(ਸਮਾਜ ਵੀਕਲੀ)
9 ਮਹਿਨੇ ਕਹਿਣਾ ਸੋਖਾ ਹੈ ਇਕ ਮਾਂ ਬਣਨ ਵਾਲੀ ਔਰਤ ਨੂੰ ਪੂਛੋ ਕਿਦਾਂ ਇਕ ਇਕ ਦਿਨ ਕੱਢਦੀ ਹੈਂ , ਬੱਚੇ ਦੇ ਜਨਮ ਹੋਣ ਤੱਕ। ਤੁਹਾਨੂੰ ਇਸ ਕਹਾਣੀ ਵਿੱਚ ਰਾਣੀ ਵਾਰੇ ਦੱਸਦੇ ਹਾਂ । ਰਾਣੀ ਦਾ ਵਿਆਹ ਇਕ ਅਮੀਰ ਘਰਾਣੇ ਵਿੱਚ ਹੁੰਦਾ ਹੈ। ਉਸ ਦੀ ਸੱਸ ਦੇ ਆਪਣੀ ਕੋਈ ਔਲਾਦ ਨਹੀਂ ਹੁੰਦੀ। ਰਾਣੀ ਦਾ ਘਰਵਾਲਾ ਉਸ ਦੀ ਸੱਸ ਨੇ ਗੋਦ ਲਿਆ ਹੁੰਦਾ ਹੈ । ਰਾਣੀ ਦੇ ਵਿਆਹ ਨੂੰ 4 ਮਹੀਨੇ ਵੀ ਨਹੀਂ ਹੁੰਦੇ ਉਹ ਦੀ ਸੱਸ ਉਸਨੂੰ ਡਾਕਟਰ ਕੋਲ ਜਲਦੀ ਬੱਚੇ ਹੋਣ ਦੀ ਦਵਾਈ ਲੈਣ ਲਈ ਭੇਜ ਦਿੰਦੀ ਹੈ । ਡਾਕਟਰ ਦਾ ਕਹਿਣਾ ਹੈ ਕਿ ਵਿਆਹ ਨੂੰ ਸਾਲ ਤਾਂ ਹੋ ਲੈਣ ਦੋ ਫਿਰ ਦਵਾਈ ਲੈ ਲੈਣਾ । ਰਾਣੀ ਘਰ ਨੂੰ ਆ ਜਾਂਦੀ ਹੈ ।
ਰਾਣੀ ਦੇ ਵਿਆਹ ਨੂੰ ਸਾਲ ਤੋਂ ਉੱਪਰ ਹੋ ਗਿਆ ਇਕ ਦਿਨ ਜਦੋਂ ਰਾਣੀ ਡਾਕਟਰ ਕੋਲ ਗਈ ਤਾਂ ਹੈਰਾਨ ਹੋ ਗਈ। ਜਦੋਂ ਡਾਕਟਰ ਨੇ ਕਿਹਾ ਕਿ ਤੁਹਾਨੂੰ ਤੀਸਰਾ ਮਹੀਨਾ ਲੱਗ ਰਿਹਾ । ਅਚਾਨਕ ਖੁਸ਼ਖਬਰੀ ਸੁਣ ਕੇ ਰਾਣੀ ਬਹੁਤ ਖੁਸ਼ ਹੋਈ । ਘਰ ਵਿਚ ਖੁਸ਼ੀ ਦਾ ਮਾਹੌਲ ਸੀ । ਡਾਕਟਰ ਨੇ ਰਾਣੀ ਨੂੰ ਬੈਡ ਰੈਸਟ ਦੱਸ ਦਿੱਤੀ। ਹੁਣ ਇਕ ਇਕ ਦਿਨ ਕੱਢਣਾ ਔਖਾ ਹੋ ਗਿਆ । ਰਾਣੀ ਨੂੰ ਸਾਰਾ ਦਿਨ ਬੈਠ ਤੇ ਬੈਠਣਾ ਔਖਾ ਹੋ ਗਿਆ , ਪਰ ਬੱਚੇ ਹੋਣ ਦੀ ਖੁਸ਼ੀ ਦਾ ਅਲੱਗ ਜਾ ਅਹਿਸਾਸ ਹੁੰਦਾ ਜੋ ਕਿ ਨਾ ਲਿਖ ਕੇ ਬਿਆਨ ਹੁੰਦਾ ਨਾ ਹੀ ਦੱਸ ਕੇ ।
ਬੱਚੇ ਹੋਣ ਦੀ ਖੁਸ਼ੀ ਦਾ ਅਹਿਸਾਸ ਇਕ ਔਰਤ ਹੀ ਮਹਿਸੂਸ ਕਰ ਸਕਦੀ ਹੈ । ਰਾਣੀ ਨੂੰ ਕਦੀ ਚਟਪਟਾ ਖਾਣ ਦਾ ਜੀ ਕਰੇ ਕਦੀ ਮਿੱਠਾ। ਰਾਣੀ ਦਾ ਜਿਸ ਚੀਜ਼ ਨੂੰ ਖਾਣ ਦਾ ਜੀ ਕਰੇ ਉਹ ਪਹਿਲਾਂ ਹਾਜ਼ਿਰ ਹੋ ਜਾਂਦੀ ਸੀ ਘਰਦੇ ਉਸ ਦਾ ਬਹੁਤ ਧਿਆਨ ਰੱਖਦੇ । ਬਹੁਤ ਹੀ ਗਰਮੀ ਦੇ ਦਿਨਾਂ ਸਨ । ਜੂਨ ਦਾ ਮਹੀਨਾ ਸੀ ਜਦੋਂ ਰਾਣੀ ਦੇ ਦਰਦਾਂ ਸ਼ੁਰੂ ਹੋ ਗਈਆਂ । ਉਪਰੋ ਮੀਂਹ ਵੀ ਕਹੇ ਅੱਜ ਹੀ ਪੈਣਾ ਹੈ ਰਾਣੀ ਨੂੰ ਹੋਸਪਿਟਲ ਲੈ ਕੇ ਗਏ ।
ਰਾਣੀ ਦਰਦਾਂ ਨਾਲ਼ ਬੇਹਾਲ ਹੋਈ ਪਈ ਸੀ । ਸ਼ਾਮ ਦੇ ਗਏ ਸਵੇਰੇ ਨੂੰ ਰਾਣੀ ਦੇ ਗਰਭ ਚੋਂ ਮੁੰਡੇ ਦਾ ਜਨਮ ਹੋਇਆ । ਇਕ ਔਰਤ ਦੇ ਜਦੋਂ ਬੱਚਾ ਹੁੰਦਾ। ਉਦੋਂ 206 ਹੱਡੀਆ ਟੁੱਟਣ ਵੇਲੇ ਜੋ ਦਰਦ ਦਾ ਅਹਿਸਾਸ ਹੁੰਦਾ ਹੈ ,ਮਾਂ ਨੂੰ ਉਨ੍ਹਾਂ ਦਰਦ ਦਾ ਅਹਿਸਾਸ ਦਾ ਬੱਚੇ ਦੇ ਹੋਣ ਤੇ ਹੁੰਦਾ ।ਇਕ ਮਾਂ ਬੱਚੇ ਨੂੰ 9 ਮਹੀਨੇ ਗਰਭ ਵਿਚ ਰੱਖ ਕੇ ਉਸਨੂੰ ਜਨਮ ਦੇਣਾ ਮਾਂ ਦਾ ਦੁਸਰੇ ਜਨਮ ਲੈਣ ਦੇ ਬਰਾਬਰ ਹੁੰਦਾ ਹੈ
ਲੇਖਕ- ਗਗਨਪ੍ਰੀਤ ਸੱਪਲ ਪਿੰਡ
ਘਾਬਦਾਂ, ਫੋਨ ਨੰਬਰ – 6280157535
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly