77 ਸਾਲ ‘ਚ ਪਹਿਲੀ ਵਾਰ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਮਹਿਲਾ ਪਿੰਡ ਲਾਲ ਮਜਾਰਾ ਦੀ ਸਰਪੰਚ ਚੁਣੀ ਗਈ

ਜਸਵਿੰਦਰ ਕੌਰ "ਪੌੜ"

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਬਲਾਕ ਔੜ ਦੇ ਅਧੀਨ ਪੈਂਦੇ ਪਿੰਡ ਲਾਲ ਮਜਾਰਾ ‘ਚ 77 ਸਾਲ ਪਿਛੋਂ ਪਹਿਲੀ ਵਾਰ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਮਹਿਲਾ ਸਰਪੰਚ ਜਸਵਿੰਦਰ ਕੌਰ “ਪੌੜ” ( ਉਮਰ ਮਹਿਜ 38 ਸਾਲ) ਸਰਪੰਚ ਚੁਣੀ ਗਈ। ਜੋ ਕਿ ਆਪਣੇ-ਆਪ ਵਿੱਚ ਇੱਕ ਮਿਸਾਲ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਹਿਲਾਂ ਪੂਰੇ ਪਿੰਡ ਨੇ ਉਸਨੂੰ ਸਰਵ ਸੰਮਤੀ ਨਾਲ ਸਰਪੰਚ ਚੁਣ ਲਿਆ ਸੀ,ਪਰ ਫਿਰ ਬਾਅਦ ਵਿੱਚ ਉਨ੍ਹਾਂ ਲੋਕਾਂ ਨੇ ਹੀ ਉਹਦੇ ਵਿਰੋਧ ‘ਚ ਦੂਸਰਾ ਉਮੀਦਵਾਰ ਉਤਾਰ ਦਿੱਤਾ ਜਿੰਨਾਂ ਲੋਕਾਂ ਨੇ ਸਰਵ ਸੰਮਤੀ ਕਰਨ ਲਈ ਪਿੰਡ ਦੇ ਗੁਰੂਘਰ ਚੋਂ ਅਨਾਊਂਸਮੈਂਟ ਕਰਵਾਈ ਸੀ। ਫਿਰ ਜਦ ਲੋਕਾਂ ਨੇ ਆਪਣੇ ਵੋਟ ਦੀ ਸੁਚੱਜੀ ਵਰਤੋਂ ਕੀਤੀ ਤਾਂ ਜਸਵਿੰਦਰ ਕੌਰ ਨੂੰ 172 ਵੋਟ ਮਿਲੇ ਤੇ ਵਿਰੋਧੀ ਉਮੀਦਵਾਰ ਨੂੰ 157 ਵੋਟ ਮਿਲੇ ,ਜਦ ਕਿ 8 ਵੋਟ ਕੈਸਲ ਪਾਈਆਂ ਗਈਆਂ। ਇੱਥੇ ਇਹ ਵੀ ਗੌਰਤਲਬ ਹੈ ਕਿ ਜਸਵਿੰਦਰ ਕੌਰ ਦਾ ਪਤੀ ਪਰਮਜੀਤ ਪੰਮੀ (ਲੇਖਕ-ਪੰਮੀ ਲਾਲੋ ਮਜਾਰਾ) ਜੋ ਕਿ ਪਿੰਡ ਦਾ ਪਹਿਲਾ ਐਸ.ਸੀ ਸਰਪੰਚ ਰਹਿ ਚੁੱਕਿਆ ਹੈ,ਮੌਜੂਦਾ ਨੰਬਰਦਾਰ ਵੀ ਹੈ। ਪੰਜਾਬ ਦੇ ਲੋਕਤੰਤਰ ਦੇ ਇਤਿਹਾਸ ਵਿੱਚ ਸਾਇਦ ਇਸ ਤਰਾਂ ਦੀ ਮਿਸਾਲ ਘੱਟ ਹੀ ਮਿਲਦੀ ਹੋਵੇ ,ਪਤਨੀ ਪਿੰਡ ਦੀ ਸਰਪੰਚ ਹੋਵੇ ਤੇ ਪਤੀ ਪਿੰਡ ਦਾ ਨੰਬਰਦਾਰ। ਜਸਵਿੰਦਰ ਕੌਰ ਦੇ ਨਾਲ ਬਾਕੀ ਚੁਣੇ ਗਏ ਪੰਚਾ ਦੇ ਨਾਮ ਇਸ ਤਰਾਂ ਹਨ। ਸ: ਜੋਗਿੰਦਰ ਸਿੰਘ, ਜਸਪ੍ਰੀਤ ਕੌਰ, ਭੁਪਿੰਦਰ ਕੌਰ, ਹਰੀ ਰਾਮ ਤੇ ਗੁਰਪ੍ਰੀਤ ਸਿੰਘ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰ ਸ਼ੁਕਰਵਾਰ ਡੇਂਗੂ ਤੇ ਵਾਰ ਐਕਟੀਵਿਟੀ।
Next articleਭੁਪਿੰਦਰ ਸਿੰਘ ਦੀ 12 ਵੋਟਾਂ ਨਾਲ ਜਿੱਤ ਕੇ ਝਿੰਗੜਾਂ ਦੇ ਸਰਪੰਚ ਬਣੇ।