਼ਮਾਂ ਗੁਰੂ ਕੀ ਗੋਲਕ ਤੇ ਤੇਲ ਦੀ ਦੁਰਵਰਤੋਂ ਕਰ ਰਿਹਾ ਹੈ ਉਥੇ ਹੀ ਹੁਣ ਨਿੱਜੀ ਸੁਰੱਖਿਆ ਲਈ ਲਿਖੀਆਂ 2 ਚਿੱਠੀਆਂ ਵਿੱਚ ਖੁਲਾਸਾ ਹੋ ਗਿਆ ਕੇ ਕਿਸ ਤਰਾਂ ਮੁੱਖ ਮੰਤਰੀ ਹਰਿਆਣਾ ਪਾਸੋ ਸੁਰੱਖਿਆ ਗਾਰਦ ਅਤੇ ਪਾਇਲਟ ਗੱਡੀ ਦੀ ਮੰਗ ਕਰ ਰਿਹਾ ਹੈ ਗ੍ਰਹਿ ਮੰਤਰੀ ਭਾਰਤ ਸ੍ਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ ਵਿੱਚ ਵੀ ਸ੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਦਾ ਵੇਰਵਾ ਪਾ ਕੇ ਪਾਇਲਟ ਗੱਡੀ ਅਤੇ ਸੁਰੱਖਿਆ ਦੀ ਮੰਗ ਲਈ ਲੇਲੜੀਆਂ ਕੱਢ ਰਿਹਾ ਹੈ । ਇਹਨਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਝੀਂਡਾ ਹਰ ਮਸਲੇ ਤੇ ਝੂਠ ਬੋਲ ਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਰਿਹਾ ਹੈ । ਚਾਹੇ ਉਹ ਗੁਰਦੁਆਰਿਆਂ ਦੇ ਪ੍ਰਬੰਧ ਸਕੂਲਾਂ ਕਾਲਜਾਂ ਤੇ ਮੀਰੀ-ਪੀਰੀ ਹਸਪਤਾਲ ਦੇ ਪ੍ਰਬੰਧ ਦੀ ਗੱਲ ਹੋਵੇ। ਜਗਦੀਸ਼ ਸਿੰਘ ਝੀਂਡਾ ਹਰ ਸਮੇਂ ਝੂਠ ਬੋਲ ਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਿਹਾ ਹੈ । ਸ੍ਰ: ਗੁਰਬੀਰ ਸਿੰਘ ਤਲਾਕੌਰ ਜੂਨੀਅਰ ਮੀਤ ਪ੍ਰਧਾਨ ਨੇ ਅਖੀਰ ਕਿਹਾ ਕਿ ਅਜਿਹੇ ਦੋਗਲੇ ਝੂਠੇ ਵਿਅਕਤੀ ਦਾ ਕਿਸੇ ਵੀ ਅਹੁਦੇ ਤੇ ਬੈਠਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਜਾਂਦਾ। ਜਦੋਂ ਇਸ ਮਸਲੇ ਬਾਰੇ ਪ੍ਰਧਾਨ ਝੀਂਡਾ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਫੋਨ ਨਹੀਂ ਚੁੱਕਿਆ ਅਤੇ ਨਾ ਹੀ ਵਾਪਿਸ ਕੀਤਾ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



