HOME ਮਾਛੀਵਾੜਾ ਵਿੱਚ ਸਕੂਲੀ ਲੜਕੀਆ ਨਾਲ ਹੁਣ ਨਹੀਂ ਹੋਵੇਗੀ ਛੇੜਛਾੜ

ਮਾਛੀਵਾੜਾ ਵਿੱਚ ਸਕੂਲੀ ਲੜਕੀਆ ਨਾਲ ਹੁਣ ਨਹੀਂ ਹੋਵੇਗੀ ਛੇੜਛਾੜ

2
ਛੁੱਟੀ ਮੌਕੇ ਲੇਡੀਜ਼ ਪੁਲਿਸ ਕਰ ਰਹੀ ਹੈ ਵਿਸ਼ੇਸ਼ ਗਸ਼ਤ 
ਮਾਛੀਵਾੜਾ ਸਾਹਿਬ    (ਸਮਾਜ ਵੀਕਲੀ)     ਬਲਬੀਰ ਸਿੰਘ ਬੱਬੀ :-ਇਸ ਵੇਲੇ ਸਮੁੱਚੇ ਪੰਜਾਬ ਵਿੱਚ ਹੀ ਰੋਜ਼ਾਨਾ ਅਜਿਹੀਆਂ ਵਾਰਦਾਤਾਂ ਹੁੰਦੀਆਂ ਹਨ ਜੋ ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ ਹਨ ਤੇ ਨਾਲ ਹੀ ਸੁਰੱਖਿਆ ਤੇ ਕਾਨੂੰਨ ਉੱਪਰ ਅਨੇਕਾਂ ਤਰ੍ਹਾਂ ਦੇ ਸਵਾਲ ਵੀ ਖੜੇ ਹੁੰਦੇ ਹਨ। ਇਹ ਤਾਂ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਸਕੂਲਾਂ ਕਾਲਜਾਂ ਦੇ ਵਿੱਚ ਜਦੋਂ ਛੁੱਟੀ ਹੁੰਦੀ ਹੈ ਤਾਂ ਕੁਝ ਆਸ਼ਿਕ ਕਿਸਮ ਦੇ ਨੌਜਵਾਨ ਸਕੂਲਾਂ ਤੋਂ ਆ ਰਹੀਆਂ ਵਿਦਿਆਰਥਣਾਂ ਨੂੰ ਤੰਗ ਪਰੇਸ਼ਾਨ ਕਰਦੇ ਰਹਿੰਦੇ ਹਨ ਤੇ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਅਨੇਕਾਂ ਥਾਵਾਂ ਉੱਤੇ ਲੜਾਈਆਂ ਵੀ ਹੋਈਆਂ ਹਨ। ਅਜਿਹੀ ਸਥਿਤੀ ਦੇ ਵਿੱਚ ਮਾਛੀਵਾੜਾ ਪੁਲਿਸ ਨੇ ਇੱਕ ਵਧੀਆ ਕੰਮ ਕੀਤਾ ਹੈ ਜਦੋਂ ਵੀ ਸਕੂਲ ਕਾਲਜ ਆਦਿ ਨੂੰ ਛੁੱਟੀ ਹੋਵੇਗੀ ਤਾਂ ਛੁੱਟੀ ਦੇ ਸਮੇਂ ਹੀ ਦੋ ਲੇਡੀਜ਼ ਪੁਲਿਸ ਮੁਲਾਜ਼ਮ ਵਿਸ਼ੇਸ਼ ਸਕੂਟੀ ਦੇ ਉੱਪਰ ਸਕੂਲਾਂ ਕਾਲਜਾਂ ਦੇ ਅੱਗੇ ਗਸ਼ਤ ਕਰਨਗੀਆਂ ਤਾਂ ਕਿ ਸਕੂਲੀ ਵਿਦਿਆਰਥਣਾਂ ਦੇ ਨਾਲ ਮਨ ਚਲੇ ਆਸ਼ਕ ਕਿਸੇ ਕਿਸਮ ਦੀ ਕੋਈ ਛੇੜਖਾਨੀ ਜਾਂ ਹੋਰ ਘਟੀਆ ਕਾਰਵਾਈ ਨਾ ਕਰਨ ਇਸ ਸਬੰਧ ਦੇ ਵਿੱਚ ਦੋ ਔਰਤ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਪੱਕੇ ਤੌਰ ਉੱਤੇ ਲਗਾ ਦਿੱਤੀ ਗਈ ਹੈ ਪਿਛਲੇ ਦਿਨੀ ਐਸ ਐਸ ਪੀ ਦਫਤਰ ਖੰਨਾ ਦੇ ਵਿੱਚ ਜੋ ਵਿਸ਼ੇਸ਼ ਸਕੂਟੀਆਂ ਪੀ ਸੀ ਆਰ ਔਰਤ ਪੁਲਿਸ ਮੁਲਾਜ਼ਮਾਂ ਨੂੰ ਇਹਨਾਂ ਕੰਮਾਂ ਲਈ ਦਿੱਤੀਆਂ ਸਨ ਉਹ ਹੁਣ ਮਾਛੀਵਾੜਾ ਵਿੱਚ ਵੀ ਗਸ਼ਤ ਕਰਨਗੀਆਂ ਪੁਲਿਸ ਵੱਲੋਂ ਇਸ ਸਬੰਧੀ ਵਿਸ਼ੇਸ਼ ਅਨਾਊਂਸਮੈਂਟ ਵੀ ਕਰ ਦਿੱਤੀ ਗਈ ਹੈ।ਪੁਲਿਸ ਵੱਲੋਂ ਚੁੱਕੇ ਹੋਏ ਇਸ ਤਰ੍ਹਾਂ ਦੇ ਕਦਮ ਦੀ ਜਿੱਥੇ ਵਿਦਿਆਰਥਣਾਂ ਦੇ ਮਾਪੇ ਸਰਾਹਨਾ ਕਰਦੇ ਹਨ ਉੱਥੇ ਹੀ ਆਮ ਲੋਕਾਂ ਦਾ ਕਹਿਣਾ ਹੈ ਕਿ ਇਹ ਪੁਲਿਸ ਦਾ ਵਧੀਆ ਕਦਮ ਹੈ ਕਿਉਂਕਿ ਕੁਝ ਘਟੀਆ ਕਿਸਮ ਦੇ ਮਨਚਲੇ ਨੌਜਵਾਨ ਅਕਸਰ ਹੀ ਆਉਣ ਜਾਣ ਵਾਲੀਆਂ ਕੁੜੀਆਂ ਨੂੰ ਤੰਗ ਕਰਦੇ ਸਨ ਛੇੜਛਾੜ ਤੇ ਹੋਰ ਤੰਜ ਕਸਦੇ ਨਜ਼ਰ ਆਉਂਦੇ ਸਨ ਇਸ ਤਰਾਂ ਨਾਲ ਹੁਣ ਅਜਿਹਾ ਕੁਝ ਨਹੀਂ ਹੋਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article ਸ਼ਹੀਦ ਭਾਈ ਮਤੀ ਦਾਸ ਦੇ ਪਰਿਵਾਰ ਦੀ ਨੌਵੀਂ ਪੀੜ੍ਹੀ ਵਿੱਚੋਂ ਭਾਈ ਚਰਨਜੀਤ ਸਿੰਘ ਨੂੰ ਪ੍ਰਮੁੱਖ ਸ਼ਖਸ਼ੀਅਤਾਂ ਵੱਲੋਂ ਜੈਕਾਰਿਆਂ ਦੀ ਗੂੰਜ ‘ਚ ਕੀਤਾ ਗਿਆ ਸਨਮਾਨਿਤ 
Next articleਵਿਦਿਆਰਥੀ ਹੁਣ ਆਈਲੈਟਸ ਦੇ ਨਾਲ ਜਾਂ ਬਿਨਾ ਯੂ.ਕੇ ਵਿੱਚ ਪੜਾਈ ਕਰ ਸਕਦੇ-ਅਮਿਤੋਜ ਸਿੰਘ