HOME ਅੰਧ – ਵਿਸ਼ਵਾਸਾਂ ਵਿਰੁੱਧ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਅੰਧ – ਵਿਸ਼ਵਾਸਾਂ ਵਿਰੁੱਧ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

1

ਸ਼੍ਰੀ ਅਨੰਦਪੁਰ ਸਾਹਿਬ   (ਸਮਾਜ ਵੀਕਲੀ)   ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦੇ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੇ ਸਵੇਰ ਦੀ ਸਭਾ ਦੇ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਅੰਧ – ਵਿਸ਼ਵਾਸਾਂ ਵਿਰੁੱਧ ਜਾਗਰੂਕ ਕੀਤਾ ਅਤੇ ਇਸ ਸੰਬੰਧੀ ਤਰਕਸ਼ੀਲ ਸੋਚ ਅਤੇ ਵਿਗਿਆਨਿਕ ਨਜ਼ਰੀਆ ਅਪਣਾਉਣ ਲਈ ਉਦਾਹਰਨਾ ਸਹਿਤ ਸਮਝਾਇਆ ਤੇ ਦੱਸਿਆ ਕਿ ਕਈ ਵਾਰ ਅਸੀਂ ਸੋਸ਼ਲ ਮੀਡੀਆ ਰਾਹੀਂ ਜਾਂ ਹੋਰ ਸਾਧਨਾਂ ਰਾਹੀਂ ਕਈ ਤਰ੍ਹਾਂ ਦੇ ਅੰਧ – ਵਿਸ਼ਵਾਸਾਂ ਜਾਂ ਭਰਮ – ਭੁਲੇਖਿਆਂ ਆਦਿ ਵਿੱਚ ਪੈ ਜਾਂਦੇ ਹਾਂ , ਜਿਸ ਨਾਲ਼ ਵਿਦਿਆਰਥੀ ਦੀ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਸਮਝਾਉਂਦੇ ਹੋਇਆ ਕਿਹਾ ਕਿ ਇਹ ਵਿਗਿਆਨ ਤੇ ਕੰਪਿਊਟਰ ਦਾ ਯੁਗ ਹੈ ਤੇ ਸਾਨੂੰ ਹਰ ਗੱਲ ਨੂੰ ਵਿਗਿਆਨਿਕ ਨਜਰੀਏ ਅਤੇ ਤਰਕ ਦੇ ਨਾਲ ਦੇਖਣਾ , ਸਮਝਣਾ ਤੇ ਜਾਂਚਣਾ ਚਾਹੀਦਾ ਹੈ ਅਤੇ ਅਜੋਕੇ ਕੰਪਿਊਟਰ ਯੁਗ ਵਿੱਚ ਸਾਨੂੰ ਕਿਸੇ ਤਰ੍ਹਾਂ ਦੇ ਵੀ ਭਰਮ – ਭੁਲੇਖਿਆਂ ਤੇ ਅੰਧ – ਵਿਸ਼ਵਾਸਾਂ ਵਿੱਚ ਨਹੀਂ ਪੈਣਾ ਚਾਹੀਦਾ ਤੇ ਆਪਣਾ  ਜੀਵਨ ਤਰਕ ਅਤੇ ਵਿਗਿਆਨਿਕ ਨਜਰੀਏ ਨੂੰ ਅਪਣਾਉਂਦੇ ਹੋਏ ਸਕਾਰਾਤਮਕ ਸਹੀ ਤੇ ਉਸਾਰੂ ਸੋਚ ਨਾਲ ਜਿਉਣਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਪੜ੍ਹਾਈ ਕਰਕੇ ਤੇ ਵਿਗਿਆਨਕ ਸੋਚ ਅਪਣਾ ਕੇ ਹੀ ਵਧੀਆ ਇਨਸਾਨ ਤੇ ਦੇਸ਼ ਦੇ ਚੰਗੇ ਨਾਗਰਿਕ ਬਣਿਆ ਜਾ ਸਕਦਾ ਹੈ। ਇਸ ਮੌਕੇ ਸਕੂਲ ਮੁਖੀ ਮੈਡਮ ਅਮਨਪ੍ਰੀਤ ਕੌਰ , ਸ਼ਾਮ ਲਾਲ , ਅਮਨਦੀਪ ਸਿੰਘ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਟਰੰਪ ਦੇ 50% ਟੈਰਿਫ ਨੇ ਆਪਣਾ ਅਸਰ ਦਿਖਾਇਆ ਹੈ, ਵਾਲਮਾਰਟ, ਐਮਾਜ਼ਾਨ ਅਤੇ ਕਈ ਹੋਰ ਕੰਪਨੀਆਂ ਨੇ ਭਾਰਤ ਤੋਂ ਆਰਡਰ ਰੋਕ ਦਿੱਤੇ
Next articleਆ ਵੇ ਨਿੱਕਿਆ…