ਖਡੂਰ, ਸੰਗਰੂਰ ਤੇ ਫਰੀਦਕੋਟ ਦੀ ਪੰਥਕ ਰਾਜਨੀਤੀ  ਨੇ ਲਿਆਂਦਾ ਧਨਾਢ ਸਿਆਸੀ ਲੀਡਰਾਂ ਦੇ ਨਾਸੀਂ ਧੂੰਆਂ 

{"remix_data":[],"remix_entry_point":"challenges","source_tags":["local"],"origin":"unknown","total_draw_time":0,"total_draw_actions":0,"layers_used":0,"brushes_used":0,"photos_added":0,"total_editor_actions":{},"tools_used":{"addons":8},"is_sticker":false,"edited_since_last_sticker_save":true,"containsFTESticker":false}
ਫਰੀਦਕੋਟ/ਮੋਗਾ (ਬੇਅੰਤ ਗਿੱਲ ਭਲੂਰ) ਐਤਕਾਂ ਦੀਆਂ ਲੋਕ ਸਭਾ ਚੋਣਾਂ ਦਾ ਮਾਹੌਲ ਪੰਥਕ ਰਾਜਨੀਤੀ ਕਾਰਨ ਰੌਚਕ ਬਣਿਆ ਹੋਇਆ ਹੈ। ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਭਾਈ ਸਰਬਜੀਤ ਸਿੰਘ ਖ਼ਾਲਸਾ ਸਪੁੱਤਰ ਸ਼ਹੀਦ ਬੇਅੰਤ ਸਿੰਘ ਦੇ ਚੋਣ ਮੈਦਾਨ ਵਿੱਚ ਨਿੱਤਰਨ ਕਾਰਨ ਸਮੁੱਚਾ ਪੰਜਾਬ ਵਧੇਰੇ ਦਿਲਚਸਪੀ ਲੈ ਰਿਹਾ ਹੈ। ਜੇਕਰ ਪੰਥਕ ਰਾਜਨੀਤੀ ਦਾ ਉਭਾਰ ਨਜ਼ਰ ਨਾ ਆਉਂਦਾ ਤਾਂ ਇਸ ਵਾਰ ਲੋਕਾਂ ਨੇ ਚੋਣਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ ਦਿਖਾਉਣੀ। ਪਿਛਲੇ ਹਫ਼ਤੇ ਤੱਕ ਲੋਕਾਂ ਵਿਚ ਚੋਣਾਂ ਨੂੰ ਲੈ ਕੇ ਕੋਈ ਉਤਸ਼ਾਹ ਨਹੀਂ ਸੀ, ਪਰ ਜਿਉਂ ਹੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਕਾਗਜ਼ ਸਹੀ ਪਾਏ ਗਏ ਅਤੇ ਲੋਕਾਂ ਨੂੰ ਯਕੀਨ ਹੋ ਗਿਆ ਕਿ ਭਾਈ ਸਾਬ੍ਹ ਸਿਆਸੀ ਅਖਾੜੇ ਵਿੱਚ ਪੱਕੇ ਨਿੱਤਰ ਚੁੱਕੇ ਹਨ ਤਾਂ ਜਿੱਥੇ ਖਡੂਰ ਸਾਹਿਬ ਦੇ ਵੋਟਰਾਂ ਨੇ ਕਮਰਕੱਸੇ ਕਰ ਲਏ, ਉੱਥੇ ਹੀ ਫਰੀਦਕੋਟ ਲੋਕ ਸਭਾ ਹਲਕਾ ਤੋਂ ਇੰਦਰਾ ਗਾਂਧੀ ਨੂੰ ਗੱਡੀ ਚੜ੍ਹਾਉਣ ਵਾਲੇ ਸ਼ਹੀਦ ਬੇਅੰਤ ਸਿੰਘ ਦੇ ਸਪੁੱਤਰ ਸਰਦਾਰ ਸਰਬਜੀਤ ਸਿੰਘ ਮਲੋਆ ਲਈ ਵੀ ਆਵਾਜ਼ ਉੱਚੀ ਹੋ ਗਈ ਅਤੇ ਨਾਲ ਹੀ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ, ਲੁਧਿਆਣਾ ਤੋਂ ਭਾਈ ਅੰਮ੍ਰਿਤਪਾਲ ਸਿੰਘ ਛੰਦੜਾ ਤੇ ਕਮਲਜੀਤ ਸਿੰਘ ਬਰਾੜ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਲਈ ਲੋਕਾਂ ਨੇ ਇਕਮੁੱਠ ਹੋ ਕੇ ਸਾਥ ਦੇਣ ਦਾ ਮਨ ਬਣਾ ਲਿਆ ਲੱਗਦਾ ਹੈ। ਖਡੂਰ ਸਾਹਿਬ, ਸੰਗਰੂਰ ਤੇ ਫਰੀਦਕੋਟ ਦੀ ਪੰਥਕ ਰਾਜਨੀਤੀ ਨੇ ਤਾਨਾਸ਼ਾਹੀ ਦੀ ਗਰਦਨ ‘ਤੇ ਗੋਡਾ ਰੱਖ ਕੇ ਨਾਸੀਂ ਧੂੰਆਂ ਲਿਆ ਦਿੱਤਾ ਹੈ। ਪੰਥਕ ਰਾਜਨੀਤੀ ਦਾ ਉਭਾਰ ਅਕਾਲੀਆਂ, ਕਾਂਗਰਸੀਆਂ, ਭਾਜਪਾਈਆਂ, ਤੇ ਝਾੜੂ ਵਾਲਿਆਂ ਨੂੰ ਭੰਬਲਭੂਸੇ ਵਿੱਚ ਪਾਈ ਬੈਠਾ ਹੈ। ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਖਡੂਰ ਸਾਹਿਬ ਹਲਕੇ ਅੰਦਰ ਚੜ੍ਹਤ ਨੂੰ ਦੇਖਦਿਆਂ ਬਾਦਲ ਦਲ ਦਾ ਵਿਰਸਾ ਵਲਟੋਹਾ ਤਾਂ ਦਿਮਾਗੀ ਸੰਤੁਲਨ ਗੁਆ ਚੁੱਕਾ ਹੈ। ਉਹ ਪਿਛਲੇ ਕਈ ਦਿਨਾਂ ਤੋਂ ਵੱਡੂੰ ਖਾਊਂਂ ਕਰਨ ‘ਤੇ ਉਤਰ ਆਇਆ ਹੈ। ਸੋਸ਼ਲ ਮੀਡੀਆ ਉਪਰ ਲੋਕ ਉਸਦਾ ਬੁਰੀ ਤਰ੍ਹਾਂ ਜਲੂਸ ਕੱਢ ਰਹੇ ਹਨ। ਵਲਟੋਹਾ ਦੀ ਕੌੜੀ ਸਿਆਸਤ ਨੇ ਵੋਟਰਾਂ ਦੇ ਮਨਾਂ ਵਿਚ ਵੀ ਕੁੜੱਤਣ ਪੈਦਾ ਕਰ ਦਿੱਤੀ ਹੈ, ਜਿਸ ਕਾਰਨ ਸਮੁੱਚਾ ਖਡੂਰ ਸਾਹਿਬ ਹਲਕਾ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਜਿਤਾਉਣ ਲਈ ਪੱਬਾਂ ਭਾਰ ਹੋ ਗਿਆ ਹੈ। ਜ਼ਿਕਰਯੋਗ ਹੈ ਕਿ 2008 ਤੋਂ ਪਹਿਲਾਂ ਇਹ ਤਰਨ ਤਾਰਨ ਲੋਕ ਸਭਾ ਹਲਕੇ ਵਜੋਂ ਜਾਣਿਆ ਜਾਂਦਾ ਰਿਹਾ ਹੈ ਅਤੇ 2009 ਵਿਚ ਇਸਨੂੰ ਖਡੂਰ ਸਾਹਿਬ ਹਲਕੇ ਦੇ ਰੂਪ ਵਿਚ ਬਦਲ ਦਿੱਤਾ ਗਿਆ। ਇਸਨੂੰ 9 ਵਿਧਾਨ ਸਭਾ ਹਲਕੇ ਪੈਂਦੇ ਹਨ। 1989 ਦੀਆਂ ਚੋਣਾਂ ਦੌਰਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜੇਲ੍ਹ ‘ਚ ਹੁੰਦਿਆਂ ਇੱਥੋਂ ਹੀ ਜਿੱਤ ਦਰਜ ਕਰਵਾਈ ਸੀ। ਇੱਥੇ ਦੱਸਣਾ ਬਣਦਾ ਹੈ ਕਿ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੁਆਰਾ ਨਸ਼ੇ ਖਿਲਾਫ ਚੁੱਕੀ ਆਵਾਜ਼ ਦਾ ਸੁਨੇਹਾ ਲੋਕਾਂ ਨੂੰ ਜਾਗਰੂਕ ਕਰ ਗਿਆ ਹੈ, ਉੱਥੇ ਪਿਛਲੀ ਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੀ ਘਟੀ ਵੋਟ ਨੇ ਵੀ ਪੰਥਕ ਵੋਟ ਨੂੰ ਝੰਜੋੜਿਆ ਹੈ, ਜਿਸ ਕਾਰਨ ਇਸ ਵਾਰ ਪੰਥਕ ਵੋਟਰਾਂ ਦਾ ਝੁਕਾਅ ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵੱਲ ਵਧਿਆ ਦਿਖ ਰਿਹਾ ਹੈ। ਭਾਵੇਂ 9 ਵਿਧਾਨ ਸਭਾ ਹਲਕਿਆਂ ‘ਚੋਂ 7 ਉੱਪਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਕਬਜ਼ਾ ਹੈ,ਪਰ ਆਜ਼ਾਦ ਤੇ ਪੰਥਕ ਉਮੀਦਵਾਰ ਸਰਦਾਰ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਚੋਣ ਮੈਦਾਨ ਵਿੱਚ ਨਿੱਤਰਨ ਨਾਲ ਸਭ ਸਿਆਸੀ ਧਨਾਢਾਂ ਦੀਆਂ ਚੂਲਾਂ ਤੱਕ ਹਿੱਲ ਗਈਆਂ ਹਨ। ਇੰਝ ਲੱਗ ਰਿਹਾ ਜਿਵੇਂ ਸਾਰੇ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਅੰਮ੍ਰਿਤਧਾਰੀ ਨੌਜਵਾਨ ਸਾਥੀਆਂ ਦਾ ਗੜ੍ਹ ਹੋਵੇ। ਇਸੇ ਤਰ੍ਹਾਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਸਰਦਾਰ ਸਰਬਜੀਤ ਸਿੰਘ ਮਲੋਆ ਦੀ ਸਥਿਤੀ ਮਜ਼ਬੂਤ ਹੋਣ ਵੱਲ ਵਧ ਗਈ ਹੈ। ਲੋਕ ਲਗਾਤਾਰ ਮਨ ਬਣਾ ਰਹੇ ਹਨ ਕਿ ਅਸਲ ਸਰਦਾਰ ਨੂੰ ਜਿਤਾਉਣ ਵਿੱਚ ਹੀ ਪੰਜਾਬ ਦੀ ਭਲਾਈ ਹੈ। ਕੌਮ ਜਾਣਦੀ ਹੈ ਕਿ ਸਰਦਾਰ ਬੇਅੰਤ ਸਿੰਘ ਦੀ ਕੁਰਬਾਨੀ ਬਹੁਤ ਵੱਡੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹਾ ਚੋਣ ਪ੍ਰਸ਼ਾਸਨ ਦੁਆਰਾ ਚੋਣ ਡਿਊਟੀਆਂ  ਵਿੱਚ ਬਿਮਾਰ ਕਰਮਚਾਰੀਆਂ ਨਹੀਂ ਕੱਟੀਆਂ ਜਾ ਰਹੀਆਂ ਡਿਊਟੀਆਂ 
Next articleਧੂਰੀ (ਰਮੇਸ਼ਵਰ ਸਿੰਘ)ਅੱਜ ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸ਼ੀਏਸ਼ਨ ਧੂਰੀ ਵਲੋਂ ਧੂਰੀ ਵਾਸੀਆਂ ਲਈ ਬਹੁਤ ਹੀ ਵੱਡੀ ਮੁਸੀਬਤ ਬਣੇ