
ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਐਸ. ਡੀ. ਕਾਲਜ ਫਾਰ ਵੂਮੈਨ ਦੇ ਐੱਨ ਐੱਸ ਐੱਸ ਵਿਭਾਗ ਵਲੋਂ ਵਿਕਸਿਤ ਭਾਰਤ ਦੇ ਤਹਿਤ ‘ਨਸ਼ਾ ਮੁਕਤ ਭਾਰਤ ਅਭਿਆਨ’ ਸਬੰਧੀ ਕਰਵਾਈਆਂ ਗਤੀਵਿਧੀਆਂ ਦੀ ਲਗਾਤਾਰਤਾ ਦੇ ਤਹਿਤ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਦੀ ਆਗਵਾਈ ਹੇਠ ਨਸ਼ਾ ਮੁਕਤ ਭਾਰਤ ਬਣਾਉਣ ਦਾ ਸੰਕਲਪ ਲੈਂਦੀ ਇੱਕ ਰੈਲੀ ਕੱਢੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਤੇ ਸਟਾਫ਼ ਵਲੋਂ ਸੁਲਤਾਨਪੁਰ ਲੋਧੀ ਦੀਆਂ ਸੜਕਾਂ ‘ਤੇ ਨਸ਼ਾਖੋਰੀ ਖਿਲਾਫ ਮੁਹਿੰਮ ਦੇ ਤਹਿਤ ਨਸ਼ਾ ਮੁਕਤ ਭਾਰਤ ਬਣਾਉਣ ਦਾ ਸੰਦੇਸ਼ ਦਿੰਦੀ ਰੈਲੀ ਵਿੱਚ ਭਾਗ ਲਿਆ। ਨਸ਼ਾ ਮੁਕਤ ਪੰਜਾਬ (ਭਾਰਤ) ਬਣਾਉਣਾ ਹੈ, ਇਹ ਦ੍ਰਿੜਤਾ ਨਾਲ ਆਲੇ ਦੁਆਲੇ, ਗਲੀਆਂ, ਸੜਕਾਂ ਤੇ ਸੰਦੇਸ਼ ਦਿੱਤਾ ਗਿਆ। ਵਿਦਿਆਰਥਣਾਂ ਨੇ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਦਾ ਹਿੱਸਾ ਬਣਦੇ ਹੋਏ ਸੰਕਲਪ ਲਿਆ ਕਿ, ਉਹ ਇਹ ਸੰਦੇਸ਼ ਅਪਣੇ ਆਲੇ ਦੁਆਲੇ, ਪਿੰਡਾਂ ਤੇ ਮੁੱਹਲਿਆ ਵਿੱਚ ਵੀ ਦੇਣਗੇ। ਪ੍ਰਿੰਸੀਪਲ ਡਾ ਸ਼ੁਕਲਾ ਨੇ ਰੈਲੀ ਦੀ ਰਵਾਨਗੀ ਵੇਲੇ ਵਿਦਿਆਰਥਣਾਂ ਨੂੰ ਨਸ਼ਿਆਂ ਤੋ ਦੂਰ ਰਹਿਣ ਸਬੰਧੀ ਪ੍ਰੇਰਿਤ ਕੀਤਾ । ਇਹ ਰੈਲੀ ਆਪਣੇ ਉਦੇਸ਼ ਦੀ ਪੂਰਤੀ ਕਰਨ ਵਿਚ ਸਫਲ ਰਹੀ।ਇਹ ਸਾਰਾ ਪ੍ਰੋਗਰਾਮ ਮੈਡਮ ਰਜਨੀ ਬਾਲਾ ਇੰਚਾਰਜ ਨਸ਼ਾ ਮੁਕਤ ਭਾਰਤ ਅਭਿਆਨ ਦੀ ਦੇਖ ਰੇਖ ਹੇਠ ਕਰਵਾਇਆ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


