(ਸਮਾਜ ਵੀਕਲੀ)
ਉਹ ਦਿਨ ਵਧੀਆ ਹੁੰਦੇ ਸੀ,
ਜਦੋਂ ਸਕੂਲ ਜਾਂਦੇ ਹੁੰਦੇ ਸੀ,
ਯਾਰਾਂ ਨਾਲ ਬਹਾਰਾਂ ਸੀ,
ਸੋਚ ਭਰੀ ਨਾਲ ਪਿਆਰਾਂ ਸੀ,
ਫੇਰ ਕਾਲਜ ਦੀ ਆ ਗਈ ਵਾਰੀ,
ਜਿੱਥੇ ਦੁਨੀਆਂ ਬੜੀ ਸੀ ਨਿਆਰੀ,
ਖੁਸ਼ੀ ਵਿੱਚ ਰਹਿੰਦੇ ,ਹਵਾ ਚ ਉਡਾਰੀ,
ਕਦੇ ਕਲਾਸਾਂ ਲਾਉਂਦੇ ,ਕਦੇ ਛੱਡ ਦਿੰਦੇ,
ਬੜੇ ਖੁਸ਼ ਰਹਿੰਦੇ ,ਨੱਚਦੇ ਗਾਉਂਦੇ,
ਕਦੇ ਲੜ ਪੈਂਦੇ ,ਕਦੇ ਇਕੱਠੇ ਬਹਿੰਦੇ,
ਕਦੇ ਕੰਟੀਨ ਚ ਜਾਂਦੇ ,ਬਰੈਡ ਸੀ ਖਾਂਦੇ,
ਕਦੇ ਗਰਾਊਂਡ ਵਿੱਚ ਸੀ ਦੌੜਾਂ ਲਗਾਉਂਦੇ,
ਹੁਣ ਯਾਦਾਂ ਰਹਿ ਗਈਆਂ, ਨਾ ਭੁਲਾਉਂਦੇ,
ਨਾ ਉਹ ਸਮਾਂ ਨਾ ਮੁੜ ਦਿਨ ਆਉਣੇ,
ਜਦੋਂ ਜਾਂਦੇ ਖੇਡਣ ਵਿੱਚ ਯੂਨੀਵਰਸਿਟੀ,
ਓਥੇ ਬੜੀ ਕਰਦੇ ਸੀ ਯਾਰਾਂ ਨਾਲ ਮਸਤੀ,
ਪੈਸੇ ਕਰ ਕੇ ਇਕੱਠੇ ਤੇਲ ਮੁੱਲ ਲੈਂਦੇ,
ਉਧਾਰੇ ਮੋਟਰਸਾਈਕਲ ਚ ਪਵਾਉਂਦੇ,
ਬੇਗਾਨਾ ਹੈਲਮੇਟ ਸੀ ਲਗਾਉਂਦੇ,
ਆਪਣੀਆਂ ਖੇਡਾਂ ਚ ਜੌਹਰ ਦਿਖਾਉਂਦੇ,
ਜਿੱਤ ਕੇ ਵਾਪਿਸ ਅਸੀਂ ਸੀ ਆਉਂਦੇ,
ਖੁਸ਼ੀਆਂ ਮਨਾਉਂਦੇ ਮੈਡਲ ਪਾਉਂਦੇ,
ਹੁੰਦੇ ਸਨਮਾਨਿਤ ਕਾਲਜ ਵੱਲੋਂ,
ਸਮਝਦੇ ਬਰਾਬਰ ਹੀਰੋ ਆਪਣੇ ਵੱਲੋਂ,
ਯਾਦਾਂ ਨੇ ਬਾਕੀ,ਦਿਨ ਆਏ ਨਾ ਮੁੜਕੇ,
ਕਦੇ ਤਾਂ ਵੇਖੋ ਯਾਰਾਂ ਵੱਲ ਮੁੜਕੇ,
ਛੱਡ ਚਮਕ ਦਮਕ ਦੁਨੀਆਂ ਦੀ,
ਧਰਮਿੰਦਰ ਕਦੇ ਇਕੱਠੇ ਬੈਠੋ,
ਯਾਰਾਂ ਨਾਲ ਜੁੜ ਕੇ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 987200461
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly