HOME ਐਸ. ਸੀ./ ਬੀ. ਸੀ. ਇੰਪਲਾਈਜ ਵੈਲਫੇਅਰ ਫੈਡਰੇਸ਼ਨ ਵੱਲੋਂ ਡਾ: ਬੀ .ਆਰ ਅੰਬੇਡਕਰ...

ਐਸ. ਸੀ./ ਬੀ. ਸੀ. ਇੰਪਲਾਈਜ ਵੈਲਫੇਅਰ ਫੈਡਰੇਸ਼ਨ ਵੱਲੋਂ ਡਾ: ਬੀ .ਆਰ ਅੰਬੇਡਕਰ “ਬੈਸਟ ਟੀਚਰ ਐਵਾਰਡ ਭਲਕੇ

ਕੈਪਸਨ:-- ਸਨਮਾਨ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਜ਼ਿਲਾ ਪ੍ਰਧਾਨ ਸਤਵੰਤ ਟੂਰਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਲਖਵੀਰ ਸਿੰਘ
ਕਪੂਰਥਲਾ,  (ਸਮਾਜ ਵੀਕਲੀ)  ( ਕੌੜਾ )–  ਗਜ਼ਟਿਡ ਅਤੇ ਨਾਨ ਗਜ਼ਟਿਡ ਐਸ ਸੀ ਬੀ ਸੀ ਇੰਪਲਾਈਜ ਵੈਲਫੇਅਰ ਫੈਡਰੇਸ਼ਨ ਕਪੂਰਥਲਾ ਵੱਲੋਂ  ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਹਨਤੀ, ਆਦਰਸ਼,ਸਮਾਜ ਲਈ ਚਾਨਣ ਮੁਨਾਰਾ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਡਾਕਟਰ ਬੀ ਆਰ ਅੰਬੇਡਕਰ ਬੈਸਟ ਟੀਚਰ- 2025 ਐਵਾਰਡ ਦਿੱਤਾ ਜਾ ਰਿਹਾ ਹੈ। ਉਕਤ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਜ਼ਿਲਾ ਪ੍ਰਧਾਨ ਸਤਵੰਤ ਟੂਰਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਲਖਵੀਰ ਸਿੰਘ ਨੇ ਦੱਸਿਆ ਕਿ  ਇਸ ਸਾਲ ਇਹ ਐਵਾਰਡ ਸਮਾਗਮ ਫੈਡਰੇਸ਼ਨ ਤੇ ਜਿਲਾ ਪ੍ਰੈਸ ਸਕੱਤਰ ਸੰਤੋਖ ਸਿੰਘ ਮੱਲ੍ਹੀ, ਕਪੂਰਥਲਾ ਤਹਿਸੀਲ ਪ੍ਰਧਾਨ ਪਰਮਜੀਤ ਲਾਲ , ਸੁਲਤਾਨਪੁਰ ਲੋਧੀ ਤਹਿਸੀਲ ਪ੍ਰਧਾਨ ਮਨਜੀਤ ਦਾਸ, ਕਪੂਰਥਲਾ ਤਹਿਸੀਲ ਦੇ ਮੀਤ ਪ੍ਰਧਾਨ  ਹਰਜਿੰਦਰ ਹੈਰੀ ਅਤੇ ਜੀਤ ਸਿੰਘ ਜਨਰਲ ਪ੍ਰਧਾਨ ਆਲ ਇੰਡੀਆ ਐਸ. ਸੀ./ ਐਸ. ਟੀ. ਇੰਪਪਲਾਈਜ ਵੈਲਫੇਅਰ ਐਸੋਸੀਏਸ਼ਨ ਆਰ ਸੀ ਐਫ ਕਪੂਰਥਲਾ , ਅਵਤਾਰ ਸਿੰਘ ਝੰਮਟ ਆਦਿ ਦੇ ਵਿਸ਼ੇਸ਼ ਯਤਨਾਂ ਅਤੇ ਆਲ ਇੰਡੀਆ ਐਸ. ਸੀ./ ਐਸ. ਟੀ. ਇੰਪਪਲਾਈਜ ਵੈਲਫੇਅਰ ਐਸੋਸੀਏਸ਼ਨ ਆਰ ਸੀ ਐਫ ਕਪੂਰਥਲਾ  ਦੇ ਵਿਸ਼ੇਸ ਸਹਿਯੋਗ ਨਾਲ  19 ਸਤੰਬਰ  ਨੂੰ ਵਰਕਰਜ਼ ਕਲੱਬ ਆਰ ਸੀ ਐਫ (ਕਪੂਰਥਲਾ)  ਵਿਖੇ ਬਾਅਦ 2.00  ਵਜੇ ਤੋਂ 4.00 ਵਜੇ ਤੱਕ ਆਯੋਜਿਤ ਕਰਵਾਇਆ ਜਾ ਰਿਹਾ ਹੈ। ਓਹਨਾਂ ਦੱਸਿਆ ਕਿ ਉਕਤ ਸਮਾਗ਼ਮ ਦੌਰਾਨ ਫੈਡਰੇਸ਼ਨ ਵੱਲੋਂ 12  ਅਧਿਆਪਕਾਂ ਨੂੰ ਬੈਸਟ ਟੀਚਰ ਐਵਾਰਡ- 2025 ਦੇ ਕੇ  ਸਨਮਾਨਿਤ ਕੀਤਾ ਜਾਵੇਗਾ। ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਹੋਰ ਵੀ ਅਹਿਮ ਸ਼ਖਸ਼ੀਅਤਾਂ ਦਾ ਮਾਨ ਸਨਮਾਨ ਕਰਕੇ ਉਹਨਾਂ ਦੀ ਹੌਸਲਾ ਫਜਾਈ ਕੀਤੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੌਕੇ ਦੀਆਂ ਸਰਕਾਰਾਂ ਨੇ ਹੜ੍ਹਾਂ ਨੂੰ ਰੋਕਣ ਲਈ ਅਗਰ ਪਹਿਲਾਂ ਕੋਈ ਪ੍ਰਬੰਧ ਕੀਤੇ ਹੁੰਦੇ ਤਾਂ ਪੰਜਾਬ ਦੇ ਲੋਕਾਂ ਦਾ ਐਨਾ ਵੱਡਾ ਨੁਕਸਾਨ ਨਾ ਹੁੰਦਾ
Next articleਦਵਾਈ ਲੈਣ ਜਾ ਰਹੇ ਸੀ ਬਜ਼ੁਰਗ ਪਤੀ-ਪਤਨੀ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ