(ਸਮਾਜ ਵੀਕਲੀ)
ਧਰਤੀ ਉੱਤੇ ਲਾ ਸਕ੍ਰੀਨਾਂ ਵੇਖਣ ਲੱਗੇ ਨਜ਼ਾਰੇ।
ਦੂਰਵੀਨਾਂ ਦੇ ਨਾਲ਼ ਵੇਖਦੇ,ਇਹ ਅਕਾਸ਼ ਚ ਤਾਰੇ।
ਕਾਪੀ ਤੇ ਸਕੈਚ ਬਣਾਕੇ,ਮਾਰਦੇ ਫਿਰਨ ਲਕੀਰਾਂ।
ਅੰਬਰ ਦੇ ਵਿੱਚ ਟੈਲੀਸਕੋਪ ਵੀ,ਖਿੱਚਦਾ ਐ ਤਸਵੀਰਾਂ।
ਹੋ ਗਏ ਹੈਰਾਨ ਵੇਖਕੇ, ਉਲਝੇ ਤਾਣਿਆਂ ਨੂੰ।
ਲੱਭਣ……………………………………………………..
ਬਾਨਰ ਸੈਨਾ ਦਾ ਪੁਲ ਲਾਇਆ,ਸ੍ਰੀ ਲੰਕਾਂ ਵਿੱਚ ਟੋਲ ਲਿਆ।
ਨਾਲ਼ ਰਬੋਟਾਂ ਚੰਨ ਤੇ ਮੰਗਲ ਦਾ ਵੀ ਰੇਤਾ ਫੋਲ ਲਿਆ।
ਹੋਰ ਗ੍ਰਹਿ ਵੀ ਧਰਤੀ ਵਰਗੇ ਇਹ ਵੀ ਡਾਟਾ ਦੱਸਦਾ ਐ।
ਦੂਰ ਦੁਰਾਡੇ ਸਾਡੇ ਵਾਂਙੂ ਵੀ ਸ਼ਾਇਦ ਕੋਈ ਵੱਸਦਾ ਐ।
ਮੰਗਲ ਉੱਤੇ ਕਹਿੰਦੇ ਬੀਜਾਂਗੇ ਜਾ ਦਾਣਿਆਂ ਨੂੰ।
ਲੱਭਣ………………………………….………………….
ਸਾਇੰਸ ਨੇ ਕਿੱਤੀ ਐ ਤਰੱਕੀ ਇੱਕ ਤੋਂ ਇੱਕ ਤਕਨੀਕਾਂ ਨੇ।
ਵੱਧ ਤੋਂ ਵੱਧ ਰਫ਼ਤਾਰ ਵਾਲ਼ੇ ਕਿਸੇ ਰੋਕੇਟ ਦੀਆਂ ਉਡੀਕਾਂ ਨੇ।
ਹੱਭਲ ਵੀ ਖਿੱਚਦਾ ਤਸਵੀਰਾਂ,ਬ੍ਰਹਿਮੰਡ ਦੇ ਨਜਾਰਿਆਂ ਦੀ।
ਅਕਾਸ਼ ਗੰਗਾ ਮਿਲਕੀਵੇ ਤੇ ਤਾਰੇ ਕਿੰਨੇ ਸਾਰਿਆਂ ਦੀ।?
ਹੰਸਾਲੇ ਵਾਲਿਆ ਕੌਣ ਜਾਣੇ ਪਰ ਉਸਦੇ ਭਾਣਿਆਂ ਨੂੰ।
ਲੱਭਣ………………………………………………………
9878235714
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly