ਜੰਡਿਆਲਾ ਗੁਰੂ ’ਚ ਨਸ਼ੇ ਖ਼ਿਲਾਫ਼ ਆਈਜੀ ਤੇ ਐੱਸਐੱਸਪੀ ਦੀ ਅਗਵਾਈ ਹੇਠ ਤਲਾਸ਼ੀ ਮੁਹਿੰਮ, 9 ਜਣੇ ਹਿਰਾਸਤ ’ਚ ਲਏ

ਜੰਡਿਆਲਾ ਗੁਰੂ (ਸਮਾਜ ਵੀਕਲੀ) : ਅੱਜ ਸਵੇਰੇ ਕਰੀਬ ਗਿਆਰਾਂ ਵਜੇ ਆਈਜੀ ਰਾਕੇਸ਼ ਕੁਮਾਰ ਅਗਰਵਾਲ ਤੇ ਐੱਸਐੱਸਪੀ ਦਿਹਾਤੀ ਸਵਪਨ ਸ਼ਰਮਾ ਦੀ ਅਗਵਾਈ ਵਿਚ ਮੁਹੱਲਾ ਸੇਖਪੁਰਾ ਤੇ ਵਾਰਡ ਨੰਬਰ 1 ਵਿੱਚ ਨਸ਼ੇ ਤੇ ਗੈਰਸਮਾਜੀ ਅਨਸਰਾਂ ਖ਼ਿਲਾਫ਼ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਵਿੱਚ ਪੁਲੀਸ ਨੇ 9 ਮਸ਼ਕੂਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਨ੍ਹਾਂ ਕੋਲੋਂ ਪੁੱਛ ਪੜਤਾਲ ਵਿਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜੰਡਿਆਲਾ ਗੁਰੂ ਵਿਚ ਵੱਡੇ ਪੱਧਰ ‘ਤੇ ਨਸ਼ੇ ਦੀ ਵਿਕਰੀ ਇੱਥੋਂ ਦੇ ਵੱਖ ਵੱਖ ਮੁਹੱਲਿਆਂ, ਗਲੀਆਂ ਅਤੇ ਹੋਰ ਅਬਾਦੀਆਂ ਵਿੱਚ ਹੋ ਰਹੀ ਹੈ ਤੇ ਇਨ੍ਹਾਂ ਜਗ੍ਹਾ ਉੱਤੇ ਪੁਲੀਸ ਨੇ ਕਈ ਵਾਰ ਛਾਪੇਮਾਰੀ ਵੀ ਕੀਤੀ ਪਰ ਹੁਣ ਤੱਕ ਕੋਈ ਵੱਡਾ ਨਸ਼ਾ ਤਸਕਰ ਪੁਲੀਸ ਦੇ ਹੱਥ ਨਹੀਂ ਆਇਆ।

ਆਈਜੀ ਰਾਕੇਸ਼ ਕੁਮਾਰ ਅਗਰਵਾਲ ਨੇ ਦੱਸਿਆ ਅੰਮ੍ਰਿਤਸਰ ਦਿਹਾਤੀ ਵਿਚ 24 ਥਾਵਾਂ ਉਪਰ ਇਹ ਕਾਰਵਾਈ ਕੀਤੀ ਗਈ। ਇਸ ਮੌਕੇ ਐੱਸਪੀ ਹੈੱਡਕੁਆਰਟਰ ਜਸਵੰਤ ਕੌਰ, ਡੀਐੱਸਪੀ ਜੰਡਿਆਲਾ ਗੁਰੂ ਕੁਲਦੀਪ ਸਿੰਘ, ਡੀਐੱਸਪੀ ਹੈੱਡਕੁਆਰਟਰ ਗੁਰਮੀਤ ਸਿੰਘ, ਐੱਸਐੱਚਓ ਜੰਡਿਆਲਾ ਗੁਰੂ ਮੁਖਤਿਆਰ ਸਿੰਘ ਅਤੇ ਭਾਰੀ ਗਿਣਤੀ ਵਿਚ ਪੁਲੀਸ ਕਰਮੀ ਮੌਜੂਦ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਿਫੰਡ ’ਚ ਦੇਰੀ ਕਾਰਨ ਅਮਰੀਕਾ ਨੇ ਏਅਰ ਇੰਡੀਆ ਨੂੰ 14 ਲੱਖ ਡਾਲਰ ਜੁਰਮਾਨਾ ਕੀਤਾ
Next articleਸ਼ਰਧਾ ਕਤਲ ਮਾਮਲ: ਦਿੱਲੀ ਪੁਲੀਸ ਸਰੀਰ ਦੇ ਅੰਗਾਂ ਦੀ ਭਾਲ ਲਈ ਆਫ਼ਤਾਬ ਨੂੰ ਜੰਗਲ ’ਚ ਲੈ ਕੇ ਗਈ, ਪੀੜ ਪਰਿਵਾਰ ਨੇ ਲਵ ਜੇਹਾਦ ਦਾ ਦੋਸ਼ ਲਾਇਆ