ਸਰਕਾਰੀ ਸੀਨੀਅਰ ਸੈਕੰਡਰੀ ਹਸਨਪੁਰ ਵਿਖੇ ਮਨਾਇਆ ਗਿਆ ਸਾਇੰਸ ਮੇਲਾ।

(ਸਮਾਜ ਵੀਕਲੀ): ਅੱਜ ਮਿਤੀ 18 ਅਕਤੂਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ਵਿਖੇ ਸਾਇੰਸ ਮੇਲਾ ਸਕੂਲ ਦੇ ਬੱਚਿਆਂ ਵੱਲੋਂ ਬੜੇ ਉਤਸ਼ਾਹ ਨਾਲ ਲਗਾਇਆ ਗਿਆ। ਇਸ ਮੇਲੇ ਵਿੱਚ ਬੱਚਿਆਂ ਵੱਲੋਂ ਮੈਡਮ ਮੋਨਿਕਾ ਰਾਣੀ ਜੀ ਸਾਇੰਸ ਅਧਿਆਪਕਾ ਦੀ ਯੋਗ ਅਗਵਾਈ ਵਿੱਚ ਸਾਇੰਸ ਦੀਆਂ ਵੱਖੋ ਵੱਖਰੀਆਂ ਐਕਟੀਵਿਟੀ ਕਰ ਕੇ ਦਿਖਾਈਆਂ ਗਈਆਂ।ਬੱਚਿਆਂ ਵਿੱਚ ਇਸ ਮੇਲੇ ਪ੍ਰਤੀ ਬਹੁਤ ਉਤਸ਼ਾਹ ਸੀ। ਬੱਚਿਆਂ ਨੇ ਬੜੇ ਚਾਅ ਨਾਲ ਆਪੋ ਆਪਣੇ ਪ੍ਰਯੋਗ ਕਰ ਕੇ ਦਿਖਾਏ। ਇਸ ਸਮੇਂ ਪਿੰਡ ਹਸਨਪੁਰ ਦੇ ਸਰਪੰਚ ਸ. ਗੁਰਚਰਨ ਸਿੰਘ ਜੀ ਬੱਚਿਆਂ ਦੀ ਇਸ ਕਾਰਗੁਜ਼ਾਰੀ ਨੂੰ ਦੇਖਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਓਹਨਾਂ ਕਿਹਾ ਕਿ ਬੱਚਿਆਂ ਦੇ ਦਿਮਾਗੀ ਵਿਕਾਸ ਲਈ ਇਹੋ ਜਿਹੇ ਉੱਦਮ ਕਰਨੇ ਬਹੁਤ ਸ਼ਲਾਘਾਯੋਗ ਕਦਮ ਹੈ।

ਸਕੂਲ ਦੇ ਚੇਅਰਮੈਨ ਸ. ਜਗਰੂਪ ਸਿੰਘ ਜੀ ਨੇ ਇਸ ਮੇਲੇ ਦੀ ਬਹੁਤ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਇੰਸ ਦੇ ਮੇਲੇ ਬੱਚਿਆਂ ਲਈ ਚੰਗੀ ਸਿਖਲਾਈ ਦਾ ਸਾਧਨ ਵੀ ਹਨ। ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਮੈਡਮ ਮਨਦੀਪ ਕੌਰ ਜੀ ਕਮ ਬੀ. ਐਨ. ਓ. ਲੁਧਿਆਣਾ 2 ਬਲਾਕ ਨੇ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਬੱਚਿਆਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ।ਇਸ ਸਮੇਂ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਇਸ ਸਾਇੰਸ ਮੇਲੇ ਵਿੱਚ ਆ ਕੇ ਸਾਇੰਸ ਮੇਲੇ ਦੇ ਪ੍ਰਯੋਗਾਂ ਨੂੰ ਧਿਆਨ ਨਾਲ ਦੇਖਿਆ ਗਿਆ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਸਤਕਾਂ ਦਾ ਸਾਥ – ਉੱਤਮ ਸਾਥ
Next articleਜਵਾਈ ਨੇ ਅੱਗ ਲਗਾ ਕੇ ਸੱਸ ਸਹੁਰਾ, ਪਤਨੀ ਤੇ ਦੋ ਮਾਸੂਮ ਬੱਚਿਆਂ ਨੂੰ ਜਿੰਦਾ ਜਲਾ ਕੇ ਮਾਰਿਆ