ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਇੰਗਲੈਂਡ ਤੋਂ ਛਪਦੇ ਪੰਜਾਬੀ ਅਖਬਾਰ ਜਨ ਸ਼ਕਤੀ ਦੇ ਮੁੱਖ ਸੰਪਾਦਕ ਸ੍ਰ: ਅਮਨਜੀਤ ਸਿੰਘ ਖਹਿਰਾ ਦੇ ਸਤਿਕਾਰਯੋਗ ਮਾਤਾ ਜਥੇਦਾਰਨੀ ਹਰਪਾਲ ਕੌਰ ਪਤਨੀ ਜਥੇਦਾਰ ਸੁਖਦੇਵ ਸਿੰਘ ਖਹਿਰਾ ਲੋਧੀਵਾਲਾ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਨਾਲ ਅੱਜ ਸ੍ਰ: ਕਰਨੈਲ ਸਿੰਘ ਐੱਮ.ਏ. ਪੱਤਰਕਾਰ ਅਕਾਲੀ ਪੱਤ੍ਰਿਕਾ, ਚੜ੍ਹਦੀ ਕਲਾ, ਸ੍ਰ: ਦਲਜੀਤ ਸਿੰਘ ਰੰਧਾਵਾ ਪੱਤਰਕਾਰ ਸਪੋਕਸਮੈਨ, ਭਾਈ ਪਰਮਿੰਦਰ ਸਿੰਘ ਜੀ ਗਿੱਦੜਵਿੰਡੀ ਸੂਬਾ ਪ੍ਰਧਾਨ ਖਾਲਸਾ ਗੁਰਮਤਿ ਗ੍ਰੰਥੀ ਸਭਾ, ਜਥੇਦਾਰ ਸੁਖਦੇਵ ਸਿੰਘ ਰਕਬਾ ਟਕਸਾਲੀ ਅਕਾਲੀ ਆਗੂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ । ਇਸ ਮੌਕੇ ਉਹਨਾਂ ਨਾਲ ਮਾਤਾ ਹਰਪਾਲ ਕੌਰ ਜੀ ਦੀ ਜੀਵਨ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ । ਉਹਨਾਂ ਦੱਸਿਆ ਕਿ ਮਾਤਾ ਜੀ ਪੂਰਨ ਨਿੱਤਨੇਮੀ ਸਨ। ਗਰੀਬਾਂ, ਲੋੜਵੰਦਾਂ ਦੇ ਹਮਦਰਦੀ ਸਨ । ਉਹਨਾਂ ਦਰ ਆਏ ਲੋੜਵੰਦ ਪਰਿਵਾਰਾਂ ਦੀ ਤਨ ਮਨ ਤੇ ਧਨ ਨਾਲ ਸੇਵਾ ਕੀਤੀ । ਅਮਨਜੀਤ ਸਿੰਘ ਖਹਿਰਾ ਮੁੱਖ ਸੰਪਾਦਕ ਜਨ ਸ਼ਕਤੀ ਨੇ ਦੱਸਿਆ ਕਿ ਮਾਤਾ ਹਰਪਾਲ ਕੌਰ ਜੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ 26 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਬਾਉਲੀ ਸਾਹਿਬ ਪਿੰਡ ਸੋਢੀਵਾਲ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗਾ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






