ਜਤਿੰਦਰ ਸਿੰਘ ਅਮਰੀਕਾ ਅਤੇ ਸਰਬ ਸਿੰਘ ਦੀ ਮਿਹਨਤ ਸਦਕਾ ਤਿਆਰ ਹੋਈ ਲਿਪੀਐਪ
ਰੂਪਨਗਰ /ਸ਼੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ ) ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਤਿਆਰ ਕੀਤੀ ਗਈ ਓ ਅ ਈ 35 ਅੱਖਰੀ ਲਿਪੀ ਤਿਆਰ ਕੀਤੀ ਗਈ ਸੀ ਤਾਂ ਹੀ ਇਸ ਦਾ ਨਾਮ ਗੁਰਮੁਖੀ ਪਿਆ ਕਿਉਂਕਿ ਗੁਰੂਆਂ ਦੇ ਮੁੱਖ ਤੋਂ ਬੋਲੀ ਜਾਣ ਵਾਲੀ ਲਿੱਪੀ ਹੈ ਅਜੋਕੇ ਸਮੇਂ ਵਿੱਚ ਦੇਸ਼ਾਂ ਵਿਦੇਸ਼ਾਂ ਹੀ ਨਹੀਂ ਸਗੋਂ ਭਾਰਤ ਦੇ ਵੱਖ ਵੱਖ ਪ੍ਰਾਂਤਾਂ ਦੇ ਨਾਲ ਨਾਲ ਪੰਜਾਬ ਵਿੱਚ ਵੀ ਪੰਜਾਬੀ ਘੱਟ ਬੋਲਣੀ ਅਤੇ ਘੱਟ ਸੁਣਣੀ ਹੋ ਗਈ ਹੈ । ਜਿਸ ਕਾਰਨ ਕੁਝ ਕ ਪੰਜਾਬੀਆਂ ਨੂੰ ਪੰਜਾਬੀ ਮਾਂ ਬੋਲੀ ਬੋਲਣੀ ਅਤੇ ਸੁਣਨ ਨੂੰ ਵੀ ਵਿਸਰਦੀ ਜਾ ਰਹੀ ਹੈ। ਜਿਸ ਕਾਰਨ ਸਾਡੇ ਜਤਿੰਦਰ ਸਿੰਘ ਅਮਰੀਕਾ ਵੱਲੋਂ ਇੱਕ ਪ੍ਰਣ ਕੀਤਾ ਗਿਆ ਸੀ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਅਜਿਹੀ ਐਪ ਬਣਾਈ ਜਾਵੇ ,ਜਿਸ ਰਾਹੀਂ ਅਸੀਂ ਆਸਾਨੀ ਵਿੱਚ ਪੰਜਾਬੀ ਵਿੱਚ ਲੇਖ ਪੰਜਾਬੀ ਬੋਲਣਾ ਅਤੇ ਪੰਜਾਬੀ ਨੂੰ ਸਮਝਣਾ ਸਿੱਖ ਸਖੀਏ ਜਿਸ ਵਿੱਚ ਗੁਰੂਆਂ ਦੀ ਜੀਵਨੀ ਵੀ ਪੰਜਾਬੀ ਵਿੱਚ ਹੋਵੇ ਅਤੇ ਆਨਲਾਈਨ ਕਲਾਸਾਂ ਵਾਂਗ ਗੁਰਮੁਖੀ ਦਾ ਗਿਆਨ ਚਫੇਰਿਓ ਵੰਡ ਸਕੀਏ ਇਸੇ ਤਹਿਤ ਇੱਕ ਐਪ ਜਿਸਦਾ ਨਾਮ ਲਿਪੀ ਰੱਖਿਆ ਗਿਆ ਹੈ। ਤਿਆਰ ਕੀਤੀ ਗਈ ਹੈ ਜਿਸ ਦੇ ਬ੍ਰਾਂਡ ਅਬੈਸਡਰ ਪ੍ਰਸਿੱਧ ਪੰਜਾਬੀ ਗਾਇਕ ਅਤੇ ਕਲਾਕਾਰ ਐਮੀ ਵਿਰਕ ਅਤੇ ਬੀਨੂ ਢਿੱਲੋ ਹੋਣਗੇ ਅੱਜ ਇਹ ਐਪ ਨੂੰ ਲਾਂਚ ਕਰ ਦਿੱਤਾ ਗਿਆ ਹੈ । ਜਿਸ ਦੀ ਘੁੰਡ ਚੁਕਾਈ ਛੋਟੀਆਂ ਬੱਚੀਆਂ ਵੱਲੋਂ ਕਰਵਾਈ ਗਈ ਅੱਜ ਇਹ ਪੰਜਾਬੀ ਐਪ ਲਾਂਚ ਹੋ ਚੁੱਕਾ ਹੈ । ਜਿਸ ਦਾ ਸਿਹਰਾ ਜਤਿੰਦਰ ਸਿੰਘ ਅਮਰੀਕਾ ਅਤੇ ਸਰਬ ਸਿੰਘ ਅਤੇ ਉਸਦੀ ਟੀਮ ਨੂੰ ਜਾਂਦਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਧਰਮ ਦੇ ਪ੍ਰਸਿੱਧ ਕਥਾਵਾਚਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸਟੇਜ ਤੇ ਕੀਤਾ ਗਿਆ। ਉਹਨਾਂ ਦੱਸਿਆ ਕਿ ਮੈਨੂੰ ਅੱਜ ਇਹ ਜਾਣ ਕੇ ਬਹੁਤ ਖੁਸ਼ੀ ਹੋ ਰਹੀ ਹੈ। ਕਿ ਲਿਪੀ ਐਪ ਸਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਫਸਦੇ ਵਿਅਕਤੀਆਂ ਦੀ ਪੰਜਾਬੀ ਵਿੱਚ ਪੂਰਨ ਰੂਪ ਵਿੱਚ ਮਦਦ ਕਰੇਗੀ ਉਹਨਾਂ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਜਤਿੰਦਰ ਸਿੰਘ ਅਤੇ ਸਰਬ ਸਿੰਘ ਵੱਲੋਂ ਅਜਿਹੀ ਐਪ ਦੀ ਸ਼ੁਰੂਆਤ ਦਿਨ ਰਾਤ ਇਕ ਮਿਹਨਤ ਕਰਕੇ ਬਣਾਈ ਗਈ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਸਮਾਜ ਸੇਵੀ ਅਨਮੋਲ ਕਵਾਤਰਾ ਵੀ ਮੌਜੂਦ ਸਨ ਸਟੇਜ ਤੇ ਜਦੋਂ ਸਰਬ ਸਿੰਘ ਦੀ ਤਰੀਫ ਕਰਦੇ ਹੋਏ ਭਾਈ ਰਣਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਅਣਥਕ ਮਿਹਨਤ ਦੇ ਸਦਕਾ ਹੀ ਇਸ ਐਪ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਵਿਸ਼ੇਸ਼ ਸਹਿਯੋਗ ਰਿਹਾ ਹੈ। ਜਿਸ ਦਾ ਸਾਰਾ ਕਾਰਜ ਸਰਵ ਸਿੰਘ ਨੂੰ ਜਾਂਦਾ ਹੈ ਅਤੇ ਇਸ ਐਪ ਵਿੱਚ ਖਰਚ ਕੀਤੇ ਗਏ ਪੈਸਿਆਂ ਦੀ ਸੇਵਾ ਪ੍ਰਸਿੱਧ ਅਮਰੀਕੀ ਕਾਰੋਬਾਰੀ ਜਤਿੰਦਰ ਸਿੰਘ ਵੱਲੋਂ ਸੇਵਾ ਨਿਭਾਈ ਗਈ ਹੈ । ਗੁਣਾ ਕਿਹਾ ਕਿ ਆਪਣੇ ਐਡਰਾਇਡ ਅਤੇ ਐਪਲ ਮੋਬਾਈਲ ਫੋਨ ਵਿੱਚ ਲਿਪੀ ਐਪ ਨੂੰ ਡਾਊਨਲੋਡ ਕਰਕੇ ਏਆਈ ਦੀ ਸਹਾਇਤਾ ਨਾਲ ਅਸੀਂ ਆਪਣੇ ਬੱਚਿਆਂ ਤੱਕ ਪੰਜਾਬੀ ਆਸਾਨੀ ਨਾਲ ਪਹੁੰਚਾ ਸਕਦੇ ਹਾਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



