HOME ਆ ਵੇ ਨਿੱਕਿਆ…

ਆ ਵੇ ਨਿੱਕਿਆ…

1
ਮਨਜੀਤ ਕੌਰ ਧੀਮਾਨ
(ਸਮਾਜ ਵੀਕਲੀ)
ਰੱਖੜੀ ਤੇ ਇਸ ਵਾਰ,
ਆ ਵੇ ਨਿੱਕਿਆ।
ਭੈਣ ਦੇ ਗਲ਼ ਬਾਹਾਂ ਆ,
ਪਾ ਵੇ ਮਿੱਠਿਆ।
ਰੱਖੜੀ ਤੇ…
ਬੜੀ ਦੇਰ ਹੋ ਗਈ,
ਤੈਨੂੰ ਤੱਕਿਆ ਨਹੀਂ।
ਤੇਰੀ ਥਾਂ ਪਰ ਹੋਰਾਂ ਨੂੰ,
ਕਦੇ ਰੱਖਿਆ ਨਹੀਂ।
ਭਾਵੇਂ ਲੜ ਹੀ ਲਵੀਂ,
ਪਰ ਆ ਵੇ ਤਿੱਖਿਆ।
ਰੱਖੜੀ ਤੇ…
ਭੈਣਾਂ ਨੂੰ ਵੀਰਿਆ ਵੇ,
ਚਾਅ ਈ ਹੁੰਦਾ ਏ।
ਮਾਪਿਆਂ ਦੇ ਘਰ ਦਾ,
ਭਾਈ ਹੁੰਦੇ ਕੁੰਡਾ ਨੇ।
ਇਹ ਰਿਸ਼ਤਾ ਪਾਕ,
ਕਦੇ ਨਾ ਵੇ ਵਿਕਿਆ।
ਰੱਖੜੀ ਤੇ…
ਸਭਨਾਂ ਦੇ ਦਰ ਰੌਣਕ,
ਤੇਰੀ ਭੈਣ ‘ਕੱਲੀ ਵੇ।
ਕਿੱਥੇ ਮੇਰੀ ਮਾਂ ਜਾਏ ਨੇ,
ਜਗ੍ਹਾ ਜਾ ਕੇ ਮੱਲੀ ਵੇ।
ਰੁੱਸ ਕੇ ਰੱਬ ਕੋਲ਼ ਜਾਣਾ।
ਕਿੱਥੋਂ ਹਾਅ ਵੇ ਸਿੱਖਿਆ।
ਰੱਖੜੀ ਤੇ…
ਲੋਕਾਂ ਭਾਣੇ ਮਰ ਜਾਂਦੇ ਪਰ,
ਮਾਂ,ਪਿਓ,ਵੀਰੇ ਮਰਦੇ ਨਹੀਂ।
ਸਾਹਾਂ ਅੰਦਰ ਅੱਲੇ ਰਹਿੰਦੇ,
ਫੱਟ ਕਦੇ ਵੀ ਭਰਦੇ ਨਹੀਂ।
ਪੇਕਿਆਂ ਵਰਗੇ ਸਾਕ ਵਾਂਗੂੰ,
ਕੋਈ ਨਾ ਵੇ ਦਿਖਿਆ।
ਰੱਖੜੀ ਤੇ…
ਤੇਰਾ ਮੇਰਾ ਰਿਸ਼ਤਾ ਪਿਆਰਾ,
ਕਦੇ ਨਾ ਭੁੱਲਣਾ ਮੈਨੂੰ।
‘ਮਨਜੀਤ’ ਦਾ ਚਿਹਰਾ ਤਾਂ,
ਖੌਰੇ ਯਾਦ ਹੋਏਗਾ ਤੈਨੂੰ।
ਰੱਬ ਦੇ ਮੂਹਰੇ ਜ਼ੋਰ ਕੀ,
ਇਹੀ ਤਾਂ ਵੇ ਵਿਥਿਆ।
ਰੱਖੜੀ ਤੇ…
ਮਨਜੀਤ ਕੌਰ ਧੀਮਾਨ,                                                     
ਸ਼ੇਰਪੁਰ, ਲੁਧਿਆਣਾ।                               
ਸੰ:9464633059
Previous articleਅੰਧ – ਵਿਸ਼ਵਾਸਾਂ ਵਿਰੁੱਧ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
Next articleਦਲ ਖਾਲਸਾ ਵੱਲੋਂ ਮਨਾਈ ਜਾਏਗੀ ਕਾਲ਼ੀ ਤੇ ਅੰਨ੍ਹੀ ਆਜ਼ਾਦੀ; 14 ਨੂੰ ਜਲੰਧਰ ‘ਚ ਹੋਵੇਗਾ ਮਾਰਚ : ਗੁਰਨਾਮ ਸਿੰਘ ਮੂਣਕਾਂ