HOME ਐਸ. ਸੀ./ ਬੀ. ਸੀ. ਇੰਪਲਾਈਜ ਵੈਲਫੇਅਰ ਫੈਡਰੇਸ਼ਨ ਵੱਲੋਂ ਵੱਖ ਵੱਖ ਸਕੂਲਾਂ ਦੇ...

ਐਸ. ਸੀ./ ਬੀ. ਸੀ. ਇੰਪਲਾਈਜ ਵੈਲਫੇਅਰ ਫੈਡਰੇਸ਼ਨ ਵੱਲੋਂ ਵੱਖ ਵੱਖ ਸਕੂਲਾਂ ਦੇ 13 ਅਧਿਆਪਕ ਡਾ: ਅੰਬੇਡਕਰ “ਬੈਸਟ ਟੀਚਰ ਐਵਾਰਡ ਨਾਲ਼ ਸਨਮਾਨਿਤ

4
ਫ਼ੋਟੋ ਕੈਪਸਨ:-- ਐਸ. ਸੀ./ ਬੀ. ਸੀ. ਇੰਪਲਾਈਜ ਵੈਲਫੇਅਰ ਫੈਡਰੇਸ਼ਨ ਵੱਲੋਂ ਵੱਖ ਵੱਖ ਸਕੂਲਾਂ ਦੇ 13 ਅਧਿਆਪਕਾਂ ਨੂੰ ਡਾ: ਅੰਬੇਡਕਰ "ਬੈਸਟ ਟੀਚਰ ਐਵਾਰਡ ਨਾਲ਼ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼
ਕਪੂਰਥਲਾ,   (ਸਮਾਜ ਵੀਕਲੀ)   (ਕੌੜਾ)- ਗਜ਼ਟਿਡ ਅਤੇ ਨਾਨ ਗਜ਼ਟਿਡ ਐਸ ਸੀ / ਬੀ ਸੀ ਇੰਪਲਾਈਜ ਵੈਲਫੇਅਰ ਫੈਡਰੇਸ਼ਨ ਕਪੂਰਥਲਾ ਵੱਲੋਂ  ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਹਨਤੀ, ਆਦਰਸ਼,ਸਮਾਜ ਲਈ ਚਾਨਣ ਮੁਨਾਰਾ ਜਿਲ੍ਹਾ ਕਪੂਰਥਲਾ ਦੇ ਵੱਖ ਵੱਖ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੇ 13 ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਫੈਡਰੇਸ਼ਨ ਵੱਲੋਂ ਆਰ ਸੀ ਐੱਫ (ਕਪੂਰਥਲਾ) ਦੇ ਵਰਕਰਜ ਕਲੱਬ ਵਿਖੇ ਡਾ. ਬੀ ਆਰ ਅੰਬੇਡਕਰ ਬੈਸਟ ਟੀਚਰ- 2025 ਐਵਾਰਡ ਸਮਾਗਮ ਦਾ ਆਯੋਜਨ ਕੀਤਾ ਗਿਆ । ਫੈਡਰੇਸ਼ਨ ਦੇ ਜ਼ਿਲਾ ਪ੍ਰਧਾਨ ਸਤਵੰਤ ਟੂਰਾ ,ਜਿਲਾ ਜਨਰਲ ਸਕੱਤਰ ਲਖਵੀਰ ਸਿੰਘ , ਕਪੂਰਥਲਾ ਤਹਿਸੀਲ ਪ੍ਰਧਾਨ ਪਰਮਜੀਤ ਲਾਲ , ਸੁਲਤਾਨਪੁਰ ਲੋਧੀ ਤਹਿਸੀਲ ਪ੍ਰਧਾਨ ਮਨਜੀਤ ਦਾਸ, ਕਪੂਰਥਲਾ ਤਹਿਸੀਲ ਦੇ ਮੀਤ ਪ੍ਰਧਾਨ  ਹਰਜਿੰਦਰ ਹੈਰੀ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਮਸੀਹ, ਗਿਆਨ ਚੰਦ ਵਾਹਦ, ਬਲਾਕ ਫਗਵਾੜਾ ਪ੍ਰਧਾਨ ਵਿਨੋਦ ਕੁਮਾਰ, ਬਲਵਿੰਦਰ ਸਿੰਘ ਨਿਧੜਕ, ਸੁਖਦੇਵ ਸਿੰਘ ਬੋਹਾਣੀ  ਅਤੇ ਜੀਤ ਸਿੰਘ ਜਨਰਲ ਪ੍ਰਧਾਨ ਆਲ ਇੰਡੀਆ ਐਸ. ਸੀ./ ਐਸ. ਟੀ. ਇੰਪਪਲਾਈਜ ਵੈਲਫੇਅਰ ਐਸੋਸੀਏਸ਼ਨ ਆਰ ਸੀ ਐਫ ਕਪੂਰਥਲਾ , ਅਵਤਾਰ ਸਿੰਘ ਝੰਮਟ ਆਦਿ ਦੀ ਅਗਵਾਈ ਅਤੇ ਆਲ ਇੰਡੀਆ ਐਸ. ਸੀ./ ਐਸ. ਟੀ. ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਆਰ ਸੀ ਐਫ ਕਪੂਰਥਲਾ  ਦੇ ਵਿਸ਼ੇਸ ਸਹਿਯੋਗ ਨਾਲ   ਆਯੋਜਿਤ ਕੀਤੇ ਗਏ ਉਕਤ ਸਨਮਾਨ ਸਮਾਗਮ ਦੀ ਪ੍ਰਧਾਨਗੀ ਆਈ ਆਰ ਟੀ ਐੱਸ ਏ ਦੇ ਪ੍ਰਧਾਨ ਇੰਜ: ਦਰਸ਼ਨ ਲਾਲ, ਪ੍ਰਧਾਨ ਜੀਤ ਸਿੰਘ, ਡਿਪਟੀ ਡੀ ਈ ਓ ( ਐਲੀ: ) ਕਪੂਰਥਲਾ ਡਾਕਟਰ ਬਲਵਿੰਦਰ ਸਿੰਘ ਬੱਟੂ, ਪ੍ਰਧਾਨ ਅਰਵਿੰਦ ਪ੍ਰਸ਼ਾਦ, ਪ੍ਰਧਾਨ ਰਣਜੀਤ ਸਿੰਘ ਨਾਹਰ , ਡਾਕਟਰ ਧਿਆਨ ਸਿੰਘ ਭਗਤ, ਮਨਜੀਤ ਗਾਟ , ਸ਼ਾਇਰ ਸ਼ਹਿਬਾਜ਼ ਖਾਨ ਆਦਿ ਨੇ ਸਾਂਝੇ ਤੌਰ ਉੱਤੇ ਕੀਤੀ। ਇਸ ਦੌਰਾਨ ਗਜ਼ਟਿਡ ਅਤੇ ਨਾਨ ਗਜ਼ਟਿਡ ਐਸ ਸੀ / ਬੀ ਸੀ ਇੰਪਲਾਈਜ ਵੈਲਫੇਅਰ ਫੈਡਰੇਸ਼ਨ ਕਪੂਰਥਲਾ ਵੱਲੋਂ  1) ਸ੍ਰੀ ਕੁਲਵਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਸਸਸਸ ਮੰਢਾਲੀ ਸ਼ਹੀਦ ਭਗਤ ਸਿੰਘ ਨਗਰ , 2) ਸ੍ਰੀ ਸਤੀਸ਼ ਕੁਮਾਰ ਹੈੱਡ ਮਾਸਟਰ ਸ ਹ ਸ ਖਲਵਾੜਾ ਫਗਵਾੜਾ, 3) ਸ੍ਰੀ ਪਰਦੀਪ ਕੁਮਾਰ ਪੰਜਾਬੀ ਮਾਸਟਰ ਸਮਿਸ ਜਗਪਾਲਪੁਰ ਫਗਵਾੜਾ, 4) ਸ੍ਰੀ ਫਾਜ਼ਿਲ ਉਰ ਰਹਿਮਾਨ ਅੰਗਰੇਜ਼ੀ ਮਾਸਟਰ ਸਕੂਲ ਆਫ ਐਮੀਨੈਂਸ ਫਗਵਾੜਾ ,5) ਸ੍ਰੀਮਤੀ ਰੁਪਿੰਦਰ ਕੌਰ ਹੈੱਡ ਟੀਚਰ ਸ.ਐ.ਸ .ਪਲਾਹੀ ਗੇਟ ਫਗਵਾੜਾ 6) ਸ੍ਰੀ ਪ੍ਰਵੀਨ ਕੁਮਾਰ ਲੈਕਚਰਾਰ ਹਿਸਟਰੀ ਸ ਸ ਸ ਸ ਲੱਖਣਕੇ ਪੱਡਾ ਭੁਲੱਥ 7) ਸ੍ਰੀਮਤੀ ਦਵਿੰਦਰ ਕੌਰ ਈਟੀਟੀ ਅਧਿਆਪਕਾ ਸ.ਐ.ਸ ਕੜਾਂਲ ਕਲਾਂ ਕਪੂਰਥਲਾ ,8) ਸ੍ਰੀਮਤੀ ਕੁਲਵਿੰਦਰ ਕੌਰ ਹੈੱਡ ਟੀਚਰ ਸ.ਐ.ਸ ਤਲਵੰਡੀ ਪਾਈਂ ਕਪੂਰਥਲਾ ,9) ਸ੍ਰੀ ਹਰਜਿੰਦਰ ਸਿੰਘ ਨਾਂਗਲੂ ਈ ਟੀ ਟੀ ਅਧਿਆਪਕ ਸ.ਐ.ਸ ਖਾਨੋਵਾਲ ਕਪੂਰਥਲਾ, 10) ਸ੍ਰੀ ਰੇਸ਼ਮ ਸਿੰਘ ਰਾਮਪੁਰੀ ਸੀ ਐੱਚ ਟੀ ਸ.ਐ.ਸ ਰਜ਼ਾਪੁਰ ਕਪੂਰਥਲਾ , 11) ਸ੍ਰੀ ਸੂਰਤ ਸਿੰਘ ਹਿੰਦੀ ਮਾਸਟਰ ਸ ਹ ਸ ਮੁਹੱਬਲੀਪੁਰ ਸੁਲਤਾਨਪੁਰ ਲੋਧੀ, 12) ਸ੍ਰੀ ਰੇਸ਼ਮ ਲਾਲ ਹੈੱਡ ਟੀਚਰ ਸ.ਐ.ਸ ਰਾਮਗੜ੍ਹ ਭੁੱਲਥ ,13) ਮਨਜੀਤ ਲਾਲ ਸਾਇੰਸ ਮਾਸਟਰ ਭਲੱਥ ਆਦਿ ਨੂੰ ਡਾ: ਅੰਬੇਡਕਰ “ਬੈਸਟ ਟੀਚਰ ਐਵਾਰਡ ਨਾਲ਼ ਸਨਮਾਨਿਤ  ਕੀਤਾ ਗਿਆ। ਉਕਤ ਸਨਮਾਨ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ ਵਿਸ਼ੇਸ਼ ਮਹਿਮਾਨਾਂ ਅਤੇ ਅਧਿਆਪਕ ਸਾਥੀਆਂ ਨੂੰ ਜਿੱਥੇ ਪੀ ਲਾਲ ਨੇ ਜੀ ਆਇਆਂ ਆਖਿਆ ਉੱਥੇ ਜ਼ਿਲਾ ਪ੍ਰਧਾਨ ਸਤਵੰਤ ਟੂਰਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਉਕਤ ਸਨਮਾਨ ਸਮਾਗਮ ਦੌਰਾਨ ਲੈਕ : ਰਣਜੀਤ ਕੌਰ ਤਲਵੰਡੀ ਚੌਧਰੀਆਂ, ਸੀ ਐੱਚ ਟੀ ਜੈਮਲ ਸਿੰਘ ਸ਼ੇਖੂਪੁਰ,ਸੀ ਐੱਚ ਟੀ ਨੀਰੂ ਬਾਲਾ ਬਲੇਰਖਾਨਪੁਰ, ਸੀ ਐੱਚ ਟੀ ਬਲਵੀਰ ਸਿੰਘ ਢਪਈ, ਹੈੱਡ ਟੀਚਰ ਜਗਤਾਰ ਸਿੰਘ ਮੰਡ, ਮੈਡਮ ਸੰਤੋਸ਼ ਕੌਰ , ਮੈਡਮ ਨਵਜੀਤ ਕੌਰ, ਸੀਨੀਅਰ ਕਲਰਕ ਬਨਵਾਰੀ ਲਾਲ, ਕੰਵਲਪ੍ਰੀਤ ਸਿੰਘ ਕੌੜਾ, ਸ਼ਾਇਰਾ ਮੁਨੱਜਾ ਇਰਸ਼ਾਦ, ਲੈਕ: ਰੌਸ਼ਨ ਲਾਲ, ਏ ਐਸ ਆਈ ਕੇਹਰ ਸਿੰਘ, ਰਾਜੂ ਜੈਨਪੁਰੀ, ਸਰਬਜੀਤ ਸਿੰਘ ਭਗਤਪੁਰ  ਆਦਿ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੁੜ ਨਹੀਂ ਹੋਣਾ ਉਹ ਵੇਲਾ………
Next articleਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਮੁਕੰਦਪੁਰ-ਚੱਕਦਾਨਾ ਸੜਕ ਦੇ ਕੰਮ ਦਾ ਰੱਖਿਆ ਨੀਂਹ ਪੱਥਰ