ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਦੀਆਂ ਜੁੱਡੋ ਅਤੇ ਕੁਰਾਸ਼ ਦੀਆਂ ਖਿਡਾਰਨਾਂ ਦੀ ਜਿ਼ਲ੍ਹਾ ਪੱਧਰੀ ਟੂਰਨਾਮੈਂਟ ’ਚ ਭਾਰੀ ਜਿੱਤ

ਫੋਟੋ : ਅਜਮੇਰ ਦੀਵਾਨਾ

ਹੁਸਿ਼ਆਰਪੁਰ, (ਸਮਾਜ ਵੀਕਲੀ) (ਤਰਸੇਮ ਦੀਵਾਨਾ)– ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਲਲਿਤਾ ਅਰੋੜਾ ਅਤੇ ਸਪੋਰਟਸ ਕੁਅਰਾਡੀਨੇਟਰ ਜਗਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਨਡੋਰ ਸਟੇਡੀਅਮ ਹੁਸਿ਼ਆਰਪੁਰ ਵਿਖੇ ਹੋਏ ਜਿ਼ਲ੍ਹਾ ਪੱਧਰੀ ਜੁੱਡੋ ਤੇ ਕੁਰਾਸ਼ ਦੇ ਮੁਕਾਬਲਿਆਂ ’ਚ ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਦੀਆਂ ਖਿਡਾਰਨਾਂ ਨੇ ਭਾਰੀ ਜਿੱਤ ਪ੍ਰਾਪਤ ਕੀਤੀ ਹੈ। ਇਸ ਸਬੰਧੀ ਪ੍ਰਿੰ: ਸੁਰਜੀਤ ਸਿੰਘ ਬੱਧਣ ਨੇ ਦੱਸਿਆ ਕਿ ਜੁੱਡੋ ਦੇ ਹੋਏ ਮੁਕਾਬਲਿਆਂ ’ਚ 12 ਗੋਲਡ, 3 ਸਿਲਵਰ ਅਤੇ ਇੱਕ ਕਾਂਸੇ ਦਾ ਅਤੇ ਕੁਰਾਸ਼ ਦੇ ਮੁਕਾਬਲਿਆਂ ’ਚ 15 ਗੋਲਡ, 7 ਸਿਲਵਰ ਅਤੇ 2 ਕਾਂਸੇ ਦੇ ਤਮਗੇ ਜਿੱਤ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਲੜਕੀਆਂ ਦੇ ਜੁੱਡੋ ਦੇ ਅੰਡਰ-14 ਵਰਗ ’ਚ ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਦੀਆਂ ਖਿਡਾਰਨਾਂ ਅਰਸ਼ਦੀਪ (23 ਕਿਲੋਗ੍ਰਾਮ) ਅਤੇ ਆਲਿਆ (32 ਕਿਲੋਗ੍ਰਾਮ) ਨੇ ਪਹਿਲਾ, ਅੰਡਰ-17 (44 ਕਿਲੋਗ੍ਰਾਮ) ਵਰਗ ’ਚ ਕੁਮ-ਕੁਮ, ਹਰਪ੍ਰੀਤ ਅਤੇ ਮੰਨਤ ਨੇ ਪਹਿਲਾ, ਰਵਨੀਤ ਅਤੇ ਸੁਖਮਨ ਨੇ ਦੂਜਾ ਅਤੇ ਮੋਨਿਕਾ ਨੇ ਤੀਸਰਾ, ਅੰਡਰ-19 ਵਰਗ ’ਚ ਦਿਆ, ਖੁਸ਼ਪ੍ਰੀਤ, ਰੇਸ਼ਮੀ, ਸਿਮਰਨ, ਜਸਕਿਰਤ ਨਿਖਿਤਾ ਤੇ ਸੁਮੀਕਸ਼ਾ ਨੇ ਪਹਿਲਾ ਅਤੇ ਸੁਰੀਤਾਪਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਹੀ ਤਰ੍ਹਾਂ ਕੁਰਾਸ਼ ਅੰਡਰ-14 ਵਰਗ ’ਚ ਅਰ਼ਦੀਪ, ਰਾਜਵੀਰ, ਆਲਿਆ, ਰੇਸ਼ਮਾ, ਪ੍ਰਭਦੀਪ ਤੇ ਰੋਜੀ ਨੇ ਪਹਿਲਾ ਅਤੇ ਐਵਲੀਨ ਅਤੇ ਰਵਨੀਤ ਨੇ ਦੂਜਾ, ਅੰਡਰ-17 ਵਰਗ ’ਚ ਮੰਨਤ ਨੇ ਪਹਿਲਾ, ਦਿਆ, ਨੇਹਾ, ਕੁਮਕੁਮ, ਵਿਸ਼ਾਲੀ ਨੇ ਦੂਸਰਾ ਤੇ ਮੋਨਿਕਾ ਨੇ ਤੀਸਰਾ, ਅੰਡਰ-19 ਵਰਗ ’ਚ ਨਿਖਿਤਾ, ਖੁਸ਼ਪ੍ਰੀਤ, ਰੇਸ਼ਮੀੌ, ਪਾਇਲ, ਸਿਮਰਨ, ਜਸਕਿਰਤ, ਸਮਿਕਸ਼ਾ ਅਤੇ ਸਰੀਤਾਪਾਲ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਕੂਲ ਦਾ ਮਾਣ ਵਧਾਇਆ। ਉਨ੍ਹਾਂ ਕਿਹਾ ਕਿ ਇਸ ਸ਼ਾਨਦਾਰ ਜਿੱਤ ਦਾ ਸਿਹਰਾ ਖਿਡਾਰਨਾ, ਕੋਚ ਅਨੂਪਮ ਠਾਕੁਰ, ਸੰਦੀਪ ਕੁਮਾਰ ਅਤੇ ਸਮੂਹ ਸਟਾਫ ਦੀ ਸਖਤ ਮਿਹਨਤ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ’ਚ ਮਿਆਰੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।ਇਸ ਮੌਕੇ ਪ੍ਰਿਤਪਾਲ ਸਿੰਘ,  ਜਸਵਿੰਦਰ ਸਿੰਘ ਸਹੋਤਾ,ਪਰਮਜੀਤ, ਮਨਿੰਦਰ ਸਿੰਘ, ਸੰਦੀਪ ਕੁਮਾਰ, ਰਣਬੀਰ ਸਿੰਘ, ਵਰਿੰਦਰ ਸਿੰਘ, ਪਰਮਿੰਦਰ ਸਿੰਘ, ਕਮਲਜੀਤ ਸਿੰਘ, ਬਲਬੀਰ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਲਵ ਕੁਮਾਰ, ਜੋਗਿੰਦਰ ਸਿੰਘ, ਰਣਜੀਤ ਸਿੰਘ, ਰਵਿੰਦਰ ਸਿੰਘ, ਹਰਮਿੰਦਰਪਾਲ ਸੈਣੀ, ਸੰਤੋਸ਼ ਕੁਮਾਰੀ, ਸਰਬਜੀਤ ਕੌਰ, ਦਲਜੀਤ ਕੌਰ, ਰੀਟਾ ਸੈਣੀ, ਸੀਮਾ ਰਾਣੀ , ਰਾਜ ਰਾਣੀ, ਬਲਜੀਤ ਕੌਰ, ਗੁਰਪ੍ਰੀਤ ਕੌਰ, ਹਰਜਿੰਦਰ ਕੌਰ, ਕੁਲਵਿੰਦਰ ਕੌਰ, ਮੋਨਿਕਾ ਕੌਸਿ਼ਲ, ਕਰਨ ਗੁਪਤਾ, ਬਿੰਦੂ ਬਾਲਾ, ਰਾਜੇਸ਼ ਕੁਮਾਰੀ, ਪੂਜਾ ਰਾਣੀ, ਮੀਨਾ ਰਾਣੀ, ਅਨੂਪਮ ਠਾਕੁਰ, ਸੁਖਜੀਤ ਕੌਰ, ਮਨਦੀਪ ਕੌਰ, ਸ਼ਮਾ ਨੰਦਾ, ਰਮਨਪ੍ਰੀਤ ਕੌਰ, ਪਰਵੀਨ, ਕੁਲਵਿੰਦਰ ਕੌਰ, ਸੀਮਾ, ਸੁਨੀਤਾ ਕੁਮਾਰੀ, ਨੀਲਮ ਭਾਟੀਆ, ਪਰਨੀਤ ਕੌਰ, ਸੁਮਨ, ਅਮਨਦੀਪ, ਸਤਪਾਲ, ਕੈਂਪਸ ਮੈਨੇਜਰ ਸ਼ਾਮ ਲਾਲ, ਭੁਪਿੰਦਰ ਸਿੰਘ, ਗੁਰਨਾਮ ਸਿੰਘ ਆਦਿ ਸਮੇਤ ਸਮੂਹ ਵਿਦਿਆਰਥੀ ਹਾਜਰ ਸਨ।
ਕੈਪਸ਼ਨ- ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਦੀਆਂ ਜੇਤੂ ਖਿਡਾਰਨਾਂ ਦੇ ਨਾਲ ਹਨ ਪ੍ਰਿੰ: ਸੁਰਜੀਤ ਸਿੰਘ ਬੱਧਣ, ਕੋਚ ਅਨੂਪਮ ਠਾਕੁਰ, ਸੰਦੀਪ ਕੁਮਾਰ, ਜਸਵਿੰਦਰ ਸਿੰਘ ਸਹੋਤਾ ਅਤੇ ਹੋਰ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਰਾਮਗੜੀਆ ਸਿੱਖ ਆਰਗਨਾਈਜੇਸ਼ਨ ਦੀ ਹੋਈ ਅਹਿਮ ਮੀਟਿੰਗ
Next articleਖੇਲੋ ਇੰਡੀਆ ਓਪਨ ਸਟੇਟ ਜੂਡੋ ਚੈਂਪੀਅਨਸ਼ਿਪ 2024 ਵਿੱਚੋਂ ਪਹਿਲਾ ਇਨਾਮ ਗ਼ੋਰੀ ਢੰਡਾ ਨੇ ਗੋਲਡ ਮੈਡਲ ਜਿੱਤਿਆ