ਲੇਹਲ ਪਰਿਵਾਰ ਵਲੋਂ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਕਾਹਮਾ ਦੀ ਸਹਾਇਤਾ

ਮੰਗਤ ਸਿੰਘ ਲੇਹਲ ਕਨੇਡਾ ਵਲੋਂ ਭੇਜੀ ਰਾਸ਼ੀ ਪ੍ਰਿੰ: ਸ਼ੰਕਰ ਦਾਸ ਨੂੰ ਦਿੰਦੇ ਹੋਏ ਸਰਪੰਚ ਅਮਰੀਕ ਸਿੰਘ ਲੇਹਲ, ਪੰਚਾਇਤ ਤੇ ਹੋਰ।

ਬੰਗਾ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾ ) ਪੰਜਾਬੀਆਂ ਦੀ ਇਹ ਫਿਤਰਤ ਰਹੀ ਹੈ ਕਿ ਭਾਵੇਂ ਉਹ ਆਪਣੇ ਵਤਨ ਤੋਂ ਹਜ਼ਾਰਾ ਮੀਲ ਦੂਰ ਜਾ ਵੱਸਣ ਪਰ ਉਹਨਾਂ ਦਾ ਦਿਲ ਹਮੇਸ਼ਾ ਆਪਣੀ ਜੰਮਣ ਭੋਇੰ ਨਾਲ ਜੁੜਿਆ ਰਹਿੰਦਾ ਹੈ। ਇਹੋ ਜਿਹੀ ਉਦਾਹਰਣ ਪਿੰਡ ਕਾਹਮਾ ਦੀ ਹੈ। ਇੱਥੋਂ ਸ੍ਰੀ ਮੰਗਤ ਸਿੰਘ ਲੇਹਲ ਸਪੁੱਤਰ ਸਵ: ਨਿਰਮਲ ਸਿੰਘ ਲੇਹਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਾਹਮਾ ਦੀ ਮਾਇਕ ਮੱਦਦ ਕੀਤੀ ਹੈ। ਸ੍ਰੀ ਮੰਗਤ ਸਿੰਘ ਨੇ ਪ੍ਰਾਇਮਰੀ ਸਕੂਲ ਨੂੰ 30000 ਰੁਪੈਏ ਸ਼ੈਡ ਬਣਾਉਣ ਲਈ ਅਤੇ ਸੀਨੀਅਰ ਸੈਕੰਡਰੀ ਸਕੂਲ ਨੂੰ 10000 ਰੁਪੈਏ ਸਕੂਲ ਦੇ ਵਿਕਾਸ ਲਈ ਦਿੱਤੇ ਹਨ। ਜਿਕਰਯੋਗ ਹੈ ਕਿ ਸ੍ਰੀ ਮੰਗਤ ਸਿੰਘ ਲੇਹਲ ਆਪਣੇ ਸਵ: ਪਿਤਾ ਨਿਰਮਲ ਸਿੰਘ ਲੇਹਲ ਦੇ ਪੂਰਨਿਆਂ ਤੇ ਚੱਲਦੇ ਹੋਏ ਹਰੇਕ ਸਾਲ ਸਕੂਲਾਂ ਅਤੇ ਧਾਰਮਿਕ ਅਦਾਰਿਆਂ ਵਿੱਚ ਬਹੁਤ ਸਾਰੀ ਮੱਦਦ ਕਰਦੇ ਹਨ। ਇਸ ਮੌਕੇ ਤੇ ਪਿੰਡ ਦੇ ਸਰਪੰਚ ਸ੍ਰੀ ਅਮਰੀਕ ਸਿੰਘ ਲੇਹਲ ਨੇ ਕਿਹਾ ਕਿ ਮੰਗਤ ਸਿੰਘ ਇਸ ਤਰਾਂ ਦੇ ਉਪਰਾਲੇ ਹਰ ਸਾਲ ਕਰਦੇ ਰਹਿੰਦੇ ਹਨ ,ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਸਕੂਲ ਪ੍ਰਿੰਸੀਪਲ ਸ੍ਰੀ ਸ਼ੰਕਰ ਦਾਸ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਸਭ ਤੋਂ ਵੱਡੇ ਮੰਦਿਰ ਹਨ। ਸਾਰਿਆਂ ਨੂੰ ਇਹਨਾਂ ਵਿੱਦਿਆ ਦੇ ਮੰਦਿਰਾਂ ਦੀ ਮੱਦਦ ਕਰਨੀ ਚਾਹੀਦੀ ਹੈ।ਇਸ ਮੌਕੇ ਤੇ ਪੰਚ ਪਰਵੀਨ ਕੁਮਾਰ, ਪੰਚ ਹਰਮਿੰਦਰ ਸਿੰਘ ਬਿੰਦਾ,ਪੰਚ ਜਸਵਿੰਦਰ ਕੌਰ, ਪੰਚ ਜਸਵਿੰਦਰ ਕੌਰ , ਪੰਚਾਇਤ ਮੈਂਬਰ ਸੁਖਵਿੰਦਰ ਕੌਰ,ਮੈਡਮ ਸੀਮਾ,ਮਾਲਵਿੰਦਰ ਕੌਰ, ਅਨੂਪ ਰਾਣੀ, ਅਰਨੀਤ ਕੌਰ, ਮਾਧਵੀ ਮਾਹੀ,ਅਜੇ ਕੁਮਾਰ, ਮਾ ਕੁਲਵਿੰਦਰ ਲਾਲ, ਨਿਤਿਨ ਜੀ,ਅਮਰਜੀਤ ਸਿੰਘ, ਹੈਡਮਿਸਟਰੈਸ ਪਿੰਕੀ,ਸੁਰਿੰਦਰ ਕੌਰ, ਰੀਤੂ ਭੱਟੀ,ਅੰਜਨੀ ਦੇਵੀ , ਮਿੰਟੂ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleBCCI ਨੇ ਟੀਮ ਇੰਡੀਆ ਦੇ ਸਪੋਰਟ ਸਟਾਫ ‘ਤੇ ਕੀਤੀ ਵੱਡੀ ਕਾਰਵਾਈ, ਗੌਤਮ ਗੰਭੀਰ ਦੇ ਕਰੀਬੀ ਅਭਿਸ਼ੇਕ ਨਾਇਰ ਸਮੇਤ 4 ਬਰਖਾਸਤ; ਜਾਣੋ ਕੀ ਹੈ ਕਾਰਨ
Next articleਦਿੱਲੀ ‘ਚ 70 ਸਾਲ ਤੋਂ ਵੱਧ ਉਮਰ ਦੇ ਹਰ ਬਜ਼ੁਰਗ ਨੂੰ ਮਿਲੇਗਾ ‘ਆਯੂਸ਼ਮਾਨ ਕਾਰਡ’, ਅਪ੍ਰੈਲ ਦੇ ਅੰਤ ਤੱਕ ਲਾਗੂ ਹੋ ਜਾਵੇਗੀ ਇਹ ਯੋਜਨਾ