ਵਿਧਾਨ ਸਭਾ ਚੋਣਾਂ 2027 ਵਿੱਚ ਲੋਕ, ਪੰਜਾਬ ਦੀ ਵਾਗਡੋਰ ਅਕਾਲੀ ਦਲ “ਵਾਰਿਸ ਪੰਜਾਬ ਦੇ ” ਨੂੰ ਸੌਪਣ ਲਈ ਤਿਆਰ – ਭਾਈ ਤਰਸੇਮ ਸਿੰਘ
ਕਪੂਰਥਲਾ, (ਸਮਾਜ ਵੀਕਲੀ) ( ਕੌੜਾ )- ਅੱਜ ਅੱਜ ਵਿਧਾਨ ਸਭਾ ਹਲਕਾ ਕਪੂਰਥਲਾ ਦੇ ਪਿੰਡ ਖੁਸਰੋਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਪੂਰਥਲਾ ਦੇ ਸਾਬਕਾ ਜ਼ਿਲਾ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਦੇ ਗ੍ਰਹਿ ਵਿਖੇ ਇੱਕ ਪ੍ਰਭਾਵਸ਼ਾਲੀ ਇਕੱਠ ਹੋਇਆ, ਜਿਸ ਵਿੱਚ ਅਕਾਲੀ ਦਲ “ਵਾਰਿਸ ਪੰਜਾਬ ਦੇ ” ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਦੇ ਪਿਤਾ ਭਾਈ ਤਰਸੇਮ ਸਿੰਘ ਜੀ ਖਾਲਸਾ ਵਿਸ਼ੇਸ਼ ਤੌਰ ਉਤੇ ਸ਼ਾਮਿਲ ਹੋਏ। ਉਕਤ ਪ੍ਰਭਾਵਸ਼ਾਲੀ ਇਕੱਤਰਤਾ ਦੌਰਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਪਰਿਵਾਰਿਕ ਮੈਂਬਰਾਂ ਤੇ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ “ਵਾਰਿਸ ਪੰਜਾਬ ਦੇ ” ਵਿੱਚ ਸ਼ਾਮਿਲ ਹੋਏ। ਜ਼ਿਕਰਯੋਗ ਹੈ ਕਿ ਪਿਛਲੇ ਲੱਗਭਗ 2 ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ) ਵਿੱਚ ਵੱਡੇ ਕੱਦ ਦੇ ਲੀਡਰ ਰਹੇ ਜੱਥੇ: ਨਰਿੰਦਰ ਸਿੰਘ ਖੁਸਰੋਪੁਰ 2 ਵਾਰ ਅਕਾਲੀ ਦਲ ਮਾਨ ਵੱਲੋਂ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਚੋਣ ਵੀ ਲੜ ਚੁੱਕੇ ਹਨ। ਭਾਈ ਕਿਰਪਾਲ ਸਿੰਘ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਪ੍ਰਗਟ ਸਿੰਘ, ਭਾਈ ਪਲਵਿੰਦਰ ਸਿੰਘ, ਭਾਈ ਨਛੱਤਰ ਸਿੰਘ ਨਡਾਲਾ , ਭਾਈ ਕਰਮ ਸਿੰਘ ਭੂਈਆਂ , ਭਾਈ ਪਰਮਜੀਤ ਸਿੰਘ ਜੌਹਲ, ਭਾਈ ਅਮਰੀਕ ਸਿੰਘ ਕਿਲਾ ਹਕੀਮਾਂ ਅਤੇ ਜਿਲ੍ਹਾ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ ਭੰਡਾਲ ਆਦਿ ਦੀ ਹਾਜ਼ਰੀ ਦੌਰਾਨ ਜਥੇਦਾਰ ਨਰਿੰਦਰ ਸਿੰਘ ਖੁਸਰੋਪੁਰ, ਬੀਬੀ ਜਸਵਿੰਦਰ ਕੌਰ ਖੁਸਰੋਪੁਰ, ਬੀਬੀ ਰਣਜੀਤ ਕੌਰ ਖੁਸਰੋਪੁਰ, ਜਥੇਦਾਰ ਗੁਰਵਿੰਦਰ ਸਿੰਘ ਫਰਾਂਸ, ਜਥੇਦਾਰ ਇੰਦਰਜੀਤ ਸਿੰਘ ਖੁਸਰੋਪੁਰ, ਜਥੇਦਾਰ ਸਰਵਣ ਸਿੰਘ ਖੁਸਰੋਪੁਰ, ਕੈਪਟਨ ਸੋਹਨ ਸਿੰਘ, ਜਥੇਦਾਰ ਬੂਟਾ ਸਿੰਘ ਖੁਸਰੋਪੁਰ, ਭਾਈ ਮੰਗਲ ਸਿੰਘ ਜਥੇਦਾਰ ਮੋਹਨ ਸਿੰਘ ਅਈਆ, ਮੇਲਾ ਸਿੰਘ ਅਈਆ, ਇੰਦਰਜੀਤ ਸਿੰਘ ਬਿਹਾਰੀਪੁਰ, ਤਰਸੇਮ ਸਿੰਘ ਬਿਹਾਰੀਪੁਰ, ਪ੍ਰਗਟ ਸਿੰਘ ਬਿਹਾਰੀਪੁਰ ,ਬਲਵੰਤ ਸਿੰਘ ਔਜਲਾ, ਸੰਤੂ ਸਿੰਘ ਕਾਦੂਪੁਰ ਪ੍ਰੇਮ ਸਿੰਘ ਕਪੂਰਥਲਾ, ਕੁਲਦੀਪ ਸਿੰਘ ਕੇਸਰਪੁਰ, ਲਖਬੀਰ ਸਿੰਘ, ਨਿਰਮਲ ਸਿੰਘ, ਤਰਸੇਮ ਸਿੰਘ, ਸੁਖਦੀਪ ਸਿੰਘ, ਜੋਗਿੰਦਰ ਸਿੰਘ, ਹੈਪੀ ਸੰਘਾ, ਪਿੰਦਰ ਜੈਲਦਾਰ ਭੁਪਿੰਦਰ ਸਿੰਘ ਭਿੰਦਾ, ਰਣਜੀਤ ਸਿੰਘ ਜੀਤਾ, ਮਨਿੰਦਰ ਸਿੰਘ ਮੰਨਾ, ਅਮਨਜੋਤ ਸਿੰਘ, ਜੱਸ ਸੰਘਾ,ਇੰਦਰ ਕਾਲਾ ਸੰਘਿਆ ਆਦਿ ਨੂੰ ਭਾਈ ਤਰਸੇਮ ਸਿੰਘ ਨੇ ਅਕਾਲੀ ਦਲ “ਵਾਰਿਸ ਪੰਜਾਬ ਦੇ ” ਵਿੱਚ ਸ਼ਾਮਿਲ ਕਰਵਾਇਆ ਅਤੇ ਸਿਰੋਪੇ ਦੇ ਕੇ ਸਨਮਾਨਿਤ ਕਰਦਿਆਂ ਹੋਇਆਂ ਆਖਿਆ ਕਿ ਪੰਜਾਬ ਦੇ ਲੋਕ ਅਕਾਲੀਆਂ, ਕਾਂਗਰਸੀਆਂ, ਭਾਜਪਾਈਆਂ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਤੋਂ ਅੱਕ ਅਤੇ ਥੱਕ ਚੁੱਕੇ ਹਨ। ਓਹਨਾਂ ਆਖਿਆ ਕਿ ਵਿਧਾਨ ਸਭਾ ਚੋਣਾਂ 2027 ਵਿੱਚ ਲੋਕ, ਪੰਜਾਬ ਦੀ ਵਾਗਡੋਰ ਅਕਾਲੀ ਦਲ “ਵਾਰਿਸ ਪੰਜਾਬ ਦੇ ” ਨੂੰ ਸੌਪਣ ਲਈ ਤਿਆਰ ਬੈਠੇ ਹਨ। ਉਹਨਾਂ ਆਖਿਆ ਕਿ ਸਮੇਂ ਦੀਆਂ ਕੇਂਦਰ ਦੀ ਮੋਦੀ ਅਤੇ ਰਾਜ ਦੀ ਮਾਨ ਸਰਕਾਰ ਨੇ ਮਿਲ ਕੇ ਪੰਜਾਬ ਦੇ ਲੋਕਾਂ ਦੇ ਹੱਕਾਂ, ਅਧਿਕਾਰਾਂ , ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਨੌਜਵਾਨ ਸਿੱਖ ਆਗੂ ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਨੂੰ ਬਿਨਾਂ ਕਿਸੇ ਕਸੂਰ ਦੇ ਡਿਬੜੂਗੜ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਓਹਨਾਂ ਆਖਿਆ ਕਿ ਅਕਾਲੀ ਦਲ “ਵਾਰਿਸ ਪੰਜਾਬ ਦੇ ” ਵਿੱਚ ਸ਼ਾਮਿਲ ਹੋਣ ਵਾਲ਼ੇ ਹਰ ਧਰਮ ਦੇ ਲੋਕਾਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ। ਇਸ ਮੌਕੇ ਹਾਜ਼ਰ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਿੰਦਰ ਖਾਨੋਵਾਲ, ਸਰਪੰਚ ਜਗਦੀਪ ਸਿੰਘ ਵੰਝ, ਸਾਬਕਾ ਸਰਪੰਚ ਰਸਪਾਲ ਸਿੰਘ ਚਾਹਲ ਭਾਣੋ ਲੰਗਾ, ਭਾਈ ਰੇਸ਼ਮ ਸਿੰਘ ਚਾਹਲ, ਲਖਬੀਰ ਸਿੰਘ ਧੰਦਲ, ਭਾਈ ਨਰਿੰਦਰ ਪਾਲ ਸਿੰਘ ਆਰ ਸੀ ਐਫ, ਬਾਬਾ ਗੁਰਦੇਵ ਸਿੰਘ ਜੀ ਬਾਬਾ ਹੀਰਾ ਸਿੰਘ ਸੈਫਲਾਾਬਾਦ ਆਦਿ ਇਲਾਕ਼ੇ ਦੇ ਵੱਡੀ ਗਿਣਤੀ ਵਿੱਚ ਹਾਜ਼ਰ ਲੋਕਾਂ ਦੇ ਇਕੱਠ ਦੌਰਾਨ ਜਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਅਤੇ ਉਹਨਾਂ ਦੇ ਸਾਥੀਆਂ ਨੇ ਭਾਈ ਤਰਸੇਮ ਸਿੰਘ ਜੀ ਨੂੰ ਭਰੋਸਾ ਦਵਾਇਆ ਕਿ ਉਹ ਅਕਾਲੀ ਦਲ “ਵਾਰਿਸ ਪੰਜਾਬ ਦੇ ” ਦੀ ਮਜਬੂਤੀ ਲਈ ਦਿਨ ਰਾਤ ਸਖਤ ਮਿਹਨਤ ਕਰਨ ਲਈ ਵਚਨਬੱਧ ਹੋਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



