(ਸਮਾਜ ਵੀਕਲੀ) ਸਕੂਲ ਆਫ਼ ਐਮੀਨੈਂਸ ‘ਚ ਚੰਗੀ ਕਾਰਗੁਜ਼ਾਰੀ ਤੋਂ ਬਾਅਦ ਹੁਣ ਐਨ. ਐਮ. ਐਮ. ਐਸ਼. ਪ੍ਰੀਖਿਆ ਵਿੱਚ ਵੀ ਸਰਕਾਰੀ ਮਿਡਲ ਸਕੂਲ ਭੈਣੀ ਰੋੜਾ ਦਾ ਸ਼ਾਨਦਾਰ ਪ੍ਰਦਰਸ਼ਨ । ਸਰਕਾਰੀ ਮਿਡਲ ਸਕੂਲ ਭੈਣੀ ਰੋੜਾ ਦੇ ਵਿਦਿਆਰਥੀਆਂ ਵੱਲੋਂ ਪਹਿਲਾਂ ਸਕੂਲ ਆਫ ਐਮੀਨੈਂਸ ਵਿੱਚ ਜਮਾਤ ਨੌਵੀਂ ਲਈ ਪ੍ਰੀਖਿਆ ਵਿੱਚ ਸ਼ਾਨਦਾਰ ਪਰਦਰਸ਼ਨ ਕੀਤਾ ਅਤੇ ਹੁਣ ਸਕਾਲਰਸ਼ਿਪ ਲਈ ਐਨ. ਐਮ. ਐਮ. ਐਸ਼. ਦੀ ਪ੍ਰੀਖਿਆ ਵਿੱਚ ਵੀ ਮਲ੍ਹਾਂ ਮਾਰੀਆਂ । ਇਹ ਪ੍ਰੀਖਿਆ ਸਕੂਲ ਦੇ ਪੰਜ ਵਿਦਿਆਰਥੀਆਂ ਵੱਲੋਂ ਚੰਗੇ ਅੰਕ ਪ੍ਰਾਪਤ ਕਰਦੇ ਹੋਏ ਪਾਸ ਕੀਤੀ । ਇਹਨਾਂ ਵਿਦਿਆਰਥੀਆਂ ਵਿੱਚੋਂ ਮਹਿਕਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਨੇ 120 ਅੰਕ ਪ੍ਰਾਪਤ ਕਰਕੇ ਲੁਧਿਆਣੇ ਜ਼ਿਲ੍ਹੇ ਵਿੱਚੋਂ ਤੀਜਾ, ਰਸਪਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ 114 ਅੰਕ ਪ੍ਰਾਪਤ ਕਰਕੇ ਨੌਵਾਂ ਸਥਾਨ ਪ੍ਰਾਪਤ ਕੀਤਾ ਇਸੇ ਤਰਾਂ ਯੁਵਰਾਜ ਸਿੰਘ ਚਹਿਲ ਪੁੱਤਰ ਗੁਰਮੀਤ ਸਿੰਘ ਨੇ 105, ਹਰਜੋਤ ਕੌਰ ਪੁੱਤਰੀ ਹਰਵਿੰਦਰ ਸਿੰਘ ਨੇ 92 ਅਤੇ ਗਗਨਦੀਪ ਕੌਰ ਪੁੱਤਰੀ ਹਾਕਮ ਸਿੰਘ ਨੇ 85 ਅੰਕ ਪ੍ਰਾਪਤ ਕੀਤੇ । ਜਿਕਰਯੋਗ ਹੈ ਕਿ ਸਰਕਾਰ ਵੱਲੋਂ ਲਈ ਗਈ ਇਸ ਐਨ. ਐਮ. ਐਮ. ਐਸ਼. ਦੀ ਵਜ਼ੀਫ਼ਾ ਸੰਬੰਧੀ ਪ੍ਰੀਖਿਆ ਤਹਿਤ ਪਾਸ ਹੋਏ ਵਿਦਿਆਰਥੀਆਂ ਨੂੰ ਜਮਾਤ ਨੌਵੀ ਤੋਂ ਬਾਰਵੀਂ ਤੱਕ ਹਰ ਸਾਲ 12000 ਹਜ਼ਾਰ ਰੁਪਏ ਕੁੱਲ 48000/- ਰੁਪਏ ਮਿਲਣਗੇ । ਵਿਦਿਆਰਥੀਆਂ ਦੇ ਮਾਪਿਆਂ ਵੱਲੋ ਬੱਚਿਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਅਧਿਆਪਕਾਂ ਨੂੰ ਦਿੰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ । ਸਕੂਲ ਇੰਚਾਰਜ ਮਾ.ਮਨਵਿੰਦਰ ਸਿੰਘ, ਮਾ. ਪਰਮਜੀਤ ਸਿੰਘ , ਮੈਡਮ ਰਮਨਪ੍ਰੀਤ ਕੌਰ, ਮੈਡਮ ਗੁਰਪ੍ਰੀਤ ਕੌਰ ਅਤੇ ਮਾ. ਸੁਖਪਾਲ ਸਿੰਘ ਵੱਲੋਂ ਮੈਰਿਟ ਵਿੱਚ ਆਏ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਿਆਂ ਬੱਚਿਆਂ ਦੇ ਉੱਜਵਲ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆਂ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly