ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਵਰਕਸ਼ਾਪ ਦਾ ਅਚਨਚੇਤ ਨਿਰੀਖਣ
ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਨੈਸ਼ਨਲ ਅਚੀਵਮੈਂਟ ਸਰਵੇ (ਨੈਸ) ਸਬੰਧੀ ਸਿੱਖਿਆ ਬਲਾਕ ਮਸੀਤਾਂ ਦੇ ਤੀਸਰੀ, ਤੇ ਪੰਜਵੀਂ ਜਮਾਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਇੱਕ ਰੋਜ਼ਾ ਫਰੈਸ਼ਰ ਵਰਕਸ਼ਾਪ ਦਾ ਦੂਜਾ ਬੈਚ ਸਮਾਪਤ ਹੋ ਗਿਆ। ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਦੀ ਅਗਵਾਈ ਤੇ ਮੀਨਾਕਸ਼ੀ ਸ਼ਰਮਾ ਸੀ ਐੱਚ ਟੀ ,ਰਾਮ ਸਿੰਘ ਸੀ ਐੱਚ ਟੀ ਦੀ ਦੇਖ ਰੇਖ ਹੇਠ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਡਡਵਿੰਡੀ ਅਤੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅਲਾਦਾਦ ਚੱਕ ਵਿੱਚ ਲਗਾਈ ਇਸ ਵਰਕਸ਼ਾਪ ਵਿੱਚ ਬੀ ਐਮ ਟੀ ਹਰਮਿੰਦਰ ਸਿੰਘ ਜੋਸਨ ਤੇ ਬੀ ਐੱਮ ਟੀ ਰਾਜੂ ਜੈਨਪੁਰੀ ਨੇ ਤੀਸਰੀ ਤੇ ਪੰਜਵੀਂ ਜਮਾਤ ਦੇ ਇੰਚਾਰਜ ਅਧਿਆਪਕਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ 13 ਸਤੰਬਰ ਤੋਂ ਸ਼ੁਰੂ ਹੋ ਰਹੀ (ਨੈਸ )ਦੀ ਅਭਿਆਸ ਪ੍ਰੀਖਿਆਵਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਥੇ ਹੀ ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਭਜਨ ਸਿੰਘ ਲਾਸਾਨੀ ਨੇ ਇਸ ਇਕ ਰੋਜ਼ਾ ਵਰਕਸ਼ਾਪ ਦੇ ਅੰਤਿਮ ਦਿਨ ਸਰਕਾਰੀ ਐਲੀਮੈਂਟਰੀ ਸਕੂਲ ਡਡਵਿੰਡੀ ਵਿਚ ਨਿਰੀਖਣ ਕੀਤਾ ।
ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਭਜਨ ਸਿੰਘ ਲਾਸਾਨੀ ਨੇ ਅਧਿਆਪਕਾਂ ਨੂੰ ਇਸ ਸਰਵੇ ਲਈ ਤੀਸਰੀ, ਚੌਥੀ ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੂਰਨ ਰੂਪ ਵਿੱਚ ਮਿਹਨਤ ਕਰਾਉਣ ਅਤੇ ਅਭਿਆਸ ਸ਼ੀਟਾਂ ਦਾ ਅਭਿਆਸ ਕਰਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਓ ਐਮ ਆਰ ਸ਼ੀਟ ਭਰਨ ਦੀਆਂ ਬਰੀਕੀਆਂ ਸੰਬੰਧੀ ਦੱਸਣ ਤਾਂ, ਜੋ ਸਰਵੇ ਦੌਰਾਨ ਬੱਚਿਆਂ ਨੂੰ ਓ ਐਮ ਆਰ ਸ਼ੀਟ ਵਿੱਚ ਗ਼ਲਤੀ ਹੋਣ ਕਾਰਨ ਉਨ੍ਹਾਂ ਦਾ ਪੇਪਰ ਚੈੱਕ ਹੋਣ ਤੋਂ ਨਾ ਰਹਿ ਸਕੇ। ਇਸ ਤੋਂ ਇਲਾਵਾ ਉਹਨਾਂ ਨੇ ਅਧਿਆਪਕਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਤੋਂ ਪਹਿਲਾਂ ਹਰ ਬੱਚੇ ਦਾ ਪੋਰਟਫੋਲੀਓ ਤਿਆਰ ਕਰਨ ਸਬੰਧੀ ਵਿਸਥਾਰਪੂਰਵਕ ਦੱਸਿਆ । ਉਨ੍ਹਾਂ ਨੇ ਕਿਹਾ ਕਿ ਇਸ ਪੋਰਟਫੋਲੀਓ ਵਿੱਚ ਨੈਸ਼ਨਲ ਅਚੀਵਮੈਂਟ ਸਰਵੇ ਹੋਣ ਵਾਲੀਆਂ ਜਮਾਤਾਂ ਦੇ ਹਰ ਬੱਚੇ ਦਾ ਮੁੱਖ ਡਾਟਾ ਜ਼ਰੂਰ ਤਿਆਰ ਕੀਤਾ ਜਾਵੇ ਤਾਂ ਕਿ ਸਰਵੇ ਦੌਰਾਨ ਆ ਰਹੇ ।
ਇਨਵਿਜ਼ੀਲੇਟਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ । ਉਨ੍ਹਾਂ ਨੇ ਕਿਹਾ ਕਿ ਇਸ ਪੋਰਟਫੋਲੀਓ ਸੰਬੰਧੀ ਨਮੂਨਾ ਹਰ ਬਲਾਕ ਦੇ ਪੜ੍ਹੋ ਪੰਜਾਬ ਵ੍ਹੱਟਸਐਪ ਗਰੁੱਪ ਵਿਚ ਅਧਿਆਪਕਾਂ ਨਾਲ ਸਾਂਝਾ ਕਰ ਦਿੱਤਾ ਗਿਆ ਹੈ । ਇਸ ਮੌਕੇ ਤੇ ਸੁਖਵਿੰਦਰ ਸਿੰਘ, ਗੁਰਵਿੰਦਰ ਕੌਰ ,ਬਲਜੀਤ ਕੌਰ, ਮੋਨਿਕਾ ਕੰਬੋਜ , ਕਮਲਪ੍ਰੀਤ ਕੌਰ, ਸ਼ਮੀਮ ਭੱਟੀ,ਗੁਲਜਿੰਦਰ ਕੌਰ ,ਰਾਜਵਿੰਦਰ ਕੌਰ, ਵਰਿੰਦਰ ਸਿੰਘ, ਸਰਬਜੀਤ ਕੌਰ, ਰਸ਼ਮੀ ਪ੍ਰਾਸ਼ਰ, ਹਰਜੀਤ ਕੌਰ, ਮਨਦੀਪ ਕੌਰ, ਅਮਨਪ੍ਰੀਤ ਕੌਰ ,ਨਾਮਦੇਵ ਸਿੰਘ , ਮੰਨੂ ਗੁਜਰਾਲ, ਸਪਨਾ ਦੇਵੀ, ਨੀਲਮ ਕੁਮਾਰੀ , ਅਸ਼ਵਨੀ ਕੁਮਾਰ, ਮਨਜੀਤ ਕੌਰ, ਨੀਰਜ ਸ਼ਰਮਾ, ਸ਼ਰਨਜੀਤ ਕੌਰ, ਸੁਖਨਿੰਦਰ ਸਿੰਘ, ਰਜੇਸ਼ ਕੁਮਾਰ, ਰਮਨਪ੍ਰੀਤ ਕੌਰ, ਗੁਰਪ੍ਰੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly