“ਸਮਾਰਟ ਸਕੂਲ ਹੰਬੜਾਂ ਦੇ ਸਕਾਊਟਸ ਵੱਲੋਂ ਗਣਤੰਤਰ ਦਿਵਸ ਪਰੇਡ ਲੁਧਿਆਣਾ ਵਿਖੇ ਪਲੇਠੀ ਸ਼ਿਰਕਤ”

(ਸਮਾਜ ਵੀਕਲੀ): ਭਾਰਤ ਸਕਾਊਟਸ ਅਤੇ ਗਾਈਡਸ ਦੇ ਸਟੇਟ ਆਰਗੇਨਾਈਜ਼ਰ ਕਮਿਸ਼ਨਰ ਉਂਕਾਰ ਸਿੰਘ ਦੀ ਯੋਗ ਅਗਵਾਈ ,ਯਤਨਾਂ ਅਤੇ ਉਪਰਾਲਿਆ ਹੇਠ ਜ਼ਿਲ੍ਹਾ ਅਰਗੇਨਾਈਜ਼ਰ ਸਕਾਊਟ ਮਾਸਟਰ ਮਨਦੀਪ ਸਿੰਘ ਸੇਖੋਂ ਅਤੇ ਜਸਪਾਲ ਸਿੰਘ ਦੀ ਅਗਵਾਈ ਹੇਠ ਸਮਾਰਟ ਸਕੂਲ ਹੰਬੜਾਂ ਦੇ ਸਕਾਊਟ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ ਦੁਆਰਾ ਵਿਦਿਆਰਥੀਆਂ ਵਿਚ ਦੇਸ਼ ਭਗਤੀ, ਨੈਤਿਕ ਕਦਰਾਂ ਕੀਮਤਾਂ, ਅਨੁਸ਼ਾਸ਼ਨ, ਭਾਈਚਾਰਕ ਅਤੇ ਨਸ਼ਾ ਰਹਿਤ ਜੀਵਨ ਜਾਚ ਵਰਗੇ ਗੁਣਾਂ ਨੂੰ ਪ੍ਰਫੁੱਲਤ ਕਰਨ ਦੇ ਮਨੋਰਥ ਨਾਲ ਸਮਾਰਟ ਸਕੂਲ ਹੰਬੜਾਂ ਵਿਖੇ ਸਕਾਊਟ ਯੂਨਿਟ ਕਿਰਿਆਸ਼ੀਲ ਕੀਤਾ ਅਤੇ ਗਣਤੰਤਰਤਾ ਦਿਵਸ ਸਮਾਰੋਹ ਲੁਧਿਆਣਾ ਵਿਖੇ ਸਮੂਹ ਸਕਾਊਟਸ ਨਾਲ ਭਾਗ ਲਿਆ।

ਗਣਤੰਤਰ ਪਰੇਡ ਵਿੱਚ ਸਕੂਲ ਦੇ ਤਿੰਨ ਵਿਦਿਆਰਥੀਆਂ ਗੁਰਵਿੰਦਰ ਸਿੰਘ, ਸਿਧਾਂਤ ਕੁਮਾਰ ਅਤੇ ਰਾਜ ਰੌਸ਼ਨ ਦੀ ਚੋਣ ਹੋਈ।
ਸਕੂਲ ਵਿੱਚ ਸਕਾਊਟ ਯੂਨਿਟ ਦੀ ਪ੍ਰਭਾਵਸ਼ਾਲੀ ਸ਼ੁਰੂਆਤ ਵਾਸਤੇ ਪ੍ਰਿੰਸੀਪਲ ਮੈਡਮ ਜਯਾ ਪ੍ਰਵੀਨ ਅਤੇ ਸਰਪੰਚ ਰਣਜੋਧ ਸਿੰਘ ਜੱਗਾ ਨੇ ਸਕਾਊਟ ਮਾਸਟਰ ਕਮ ਜਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਜਸਪਾਲ ਸਿੰਘ ਤੇ ਸਕਾਊਟ ਮਾਸਟਰ ਹਰਭਿੰਦਰ ਸਿੰਘ “ਮੁੱਲਾਂਪੁਰ” ਦੇ ਯਤਨਾਂ ਨੂੰ ਸਲਾਹਿਆ।

 

Previous articleਬੋਲ ਵੇ ਮੁਸਾਫ਼ਰਾ…..
Next articleਬੀਤ ਗਿਆ ਗਣਤੰਤਰ ਦਿਵਸ