ਸ਼ਾਂਤਿਰਬਾਜ਼ਾਰ (ਤ੍ਰਿਪੁਰਾ) (ਸਮਾਜ ਵੀਕਲੀ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਸਾਬਕਾ ਸ਼ਾਹੀ ਵੰਸ਼ਜ ਪ੍ਰਦਯੋਤ ਮਾਨਿਕਿਆ ਦੇਬਰਮਾ ਦੀ ਅਗਵਾਈ ਹੇਠਲੇ ਟਿਪਰਾ ਮੋਥਾ ਦੀ ਕਾਂਗਰਸ ਤੇ ਸੀਪੀਆਈ (ਐੱਮ) ਨਾਲ ‘ਗੁਪਤ ਸਾਂਝ’ ਹੈ। ਇਹ ਖੇਤਰੀ ਪਾਰਟੀ ਲੋਕਾਂ ਨੂੰ ਗੁਮਰਾਹ ਕਰ ਕੇ ਸੂਬੇ ਵਿੱਚ ਕਮਿਊਨਿਸਟਾਂ ਨੂੰ ਸੱਤਾ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਨਵੀਂ ਬਣੀ ਖੇਤਰੀ ਪਾਰਟੀ ਟਿਪਰਾ ਮੋਥਾ ਨੇ 2021 ਵਿੱਚ ਤ੍ਰਿਪੁਰਾ ਦੇ ਕਬਾਇਲੀ ਖੇਤਰ ’ਚ ਜ਼ਿਲ੍ਹਾ ਪਰਿਸ਼ਦ (ਟੀਟੀਏਏਡੀਸੀ) ਦੀਆਂ ਚੋਣਾਂ ਜਿੱਤੀਆਂ ਸਨ। ਹੁਣ ਇਸ ਪਾਰਟੀ ਨੇ 16 ਫਰਵਰੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਕੱਲੇ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਇਹ 60 ਵਿੱਚੋਂ 42 ਸੀਟਾਂ ’ਤੇ ਚੋਣ ਲੜੇਗੀ। ਤ੍ਰਿਪੁਰਾ ਵਿੱਚ ਕਬਾਇਲੀਆਂ ਦੇ ਪ੍ਰਭਾਵ ਵਾਲੀਆਂ ਲਗਭਗ 20 ਸੀਟਾਂ ਹਨ ਅਤੇ ਇਨ੍ਹਾਂ ਨੇ ਉੱਤਰ-ਪੂਰਬੀ ਰਾਜ ਵਿੱਚ ਸੱਤਾ ’ਤੇ ਕਬਜ਼ਾ ਕੀਤਾ ਹੋਇਆ ਹੈ।
ਸ਼ਾਂਤਿਰਬਜ਼ਾਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਪਿੱਛਲੇ ਪੰਜ ਵਰ੍ਹਿਆਂ ਵਿੱਚ ਭਾਜਪਾ ਦੇ ਦੋ ਮੁੱਖ ਮੰਤਰੀਆਂ ਨੇ ਤ੍ਰਿਪੁਰਾ ਦੀ ਸੁਰੱਖਿਆ ਯਕੀਨੀ ਬਣਾਈ। ਇਨ੍ਹਾਂ ਨੇ ਸਰਹੱਦ ਪਾਰੋਂ ਹੁੰਦੀ ਘੁਸਪੈਠ ਤੇ ਅਤਿਵਾਰ ਨੂੰ ਠੱਲ੍ਹ ਪਾਈ। ਸ਼ਾਹ ਨੇ ਵਿਰੋਧੀ ਪਾਰਟੀਆਂ ਸੀਪੀਆਈ (ਐੱਮ) ਅਤੇ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਕਦੇ ਵੀ ਕਬਾਇਲੀਆਂ ਨੂੰ ਰੈਲੀ ਦੌਰਾਨ ਮੌਜੂਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ। ਫੋਟੋ: ਪੀਟੀਆਈਮਾਣ ਸਨਮਾਨ ਨਹੀਂ ਦਿੱਤਾ। ਕਾਂਗਰਸ ਤੇ ਕਮਿਊਨਿਸਟਾਂ ਨੇ ਪੰਜਾਹ ਸਾਲ ਤੋਂ ਉੱਪਰ ਤ੍ਰਿਪੁਰਾ ਦੀ ਸੱਤਾ ਹੰਢਾਈ ਪਰ ਇੱਥੇ ਵਿਕਾਸ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ,‘ਕਾਂਗਰਸ ਨੇ ਕਬਾਇਲੀਆਂ ਨੂੰ ‘ਅੰਧਕਾਰ’ ਦਿੱਤਾ ਪਰ ਅਸੀਂ (ਭਾਜਪਾ) ਅਧਿਕਾਰ ਦੇਵਾਂਗੇ। ਸ਼ਾਹ ਨੇ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਸਰਕਾਰ ਨੇ ਉੱਤਰ-ਪੂਰਬ ਨੂੰ ਵਿਕਾਸ ਦੇ ਰਾਹ ’ਤੇ ਤੋਰਿਆ।