ਸੇਬਾ ਦਾ ਵਧ ਰਿਹਾ ਖ਼ੌਫ਼ (ਵਿਅੰਗ)

(ਸਮਾਜ ਵੀਕਲੀ)

ਊਂ ਇਕ ਗੱਲ ਆਂ , ਸੇਬਾ ਦਾ ਖ਼ੌਫ਼ ਦਿਨੋ-ਦਿਨ ਵਧ ਰਿਹਾ ਹੈ , ਪਿਛਲੇ ਦਿਨ ਇਕ ਸੇਬਾ ਦਾ ਟਰੱਕ ਕਾਹਦਾ ਪਲਟ ਗਿਆ , ਕਈ ਲੋਕਾਂ ਨੇ ਢੋਆ- ਢੋਆਈ ਸੁਰੂ ਕਰ ਲਈ ਸੇਬਾ ਦੀ , ਪਰ ਹੁਣ ਸਮਾ ਸ਼ੋਸਲ ਮੀਡਿਏ ਦਾ ਏ ,ਲੋਕਾਂ ਨੇ ਨਾਲ ਹੀ ਵੀਡਿਓ , ਫੋਟੋਆਂ ਵਾਇਰਲ ਕਰਨੀਆਂ ਸੁਰੂ ਕਰਤੀਆ । ਇਹ ਗੱਲ ਹੁਣ ਪਰਚੇ ਤੱਕ ਪਹੁੰਚ ਗਈ ।ਗੱਲ ਸਾਰੀ ਸਹਿ-ਸੁਭਾ ਹੋ ਗਈ ।

ਚਲੋ , ਹੁਣ ਸੇਬਾ ਨੇ ਐਨਾ ਖ਼ੌਫ਼ ਪਾਇਆ ਹੋਇਆ “ਕਿ ਜਿ ਅਸੀਂ ਸ਼ਹਿਰ ਬਾਜ਼ਾਰ ਜਾਨੇ ,ਆ ਤਾਂ ਅਸੀਂ ਆਪਣੇ ਹੀ ਪੈਸਿਆਂ ਦੇ ਸੇਬ ਖ਼ਰੀਦਦੇ ਹਾਂ , ਪਹਿਲਾ ਸਾਡੇ ਹੱਥ ਵਿੱਚ ਫੜੇ ਸੇਬਾ ਨੂੰ ਦੇਖ ਕੇ ਲੋਕ ਘੂਰ-ਘੂਰ ਕੇ ਦੇਖਣਗੇ ,ਫਿਰ ਕਹਿਣਗੇ ਕਿ ਇਹ ਬੰਦਾ ਕਿਤੇ ਚੋਰ ਤਾਂ ਨਹੀਂ , ਜੇ ਬਾਜ਼ਾਰ ਚੋਂ ਨਿਕਲ ਆਇਆ , ਤਾਂ ਰਸਤੇ ਵਿੱਚ ਲੋਕ ਪੁੱਛਣਗੇ ਕਿੱਥੋਂ ਲੈ ਕੇ ਆਇਆ ਸੇਬ , ਫਿਰ ਉਸਨੂੰ ਸਫਾਈ ਦੇਣੀ ਪੈਂਦੀ ਹੈ ਕਿ ਮੈਂ ਮੁੱਲ ਖਰੀਦ ਕੇ ਲੈ ਕੇ ਆਇਆ , ਇਹ ਡਰ ਲੱਗਦਾ ਕਿ ਲੋਕ ਕਿੱਤੇ ਕੋਈ ਫੋਟੋ ਜਾ ਵੀਡਿਓ ਨਾ ਬਣਾ ਲੈਣ , ਫਿਰ ਆਪਣੇ ਘਰੇ ਵੜਨ ਤੇ ਘਰ ਵਾਲਿਆਂ ਨੇ ਪੁੱਛਣਾ ਕਿ ਕਿੱਥੋਂ ਲੈ ਕੇ ਆਇਆ ਸੇਬ , ਉਨਾ ਨੂੰ ਪੂਰਨ ਤੌਰ ਤੇ ਸਫਾਈ ਦੇਣੀ ਪੈਂਦੀ ਆ ਕਿ ਮੈਂ ਮੁੱਲ ਖਰੀਦ ਕੇ ਲੈ ਕੇ ਆਇਆ, ਜਦੋਂ ਘਰੇ ਆਪਣੇ ਖਾਣ ਵਾਸਤੇ ਸੇਬਾ ਦੀ ਪੇਟੀ ਘਰ ਆ ਗਈ ।

ਤਾਂ ਘਰ ਵਾਲਿਆਂ ਨੇ ਦਵਾ-ਦਵ ਪੇਟੀ ਵਿੱਚੋਂ ਸੇਬ ਕੱਢ ਕੇ , ਪੇਟੀ ਨੂੰ ਅੱਗ ਲਗਾ ਦੇਣਗੇ ਕਿ ਆਢੀ-ਗੁਆਂਢੀ ਸੇਬਾ ਵਾਲੀ ਪੇਟੀ ਦੇਖ ਕੇ ਟਿੱਚਰਾਂ ਨਾ ਕਰੇ । ਫਿਰ ਖਾਣ ਵੇਲੇ ਅੰਦਰ ਹੀ ਲੁਕ ਕੇ ਸੇਬ ਖਾਣੇ , ਕਿ ਜਿ ਆਢੀਆਂ-ਗੁਆਂਢੀਆਂ ਜਾ ਕਿਸੇ ਨੇ ਸੇਬ ਖਾਂਦੇ ਦੇਖ ਲਿਆ , ਪੁੱਛ ਨਾ ਲੈਣ ਸੇਬ ਕਿੱਥੋਂ ਲੈਕੇ ਆਂਏ ,ਸੇਬ ਕੱਟ ਕੇ ਥਾਲ਼ੀ ਵਿੱਚ ਪਾਕੇ ਇਕੱਠੇ ਪਰਿਵਾਰ ਜਦੋਂ ਖਾਣ ਬੈਠਦਾ , ਬੱਚੇ ਜਾ ਸਿਆਣੇ ਸੋ ਵਾਰ ਸੋਚਦੇ ਕਿ ਆਪਾ ਸੇਬ ਮੁੱਲ ਹੀ ਖਰੀਦੇ ਕਿਤੇ”” ਸੇਬਾ ਦਾ ਐਨਾ ਖ਼ੌਫ਼ ਖੜਾ ਹੋ ਗਿਆ , ਖ਼ਰੀਦਣ ਵਾਲੇ , ਖਾਣ ਵੇਲੇ ਸੌ ਵਾਰ ਸੋਚੀ ਦਾ , ਜਦੋਂ ਕਿਸੇ ਦੁਕਾਨ ਤੇ ਸੇਬ ਖ਼ਰੀਦਣ ਜਾਈਦਾ , ਦੁਕਾਨਦਾਰ ਨੂੰ ਕਹੀ ਦਾ ਲਿਫ਼ਾਫ਼ੇ ਵਿੱਚ ਨਾ ਪਾ ਸੇਬ ਦਿਸਣ ਲੱਗ ਪੈਣਗੇ ,ਕਿਸੇ ਝੋਲੇ ਵਿੱਚ ਪਾ ,ਜੇ ਕੋਈ ਰਸਤੇ ਵਿੱਚ ਪੁੱਛਦਾ ਕਿ ਸੇਬ ਆ ਲਿਫ਼ਾਫ਼ੇ ਵਿੱਚ ,ਕਹਿ ਦਈ ਦਾ ਨਹੀਂ ਅਮਰੂਦ ਆ . ਸੇਬਾ ਦਾ ਸੱਚੀ ਐਨਾ ਖ਼ੌਫ਼ ਬਣ ਗਿਆ।

ਰਣਦੀਪ ਸਿੰਘ ਰਾਮਾਂ (ਮੋਗਾ )

9463293056

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿਸ਼ਨ ਅੰਬੇਡਕਰ ਗੁਰੱਪ ਬੂਲਪੁਰ ਵੱਲੋਂ 66ਵੇਂ ਮਹਾਂਪ੍ਰਨਿਰਵਾਨ ਦਿਵਸ ਮੌਕੇ ਸਮਾਗਮ
Next articleਅਨਹਦ ਨਾਦ